Panthak News: ਸੁਖਬੀਰ ਬਾਦਲ ਦੀ ਅਚਾਨਕ ਪੇਸ਼ੀ ਤੋਂ ਪੰਥਕ ਹਲਕੇ ਹੈਰਾਨ, ਪ੍ਰੇਸ਼ਾਨ ਅਤੇ ਬੇਚੈਨ
Published : Sep 1, 2024, 7:23 am IST
Updated : Sep 1, 2024, 7:23 am IST
SHARE ARTICLE
Panthak constituents are shocked by the sudden appearance of Sukhbir Badal
Panthak constituents are shocked by the sudden appearance of Sukhbir Badal

Panthak News: ਜਥੇਦਾਰਾਂ ਵਲੋਂ ਸੌਂਪੇ ਗਏ ਪੱਤਰ ਨੂੰ ਜਨਤਕ ਕੀਤਾ ਗਿਆ ਜਿਸ ਉਪਰ ਗੁਨਾਹਾਂ ਦੀ ਮਾਫ਼ੀ ਬਾਰੇ ਸਿਰਫ਼ ਹਲੀਮੀ ਨਾਲ ਖ਼ਿਮਾ ਜਾਚਨਾ ਸ਼ਬਦ ਦੀ ਵਰਤੋਂ ਕੀਤੀ ਗਈ

Panthak constituents are shocked by the sudden appearance of Sukhbir Badal: ਤਖ਼ਤਾਂ ਦੇ ਜਥੇਦਾਰਾਂ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੰਦਿਆਂ 2007 ਤੋਂ 2017 ਤਕ ਦੇ ਬਾਦਲ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਮੰਤਰੀ ਰਹੇ ਸਿੱਖਾਂ ਨੂੰ ਵੀ 15 ਦਿਨਾਂ ਦੇ ਅੰਦਰ- ਅੰਦਰ ਸਪੱਸ਼ਟੀਕਰਨ ਦੇਣ ਅਤੇ ਗੁਨਾਹਾਂ ਦੀ ਮਾਫ਼ੀ ਮੰਗਣ ਦੇ ਦਿਤੇ ਆਦੇਸ਼ ਦੇ 24 ਘੰਟਿਆਂ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਮੰਤਰੀਆਂ ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕਾਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਵਰਦੇਵ ਸਿੰਘ ਨੋਨੀ ਮਾਨ ਸਮੇਤ ਅਕਾਲ ਤਖ਼ਤ ’ਤੇ ਸਪੱਸ਼ਟੀਕਰਨ ਦੇਣ ਵਾਲੀ ਘਟਨਾ ਨੂੰ ਵੀ ਪੰਥਕ ਅਤੇ ਨਿਰਪੱਖ ਹਲਕੇ ਆਪੋ ਅਪਣੇ ਨਜ਼ਰੀਏ ਨਾਲ ਦੇਖ ਅਤੇ ਵਾਚ ਰਹੇ ਹਨ। 

ਪੰਥਕ ਹਲਕਿਆਂ ਦਾ ਸਵਾਲ ਵਾਜਬ ਹੈ ਕਿ ਕੀ ਹੁਣ ਬਾਦਲ ਸਰਕਾਰ ਦੌਰਾਨ ਅਕਾਲੀ ਆਗੂਆਂ ਵਲੋਂ ਕੀਤੀਆਂ ਗਈਆਂ ਅਣਗਹਿਲੀਆਂ, ਲਾਪ੍ਰਵਾਹੀਆਂ, ਗ਼ਲਤੀਆਂ ਜਾਂ ਕੁਰਹਿਤਾਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਜਾਵੇਗਾ ਜਾਂ ਮਹਿਜ ਮਾਫ਼ੀ ਨਾਲ ਖ਼ਾਨਾਪੂਰਤੀ ਕਰ ਦਿਤੀ ਜਾਵੇਗੀ? ਕਿਉਂਕਿ ਸੁਖਬੀਰ ਸਿੰਘ ਬਾਦਲ ਵਲੋਂ ਜਥੇਦਾਰਾਂ ਨੂੰ ਸੌਂਪੇ ਗਏ ਪੱਤਰ ਨੂੰ ਖ਼ੁਦ ਹੀ ਸੋਸ਼ਲ ਮੀਡੀਏ ਰਾਹੀਂ ਜਨਤਕ ਕਰ ਦਿਤਾ ਗਿਆ ਹੈ ਜਿਸ ਉਪਰ ਗੁਨਾਹਾਂ ਦੀ ਮਾਫ਼ੀ ਬਾਰੇ ਸਿਰਫ਼ ਹਲੀਮੀ ਨਾਲ ਖ਼ਿਮਾ ਜਾਚਨਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। 

ਪੰਥਕ ਹਲਕਿਆਂ ਵਿਚ ਇਸ ਗੱਲ ਦਾ ਰੋਸ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵਲੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੇ ਦਿਤੇ ਜਾਂਦੇ ਜ਼ੋਰ ਨਾਲ ਪਤਾ ਨਹੀਂ ਬਾਦਲ ਦਲ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਕਿਉਂਕਿ ਗੁਰਦਵਾਰੇ ਜਾਂ ਤਖ਼ਤ ਸਾਹਿਬਾਨ ਉਪਰ ਪੇਸ਼ ਹੋਣ ਮੌਕੇ ਹਰ ਇਕ ਸਿੱਖ ਨਿਮਾਣਾ ਬਣ ਕੇ ਜਾਂਦਾ ਹੈ ਪਰ ਬਾਦਲ ਦਲ ਵਲੋਂ ਨਿਮਾਣਾ ਸਿੱਖ ਹੋਣ ਦਾ ਜ਼ਿਆਦਾ ਜ਼ੋਰ ਦੇਣ ਵਾਲੀਆਂ ਗੱਲਾਂ ਵੀ ਪੰਥਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜਾਗਰੂਕ ਵਰਗ ਅਤੇ ਨਿਰਪੱਖ ਰਾਇ ਰੱਖਣ ਵਾਲੇ ਸਿੱਖਾਂ ਦੀ ਮੰਗ ਹੈ ਕਿ ਤਖ਼ਤਾਂ ਦੇ ਜਥੇਦਾਰਾਂ ਵਲੋਂ ਬਕਾਇਦਾ ਲਿਖਤੀ ਰੂਪ ਵਿਚ ਬਾਦਲ ਦਲ ਵਲੋਂ ਕੀਤੇ ਗੁਨਾਹਾਂ ਨੂੰ ਜਨਤਕ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਗੁਨਾਹਾਂ ਦੀ ਮਾਫ਼ੀ ਦੇਣ ਜਾਂ ਸਜ਼ਾ ਲਾਉਣ ਬਾਰੇ ਫ਼ੈਸਲਾ ਸੁਣਾਉਣਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement