ਜਾਣੋ, ਕੀ ਹੈ ਤਰਨ ਤਾਰਨ ਸਾਹਿਬ ਦਾ ਇਤਿਹਾਸ
Published : Apr 1, 2019, 4:59 pm IST
Updated : Apr 1, 2019, 4:59 pm IST
SHARE ARTICLE
History of Taran Taran Sahib
History of Taran Taran Sahib

ਦਰਸ਼ਨੀ ਡਿਉਢੀ ਕਿਉਂ ਹੈ ਖਾਸ, ਜਾਣਨ ਲਈ ਪੜੋ

ਤਰਨਤਾਰਨ ਪੰਜਾਬ ਵਿਚ ਸਥਿਤ ਇਕ ਇਤਿਹਾਸਕ ਸ਼ਹਿਰ ਹੈ। ਇਸ ਨੂੰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ ਹੈ। ਇਸ ਨੂੰ ਸਿੱਖ ਇਤਿਹਾਸ ਵਿਚ ਖਾਸ ਦਰਜਾ ਹਾਸਲ ਹੈ। ਇਹ ਦੁਖ ਨਿਵਾਰਨ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਇਸ ਸ਼ਹਿਰ ਦੀ ਨੀਂਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੁਆਰਾ ਰੱਖੀ ਗਈ ਸੀ। ਗੁਰੂ ਅਰਜਨ ਦੇਵ ਜੀ ਨੇ ਪਲਾਸੌਰ ਦੇ ਪਿੰਡਾਂ ਦੀ ਜ਼ਮੀਨ ਖਰੀਦ ਕੇ 17 ਵੈਸਾਖ ਸੰਮਤ 1647 ਵਿਚ ਇਕ ਧਾਰਮਿਕ ਕੇਂਦਰ ਦੇ ਸਰੋਵਰ ਦੀ ਖੁਦਵਾਈ ਸ਼ੁਰੂ ਕਰਵਾਈ ਅਤੇ 4 ਚੇਤ ਸੰਮਤ 1653 ਨੂੰ ਇਤਿਹਾਸਕ ਨਗਰ ਦੀ ਨੀਂਹ ਰੱਖੀ।

terter

ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਵੀ ਇਸ ਸਥਾਨ ਤੇ ਅਪਣੇ ਚਰਨ ਪਾਏ ਸਨ। ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਉਸਾਰੀ ਅਜੇ ਚਲ ਹੀ ਰਹੀ ਸੀ ਕਿ ਸਰਾਇ ਨੂਰਦੀਨ ਦੀ ਉਸਾਰੀ ਸਰਕਾਰੀ ਤੌਰ ਤੇ ਸ਼ੁਰੂ ਹੋ ਗਈ, ਜਿਸ ਕਾਰਨ ਜ਼ਬਰਨ ਦਰਬਾਰ ਸਾਹਿਬ ਦੀ ਉਸਾਰੀ ਰੋਕ ਦਿੱਤੀ ਗਈ। ਉਸਾਰੀ ਵਾਸਤੇ ਇਕੱਠੀਆਂ ਕੀਤੀਆਂ ਇੱਟਾਂ ਵੀ ਨੂਰਦੀਨ ਦਾ ਪੁੱਤਰ ਅਮਰੁਦੀਨ ਚੁੱਕ ਕੇ ਲੈ ਗਿਆ। ਸੰਨ 1835 ਵਿਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਪੱਟੀ ਪਰਗਣੇ ’ਤੇ ਕਬਜ਼ਾ ਕੀਤਾ ਤੇ ਨੂਰਦੀਨ ਦੀ ਸਰਾਇ ਨੂੰ ਢਵਾ ਕੇ ਗੁਰੂ ਘਰ ਦੀਆਂ ਇੱਟਾਂ ਵਾਪਸ ਲਿਆਂਦੀਆਂ ਤੇ ਗੁਰੂ ਕੀ ਨਗਰੀ ਤਰਨ ਤਾਰਨ ਦਾ ਨਿਰਮਾਣ ਕਾਰਜ ਦੁਬਾਰਾ ਸ਼ੁਰੂ ਕੀਤਾ ਗਿਆ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਉਹਨਾਂ ਦੇ ਪੋਤੇ ਨੌਨਿਹਾਲ ਸਿੰਘ ਨੇ ਤਰਨ ਤਾਰਨ ਦੇ ਗੁਰਦੁਆਰੇ ਤੇ ਸੋਨੇ ਦੀ ਮੀਨਾਕਾਰੀ ਕਰਵਾਈ। ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਪੋਤੇ ਨੌਨਿਹਾਲ ਸਿੰਘ ਨੇ ਇਸ ਗੁਰਦੁਆਰੇ ਵਿਚ ਬੜੇ ਹੀ ਆਦਰ ਨਾਲ ਬੁੰਗੇ, ਡਿਉਢੀ, ਸਰੋਵਰ ਦੀ ਪਰਿਕਰਮਾ ਬਣਵਾਈ ਸੀ। ਉਹਨਾਂ ਵੱਲੋਂ ਬਣਾਏ ਜਾਣ ਵਾਲੇ ਚਾਰ ਬੁੰਗਿਆਂ ਵਿਚੋਂ ਸਿੱਖ ਰਾਜ ਖਤਮ ਹੋਣ ਤੋਂ ਪਹਿਲਾਂ ਕੇਵਲ ਇਕ ਹੀ ਬਣ ਸਕਿਆ ਜੋ ਕਿ ਅੱਜ ਵੀ ਖੜ੍ਹਾ ਹੈ। ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਵੀ ਉਸੇ ਸਮੇਂ ਦੀ ਬਣੀ ਹੋਈ ਹੈ। ਇਹ ਇਤਿਹਾਸਕ ਇਮਾਰਤਾਂ ਦੋ ਸੌ ਸਾਲ ਤੋਂ ਉਸ ਪਾਵਨ ਅਸਥਾਨ ਦੀ ਸ਼ੋਭਾ ਵਧਾ ਰਹੀਆਂ ਹਨ।

tt

ਇਸ ਡਿਉਢੀ ਨੂੰ ਢਾਹੁਣ ਦੀ ਕੋਸ਼ਿਸ਼ ਪਿਛਲੇ ਸਾਲ 2018 ਵਿਚ ਦਿਨ ਦਿਹਾੜੇ ਵੀ ਕੀਤੀ ਗਈ ਸੀ ਜਿਸ ਨੂੰ ਚੇਤੰਨ ਸੰਗਤਾਂ ਵੱਲੋਂ ਰੋਕ ਦਿੱਤਾ ਗਿਆ ਸੀ। ਉਸ ਵੇਲੇ ਵੀ ਡਿਉਢੀ ਢਾਹੁਣ ਵਾਲੇ ਕਾਰ ਸੇਵਾ ਵਾਲੇ ਬਾਬੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਸ਼ਹਿ ਮਿਲੀ ਹੋਈ ਸੀ। ਡਿਉਢੀ ਢਾਹੁਣ ਤੋਂ ਪਹਿਲਾਂ ਖਿੱਚੀਆਂ ਗਈਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ ਸਨ। ਇਸ ਵਾਰ ਇਹ ਕਾਰਾ ਸੰਗਤਾਂ ਦੇ ਡਰ ਤੋਂ ਰਾਤ ਦੇ ਹਨੇਰੇ ਵਿਚ ਕੀਤਾ ਗਿਆ।

ਸਿੱਖ ਇਤਿਹਾਸ ਅਤੇ ਸਿੱਖ ਰਾਜ ਦੀ ਇਹ ਅਣਮੁੱਲੀ ਨਿਸ਼ਾਨੀ ਜੇ ਨਿੱਘਰ ਰਹੀ ਸੀ ਤਾਂ ਮਾਹਰਾਂ ਦੀ ਮਦਦ ਨਾਲ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਸੀ ਅਤੇ ਇਸ ਦੀ ਅਸਲ ਸੂਰਤ ਵਿਚ ਲਿਆਂਦਾ ਜਾਣਾ ਚਾਹੀਦਾ ਸੀ। ਇਹ ਨਿਸ਼ਾਨੀਆਂ ਇਕ ਗੌਰਵਮਈ ਇਤਿਹਾਸ ਨੂੰ ਦਰਸਾਉਂਦੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਵਿਰਾਸਤ ਹਨ। ਕਾਰ ਸੇਵਾ ਦੇ ਨਾਂ ਤੇ ਇਤਿਹਾਸ ਨੂੰ  ਸੰਗਮਰਮਰ ਵਿਚ ਢੱਕਣ ਵਾਲੇ ਕੌਮ ਦੇ ਗੁਨਾਹਗਾਰ ਅਤੇ ਜਵਾਬਦੇਹ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement