ਪੀੜਤ ਬੂਟਾ ਸਿੰਘ ਨੂੰ ਅੱਜ ਵੀ ਯਾਦ ਹੈ ਪੁਲਿਸ ਵਲੋਂ ਵਰ੍ਹਾਈ ਡਾਂਗ
Published : Jul 1, 2018, 8:42 am IST
Updated : Jul 1, 2018, 8:42 am IST
SHARE ARTICLE
Victim Boota Singh and Family
Victim Boota Singh and Family

ਬੇਅਦਬੀ ਕਾਂਡ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਥਾਨਕ ਬੱਤੀਆਂ ਵਾਲੇ ਚੌਕ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ...

ਕੋਟਕਪੂਰਾ: ਬੇਅਦਬੀ ਕਾਂਡ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਥਾਨਕ ਬੱਤੀਆਂ ਵਾਲੇ ਚੌਕ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਦਾ ਦਰਦ ਅੱਜ ਤਿੰਨ ਸਾਲਾਂ ਬਾਅਦ ਵੀ ਉਹ ਪੀੜਤ ਅਪਣੇ ਮਨਾਂ 'ਚ ਵਸਾਈ ਬੈਠੇ ਹਨ ਜਿਨ੍ਹਾਂ ਨੂੰ ਪੁਲਿਸ ਦੀਆਂ ਲਾਠੀਆਂ ਅਤੇ ਗੋਲੀਆਂ ਦੇ ਜ਼ਖ਼ਮਾਂ ਦਾ ਇਲਾਜ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਸੀ। 

ਜਦ ਬੇਅਦਬੀ ਕਾਂਡ ਦੀ ਚਰਚਾ ਚਲਦੀ ਹੈ ਤਾਂ ਉਕਤ ਪੀੜਤਾਂ ਦੇ ਜ਼ਖ਼ਮ ਫਿਰ ਹਰੇ ਹੋ ਜਾਂਦੇ ਹਨ। ਨੇੜਲੇ ਪਿੰਡ ਰੋੜੀਕਪੂਰਾ ਦੇ ਵਸਨੀਕ ਬਲਵਿੰਦਰ ਸਿੰਘ ਦਾ 28 ਸਾਲਾ ਨੌਜਵਾਨ ਪੁੱਤਰ ਬੂਟਾ ਸਿੰਘ ਵੀ ਉਕਤ ਧਰਨੇ 'ਚ ਲੰਗਰ ਦੀ ਸੇਵਾ ਨਿਭਾਉਣ ਗਿਆ ਤੇ ਪੁਲਸੀਆ ਅਤਿਆਚਾਰ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ। ਹੱਡਬੀਤੀ ਸੁਣਾਉਂਦਿਆਂ ਬੂਟਾ ਸਿੰਘ ਨੇ ਦਸਿਆ ਕਿ ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਆਪੋ ਅਪਣੇ ਘਰਾਂ ਨੂੰ ਜਾ ਰਹੀਆਂ ਸੰਗਤਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁਟਿਆ।

ਉਨ੍ਹਾਂ ਦਸਿਆ ਕਿ ਉਸ ਦੀ ਲੱਤ 'ਚ ਗੋਲੀ ਲੱਗਣ ਦੇ ਬਾਵਜੂਦ ਉਹ ਆਪਣੇ ਜਾਣਕਾਰ ਨਾਲ ਮੋਢੇ ਦੇ ਸਹਾਰੇ ਜਾ ਰਿਹਾ ਸੀ ਕਿ ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਕਾਫੀ ਦੂਰ ਇਕ ਵਾਰ ਫਿਰ ਉਸ ਨੂੰ ਘੇਰ ਕੇ ਡਾਂਗਾ ਦਾ ਮੀਂਹ ਵਰਾ ਦਿੱਤਾ। ਇਥੇ ਹੀ ਬੱਸ ਨਹੀਂ ਲੱਤ 'ਚ ਵੱਜੀ ਗੋਲੀ ਕਢਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਗਏ ਤਾਂ ਡਾਕਟਰਾਂ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ। ਮਾਪਿਆਂ ਨੇ ਤੁਰਤ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਮੈਕਸ 'ਚ ਡਾਕਟਰਾਂ ਨੂੰ ਗੋਲੀ ਲੱਤ 'ਚੋਂ ਕੱਢਣ ਦੀ ਬੇਨਤੀ ਕੀਤੀ ਤਾਂ ਉਕਤ ਹਸਪਤਾਲਾਂ 'ਚ ਬੂਟਾ ਸਿੰਘ ਦਾ ਇਲਾਜ ਪੁਲਿਸ ਨੇ ਨਾ ਹੋਣ ਦਿਤਾ।

ਲੱਤ ਸੁੰਨ ਹੋ ਗਈ, ਤਕਲੀਫ਼ ਵਧਦੀ ਵੇਖ ਕੇ ਮਾਪਿਆਂ ਨੇ ਮੁਕਤਸਰ ਦੇ ਇਕ ਨਿਜੀ ਹਸਪਤਾਲ 'ਚੋਂ  ਇਲਾਜ ਕਰਵਾ ਕੇ ਲੱਤ 'ਚੋਂ ਗੋਲੀ ਕਢਵਾਈ ਜੋ ਬੂਟਾ ਸਿੰਘ ਅੱਜ ਵੀ ਸਾਂਭੀ ਬੈਠਾ ਹੈ। ਬੂਟਾ ਸਿੰਘ ਤੇ ਉਸ ਦੀ ਭੈਣ ਕਰਮਜੀਤ ਕੌਰ ਨੇ ਦਸਿਆ ਕਿ ਉਨਾ ਨੂੰ ਸਿਰਫ਼ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਉਡੀਕ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement