ਰੋਜ਼ਾਨਾ ਸਪੋਕਸਮੈਨ ਦੇ ਸ਼ਾਨਦਾਰ 13 ਸਾਲ ਪੂਰੇ
Published : Dec 1, 2018, 11:38 am IST
Updated : Dec 1, 2018, 11:38 am IST
SHARE ARTICLE
Rozana Spokesman
Rozana Spokesman

ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਆਖਿਆ ਕਿ ਰੋਜ਼ਾਨਾ ਸਪੋਕਸਮੈਨ ਨੇ ਅਪਣੀਆਂ ਪ੍ਰਾਪਤੀਆਂ ਦੌਰਾਨ ਸਮਾਜ ਦੇ ਦਬੇ-ਕੁਚਲੇ ਲੋਕਾਂ.......

Panthpreet SIngh KhalsaPanthpreet SIngh Khalsa

ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਆਖਿਆ ਕਿ ਰੋਜ਼ਾਨਾ ਸਪੋਕਸਮੈਨ ਨੇ ਅਪਣੀਆਂ ਪ੍ਰਾਪਤੀਆਂ ਦੌਰਾਨ ਸਮਾਜ ਦੇ ਦਬੇ-ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਦਿਆਂ ਉਨ੍ਹਾਂ ਨੂੰ ਸਮਾਜ 'ਚ ਸਿਰ ਉੱਚਾ ਕਰ ਕੇ ਤੁਰਨ ਦੇ ਸਮਰੱਥ ਬਣਾਇਆ। ਇਹ 'ਰੋਜ਼ਾਨਾ ਸਪੋਕਸਮੈਨ' ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ ਕਿ ਦੱਬੇ-ਕੁਚਲੇ ਲੋਕਾਂ ਦੀਆਂ ਖਬਰਾਂ ਛਾਪ ਕੇ ਇਸ ਅਖ਼ਬਾਰ ਨੇ ਹੋਰਨਾਂ ਅਖ਼ਬਾਰਾਂ ਨੂੰ ਵੀ ਗਰੀਬ, ਬੇਵੱਸ ਤੇ ਲਾਚਾਰ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਮਜਬੂਰ ਕਰ ਕੇ ਰੱਖ ਦਿੱਤਾ। 

ਪ੍ਰਸਿੱਧ ਲੇਖ਼ਕ ਪ੍ਰੋ. ਇੰਦਰ ਸਿੰਘ ਘੱਗਾ ਨੇ ਦਾਅਵਾ ਕੀਤਾ ਕਿ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੀ ਗੁਰਦਵਾਰਾ ਸੁਧਾਰ ਲਹਿਰ ਤੋਂ ਬਾਅਦ ਪਹਿਲੀ ਵਾਰ ਸ੍ਰ. ਜੋਗਿੰਦਰ ਸਿੰਘ ਦੇ ਰੂਪ 'ਚ ਕਿਸੇ ਨਿਧੜਕ ਵਿਅਕਤੀ ਨੇ ਪੁਜਾਰੀਵਾਦ ਵਿਰੁਧ ਬੋਲਣ ਅਤੇ ਸਟੈਂਡ ਲੈਣ ਦੀ ਜੁਰਅੱਤ ਕੀਤੀ ਹੈ। ਉਨਾ ਕਿਹਾ ਕਿ ਸ੍ਰ. ਜੋਗਿੰਦਰ ਸਿੰਘ ਵੱਲੋਂ ਦਸਮ ਗੰ੍ਰਥ, ਮੂਲ ਨਾਨਕਸ਼ਾਹੀ ਕੈਲੰਡਰ, ਸਿੱਖ ਸਿਧਾਂਤ, ਸਿੱਖੀ ਦੇ ਨਿਆਰੇਪਣ, ਗੁਰਦਵਾਰਾਰੂਪੀ ਡੇਰਿਆਂ, ਅੰਧਵਿਸ਼ਵਾਸ, ਕਰਮਕਾਂਡ ਅਤੇ ਪੰਥ 'ਚ ਘੁਸੋੜ ਦਿੱਤੀਆਂ ਮਨਮੱਤਾਂ, ਫਜ਼ੂਲ ਰਸਮਾਂ ਅਤੇ ਝੂਠੀਆਂ ਸਾਖੀਆਂ ਬਾਰੇ ਲਿਆ ਗਿਆ ਸਟੈਂਡ ਪ੍ਰਸੰਸਾਯੋਗ ਹੈ। 

