
ਦਿੱਲੀ ਸਿੱਖ ਗੁਰਦਵਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਮੇਂ ਨਵੀਂ ਦਿੱਲੀ ...
ਅੰਮ੍ਰਿਤਸਰ, ਦਿੱਲੀ ਸਿੱਖ ਗੁਰਦਵਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਮੇਂ ਨਵੀਂ ਦਿੱਲੀ ਤੋਂ ਨਗਰ ਕੀਰਤਨ ਦੇਸ਼ ਵਿਚ ਸਜਾਇਆ ਜਾਵੇਗਾ। ਸਰਹੱਦੀ ਜ਼ੀਰੋ ਲਾਈਨ ਤੇ ਕੀਰਤਨ ਦਰਬਾਰ ਕਰਵਾਉਣ ਲਈ ਹਿੰਦ—ਪਾਕਿ ਸਰਕਾਰਾਂ ਨਾਲ ਗੱਲਬਾਤ ਕਰਾਂਗੇ, ਗੁਰੂ ਨਾਨਕ ਦੇਵ ਜੀ ਸੱਭ ਦੇ ਸਾਂਝੇ ਸਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਖ਼ਾਲਿਸਤਾਨ ਦੇ ਵਿਰੋਧੀ ਹਨ ਪਰ ਸਿੱਖਾਂ ਦੇ ਅਸ਼ਾਂਤ ਹਿਰਦੇ ਸ਼ਾਂਤ ਵੀ ਹੋਣੇ ਚਾਹੀਦੇ ਹਨ। ਜੀਕੇ ਨੇ ਸੰਕੇਤ ਦਿਤਾ ਕਿ ਉਹ ਅੰਮ੍ਰਿਤਸਰ ਦੀ ਥਾਂ ਨਵੀਂ ਦਿੱਲੀ ਤੋਂ ਲੋਕ ਸਭਾ ਚੋਣ ਲੜਨ ਦੇ ਇਛੁਕ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਾਕ ਦੇਵ ਜੀ ਦੇ ਫ਼ਲਸਫ਼ੇ ਮੁਤਾਬਕ 550ਵਾਂ ਪ੍ਰਕਾਸ਼ ਪੁਰਬ, ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਰਲ ਕੇ ਮਨਾਉਣ ਦੀ ਜ਼ਰੂਰਤ ਹੈ ਅਤੇ ਉਹ 16 ਸਾਲ ਦੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਜਾਗਰੂਕ ਕਰਾਂਗੇ।
ਉਹ ਸਾਂਝੇ ਨਗਰ ਕੀਰਤਨ ਲਈ ਪਕਿਸਤਾਨ ਸ਼੍ਰੋਮਣੀ ਗੁਰਵਾਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲੈਣ ਤੋਂ ਰਲ ਕੇ ਨਗਰ ਕੀਰਤਨ ਸਜਾਉਣ ਲਈ ਤਿਆਰ ਹਨ। ਗੋਪਾਲ ਸਿੰਘ ਚਾਵਲਾ ਪ੍ਰਧਾਨ ਪਾਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਪਣੀਆਂ ਮਜਬੂਰੀਆਂ ਹਨ ਜੋ ਅਪਣੇ ਦੇਸ਼ ਵਿਰੁਧ ਕੋਈ ਵੀ ਗੱਲ ਨਹੀਂ ਕਰ ਸਕਦਾ। ਸਾਡੇ ਅਤੇ ਭਾਰਤ ਵਿਰੁਧ ਬੋਲਣ ਦੀ ਉਨ੍ਹਾਂ ਦੀ ਮਜਬੂਰੀ ਹੈ।
ਖ਼ਾਲਿਸਤਾਨ ਪ੍ਰਤੀ ਕੂਟਨੀਤਿਕ ਜਵਾਬ ਦਿੰਦਿਆਂ ਜੀਕੇ ਨੇ ਕਿਹਾ ਕਿ ਅਜਿਹੀ ਮੰਗ ਕਰਨ ਵਾਲਿਆਂ ਵਿਚ ਦਰਦ ਹੈ ਜਿਨ੍ਹਾਂ ਸਿੱਖ ਨਸਲਕੁਸ਼ੀ ਪਿੰਡੇ 'ਤੇ ਹੰਢਾਈ ਪਰ 35 ਸਾਲ ਤੋਂ ਜਗਦੀਸ਼ ਟਾਈਟਲਰ ਵਰਗੇ ਆਮ ਘੁੰਮ ਰਹੇ ਹਨ। ਸ਼ਿਲਾਂਗ ਦੇ ਸਿੱਖਾਂ ਬਾਰੇ ਉਨ੍ਹਾਂ ਕਿਹਾ ਕਿ ਅਜੇ ਸ਼ਾਂਤੀ ਕਮੇਟੀ ਨਹੀਂ ਬਣੀ ਪਰ ਆਮ ਵਰਗੇ ਹਾਲਤ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਸ਼ਿਲਾਂਗ ਵਿਚ ਸੱਤ ਗੁਰਦਵਾਰੇ ਹਨ। ਸਿਰਫ਼ ਇਕ ਗੁਰੁਧਾਮ 'ਤੇ ਕਬਜ਼ੇ ਦਾ ਮਸਲਾ ਹੈ ਜੋ ਸਥਾਨਕ ਲੋਕਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ।