
ਇਸ ਅਸਾਂਵੀਂ ਜੰਗ ਦਾ ਇਕ ਪਹਿਲੂ ਇਹ ਵੀ ਸੀ ਕਿ ਜੁਨ 1984 ਵਿਚ ਅੰਮ੍ਰਿਤਸਰ ਵਿਚ 4 ਬਰਾੜ ਸਨ। ਸੰਤ ਜਰਨੈਲ ਸਿੰਘ ਖਾਲਸਾ ਵੀ ਬਰਾੜ ਜਾਤੀ ਨਾਲ ਸੰਬਧ ਰਖਦੇ ..
ਇਸ ਅਸਾਂਵੀਂ ਜੰਗ ਦਾ ਇਕ ਪਹਿਲੂ ਇਹ ਵੀ ਸੀ ਕਿ ਜੁਨ 1984 ਵਿਚ ਅੰਮ੍ਰਿਤਸਰ ਵਿਚ 4 ਬਰਾੜ ਸਨ। ਸੰਤ ਜਰਨੈਲ ਸਿੰਘ ਖਾਲਸਾ ਵੀ ਬਰਾੜ ਜਾਤੀ ਨਾਲ ਸੰਬਧ ਰਖਦੇ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਵੀ ਬਰਾੜ, ਅਮ੍ਰਿਤਸਰ ਵਿਚ ਫੋਜ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਵੀ ਬਰਾੜ ਸਨ।
1 June 1984
ਤਰਨਤਾਰਨ, ਜੂਨ 1984 ਸਿੱਖ ਮਾਨਸਿਕਤਾ ਤੇ ਇਕ ਅਜਿਹਾ ਜਖ਼ਮ ਹੈ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ ਹੈ ਤੇ ਇਸ ਦੀ ਪੀੜ ਹਰ ਸਿੱਖ ਦੀ ਅੱਖ ਵਿਚੋ ਸਾਫ ਨਜ਼ਰ ਆਉਾਂਦੀਹੈ। ਜੂਨ 1984 ਵਿੱਚ ਭਾਰਤ ਸਰਕਾਰ ਨੇ ਇਕ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਸ ਹਮਲੇ ਦੀ ਤਿਆਰੀ ਬੜੀ ਦੇਰ ਪਹਿਲਾਂ ਤੋ ਸ਼ੁਰੂ ਹੋ ਚੁੱਕੀ ਸੀ।
Operation Blue Star28 ਮਈ 1984 ਨੂੰ ਭਾਰਤ ਸਰਕਾਰ ਨੇ ਪੂਰੇ ਪੰਜਾਬ ਵਿਚ ਫ਼ੋਜ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਸ਼ਹਿਰਾਂ ਵਿਚ ਫ਼ੌਜ ਹਰਲ ਹਰਲ ਕਰਦੀ ਫਿਰ ਰਹੀ ਸੀ. ਅੰਮ੍ਰਿਤਸਰ ਵਿਚ ਫ਼ੌਜ ਸ਼ਹਿਰ ਤੋ ਹਟਵੀ ਮਿਲਟਰੀ ਕੈਂਪਾਂ ਵਿਚ ਸੀ, ਪਰ ਸ਼ਹਿਰ ਦੇ ਨਾਲ ਲਗਦੇ ਛੋਟੇ ਕਸਬਿਆਂ ਖਾਸ ਕਰ ਸੁਲਤਾਨਵਿੰਡ ਪਿੰਡ, ਚਾਟੀਵਿੰਡ, ਗੁੰਮਟਾਲਾ ਆਦਿ ਇਲਾਕਿਆਂ ਦੀਆਂ ਕਚੀਆਂ ਫਿਰਨੀਆਂ ਤੇ ਫੋਜੀ ਗਡੀਆਂ ਸ਼ੂਕਦੀਆਂ ਧੂੜਾ ਪਟ ਰਹੀਆਂ ਸਨ।
Operation Blue Starਪਿੰਡਾਂ, ਕਸਬਿਆਂ ਵਿਚ ਅਮ੍ਰਿਤਧਾਰੀ ਸਿੰਘਾਂ ਨੂੰ ਫ਼ੋਜੀ ਸ਼ਕ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਪੰਜਾਬੀ ਸਭਿਆਚਾਰ ਤੋ ਅਨਜਾਣ ਇਹ ਫ਼ੋਜੀ ਸ਼ਕ ਪੈਣ ਤੇ ਇਕ ਹੀ ਸਵਾਲ ਪੁੱਛਦੇ ''ਭਿੰਡਰੀ ਵਾਲੇ ਕਾ ਰਸ ਪੀਆ'' ਭਾਵ ਸੰਤ ਭਿੰਡਰਾਂ ਵਾਲਿਆਂ ਤੋ ਅਮ੍ਰਿਤ ਛਕਿਆ? ਚਾਰੋ ਪਾਸੇ ਫੈਲੀ ਚੁਪ ਕਿਸੇ ਸੰਭਾਵੀ ਖਤਰੇ ਦਾ ਸੰਕੇਤ ਕਰ ਰਹੀ ਸੀ।
ਸ਼ਹਿਰ ਤੋ ਬਾਹਰ ਬੈਠੀ ਫੌਜ ਦੀ ਨਕਲੋ ਹਰਕਤ ਵੇਖ ਕੇ ਇਹੋ ਲਗਦਾ ਸੀ, ਜਿਵੇਂ ਫੌਜ਼ ਕੁਝ ਕਰ ਗੁਜ਼ਰਨਾ ਚਾਹੁੰਦੀ ਹੋਵੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੇ ਫ਼ੌਜ ਦੇ ਦਰਬਾਰ ਸਾਹਿਬ ਦੇ ਦਾਖਲੇ ਦੇ ਸਰਕਾਰੀ ਫੁਰਮਾਨ ਤੇ ਦਸਤਖਤ ਕਰਨ ਤੋ ਇਨਕਾਰ ਕਰ ਦਿਤਾ। ਜਿਸ ਕਾਰਨ ਉਹਨਾ ਨੂੰ ਜਬਰੀ ਲੰਮੀ ਛੁੱਟੀ ਤੇ ਭੇਜ ਦਿਤਾ ਗਿਆ।
Operation Blue Starਉਸ ਵੇਲੇ ਦੇ ਗਵਰਨਰ ਬੀ.ਡੀ. ਪਾਂਡੇ (ਭੈਰਓ ਦੱਤ ਪਾਂਡੇ ) ਨੇ ਤੁਰਤ ਰਮੇਸ਼ਇੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੌਂਪ ਦਿਤਾ ਜਿਨ੍ਹਾ ਫ਼ੌਜ ਦਾਖ਼ਲੇ ਦੇ ਸਰਕਾਰੀ ਫਰਮਾਨ ਤੇ ਬਿਨਾਂ ਕਿਸੇ ਹਿਲ ਹੁਜਤ ਦੇ ਦਸਤਖਤ ਕਰ ਦਿਤੇ। ਰਾਮੇਸ਼ ਇੰਦਰ ਸਿੰਘ ਦੇ ਦਸਤਖ਼ਤਾਂ ਤੋ ਬਾਅਦ ਭਾਰਤੀ ਫ਼ੌਜ ਦਾ ਦਰਬਾਰ ਸਾਹਿਬ ਵਿਚ ਦਾਖ਼ਲ ਹੋਣ ਦਾ ਰਾਹ ਪਧਰਾ ਹੋ ਗਿਆ।
ਭਾਰਤ ਸਰਕਾਰ ਨੇ ਫ਼ੌਜੀ ਹਮਲੇ ਦੀਆਂ ਤਿਆਰੀਆਂ ਨੂੰ ਆਖਰੀ ਛੋਹਾਂ ਦੇਣੀ ਸ਼ੁਰੂ ਕਰ ਦਿੱਤੀਆਂ। ਭਾਰਤੀ ਫ਼ੋਜ ਦੇ ਮੁਖੀ ਜਰਨਲ ਅਰੁਣ ਸ੍ਰੀਧਰ ਵੈਦਿਆ ਵਲੋ ਪੱਛਮੀ ਕਮਾਂਡ ਦੇ ਲੈਫਟੀਨੈਂਟ ਜਰਨਲ ਕੇ ਸੁੰਦਰਜੀ ਨੂੰ ਇਸ ਅਪਰੇਸ਼ਨ ਦਾ ਮੁਖੀ ਥਾਪਿਆ ਗਿਆ। ਰਣਜੀਤ ਸਿੰਘ ਦਿਆਲ ਨੂੰ ਗਵਰਨਰ ਪੰਜਾਬ ਦਾ ਸੁਰਖਿਆ ਸਲਾਹਕਾਰ ਨਾਮਜਦ ਕਰ ਦਿਤਾ ਗਿਆ।
ਜਰਨਲ ਕੁਲਦੀਪ ਸਿੰਘ ਬਰਾੜ ਦਰਬਾਰ ਸਾਹਿਬ ਦੇ ਹਮਲੇ ਦੀ ਅਗਵਾਈ ਲਈ ਅੰਮ੍ਰਿਤਸਰ ਆਣ ਪੁੱਜਾ। ਸੀ ਆਰ ਪੀ ਨੇ ਫ਼ੌਜੀ ਕਾਰਵਾਈ ਲਈ ਪਹਿਲਾਂ ਤੋ ਤਿਆਰੀ ਕੀਤੀ ਹੋਈ ਸੀ। ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਮੋਰਚਾਬੰਦੀ ਕੀਤੀ ਜਾ ਚੁੱਕੀ ਸੀ।
Operation Blue Star1 ਜੂਨ 1984 ਨੂੰ ਦੁਪਹਿਰ 12.30 ਤੇ ਸੀ.ਆਰ.ਪੀ ਨੇ ਬਿਨਾਂ ਕਿਸੇ ਭੜਕਾਹਟ ਦੇ ਦਰਬਾਰ ਸਾਹਿਬ ਵਲ ਗੋਲੀ ਚਲਾਉਣੀ ਸ਼ੁਰੂ ਕਰ ਦਿਤੀ। ਮਸਲਾ ਪੈਦਾ ਕਰਨਾ ਸਰਕਾਰ ਲਈ ਕੋਈ ਔਖਾ ਕੰਮ ਨਹੀ ਸੀ। ਦਰਬਾਰ ਸਾਹਿਬ ਨਾਲ ਲਗਦੇ ਇਲਾਕੇ ਮੋਚੀ ਬਜਾਰ ਵਿਚ ਇਕ ਦੀਵਾਰ ਦੀ ਉਸਾਰੀ ਨੂੰ ਲੈ ਕੇ ਸੀ.ਆਰ.ਪੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਧਿਕਾਰੀਆਂ ਵਿਚਕਾਰ ਤਕਰਾਰ ਹੋ ਗਈ। ਸੀ.ਆਰ.ਪੀ ਨੇ ਗੋਲੀ ਚਲਾ ਦਿੱਤੀ। ਜਵਾਬ ਵਿਚ ਗੋਲੀ ਦਾ ਜਵਾਬ ਮਿਲਿਆ। ਇਹ ਗੋਲੀਬਾਰੀ ਦੇਰ ਸ਼ਾਮ ਤੱਕ ਜਾਰੀ ਰਹੀ।
ਇਸ ਗੋਲਾਬਾਰੀ ਦੌਰਾਨ ਗੁਰਦੁਆਰਾ ਬਾਬਾ ਅਟੱਲ ਰਾਏ ਤੇ ਮੋਰਚਾ ਮਲੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਜਿਹਨਾ ਦਾ ਅੰਤਿਮ ਸੰਸਕਾਰ ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਕੀਤਾ ਗਿਆ। ਸ਼ਹਿਰ ਵਿਚ ਕਰਫਿਊ ਲੱਗ ਚੁਕਾ ਸੀ। ਪੂਰਾ ਸ਼ਹਿਰ ਸਹਮਿਆ ਹੋਇਆ ਸੀ। ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਇਤਿਹਾਸਕ ਬੇਰੀਆਂ ਲਾਚੀ ਬੇਰ,ਬੇਰ ਬਾਬਾ ਬੁੱਢਾ ਸਾਹਿਬ ਅਤੇ ਦੁਖ ਭੰਜਨੀ ਬੇਰ ਤੇ ਬੈਠੀਆਂ ਚਿੜੀਆਂ ਵੀ ਚਹਿਕਣਾ ਭੁਲ ਗਈਆਂ ਸਨ।
Operation Blue Starਭਾਰਤ ਸਰਕਾਰ ਇਹ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤਕ ਨਾ ਪੁੱਜੇ ਇਸ ਲਈ ਅੰਮ੍ਰਿਤਸਰ ਵਿਚ ਤੈਨਾਤ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਚੋ ਬਾਹਰ ਚਲੇ ਜਾਣ ਦੇ ਫੁਰਮਾਨ ਜਾਰੀ ਕਰ ਦਿਤੇ। ਵਿਦੇਸ਼ੀ ਅਖ਼ਬਾਰਾਂ ਤੇ ਰੇਡੀਉ ਚੈਨਲਾਂ ਦੇ 35 ਦੇ ਕਰੀਬ ਪੱਤਰਕਾਰਾਂ ਨੂੰ ਇਸ ਕਾਰਨ ਅੰਮ੍ਰਿਤਸਰ ਛੱਡਣਾ ਪੈ ਗਿਆ।
ਇਸ ਅਸਾਂਵੀ ਜੰਗ ਦਾ ਇਕ ਪਹਿਲੂ ਇਹ ਵੀ ਸੀ ਕਿ ਜੁਨ 1984 ਵਿਚ ਅੰਮ੍ਰਿਤਸਰ ਵਿਚ 4 ਬਰਾੜ ਸਨ। ਸੰਤ ਜਰਨੈਲ ਸਿੰਘ ਖਾਲਸਾ ਵੀ ਬਰਾੜ ਜਾਤੀ ਨਾਲ ਸੰਬਧ ਰਖਦੇ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਵੀ ਬਰਾੜ, ਅਮ੍ਰਿਤਸਰ ਵਿਚ ਫੋਜ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਬਰਾੜ ਅਤੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਵੀ ਬਰਾੜ ਸਨ।