Inder Singh GhaggaInder Singh Ghagga

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨ੍ਹਵਾਂ ਅਨੁਸਾਰ ਪੰਜਾਬੀ ਪੱਤਰਕਾਰੀ ਦੇ ਇਤਿਹਾਸ 'ਚ 'ਰੋਜ਼ਾਨਾ ਸਪੋਕਸਮੈਨ' ਇਕ ਅਜਿਹਾ ਅਖ਼ਬਾਰ ਸਾਬਤ ਹੋਇਆ ਹੈ, ਜਿਸ ਨੂੰ ਸਿੱਖ ਮੁਖੌਟੇ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ, ਡੇਰੇਦਾਰਾਂ ਤੇ ਪੁਜਾਰੀਆਂ ਨੇ ਬੰਦ ਕਰਾਉਣ ਲਈ ਹਰ ਹੋਛਾ ਹੱਥਕੰਡਾ ਵਰਤਿਆ, ਸ਼ਰਮਨਾਕ ਹਰਕਤਾਂ ਤੇ ਸਰਕਾਰੀ ਕੁਹਾੜੇ ਦੇ ਬਾਵਜੂਦ ਵੀ 'ਰੋਜ਼ਾਨਾ ਸਪੋਕਸਮੈਨ' ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੇ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਗਿਆ। ਹੁਣ ਦੁਨੀਆਂ ਭਰ 'ਚ ਪੰਜਾਬੀ ਤੇ ਗੈਰ ਪੰਜਾਬੀ ਵੀ ਇਸ ਦੀ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਹਨ। 

ਮਿਸ਼ਨਰੀ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਮੁਤਾਬਕ 'ਰੋਜ਼ਾਨਾ ਸਪੋਕਸਮੈਨ' ਨੂੰ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈਆਂ ਸਮੇਤ ਜਾਗਰੂਕ ਸਮਾਜ ਦਾ ਹਰ ਇਕ ਨਾਗਰਿਕ ਰੋਜ਼ਾਨਾ ਪੜ੍ਹਨ ਦੀ ਉਡੀਕ 'ਚ ਰਹਿੰਦਾ ਹੈ। ਇਸਦੀ ਉਡੀਕ 'ਚ ਈਰਖਾਲੂ, ਵਿਰੋਧੀਆਂ ਦੀ ਵੀ ਲੰਮੀ ਕਤਾਰ ਦੇਖ਼ੀ ਜਾ ਸਕਦੀ ਹੈ। ਕਿਉਂਕਿ ਲੋਕਾਂ ਨੂੰ ਭਾਵੇਂ ਪੁਜਾਰੀ ਵਰਗ 'ਰੋਜ਼ਾਨਾ ਸਪੋਕਸਮੈਨ' ਨਾ ਪੜ੍ਹਨ ਲਈ ਕਹੇ ਪਰ ਆਪ 'ਸਪੋਕਸਮੈਨ' ਅਖ਼ਬਾਰ ਦਾ ਦੀਵਾਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਖ਼ਬਾਰ ਪੰਥ ਦੀ ਸੇਵਾ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।

Gurbachan Singh PanwaGurbachan Singh Panwa

ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਨੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਾਉਣ, ਡੇਰਾਵਾਦ ਵਿਰੁੱਧ ਜੇਹਾਦ ਛੇੜਨ, ਜ਼ੇਲ੍ਹਾਂ 'ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਯਤਨ, ਧਰਮੀ ਫੌਜ਼ੀਆਂ ਦੀਆਂ ਸਮੱਸਿਆਵਾਂ, ਪੰਥਵਿਰੋਧੀ ਸ਼ਕਤੀਆਂ ਨੂੰ ਧੂੜ ਚਟਾਉਣ ਅਤੇ ਦੁਖੀਆਂ ਤੇ ਜਰੂਰਤਮੰਦਾਂ ਦੀ ਅਵਾਜ਼ ਬਣਨ 'ਚ ਹਮੇਸ਼ਾਂ ਮੋਹਰੀ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਵਿਰੋਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਰ ਹਰਕਤ ਦਾ ਮੂੰਹ ਤੋੜ ਜਵਾਬ ਦੇਣ ਲਈ 'ਸਪੋਕਸਮੈਨ' ਰਾਹੀਂ ਜਾਗਰੂਕ ਸਿੱਖ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦੇ ਹਨ। 

ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਦੀਆਂ ਸੰਪਾਦਕੀਆਂ ਅਤੇ ਸੰਪਾਦਕੀ ਪੰਨ੍ਹੇ 'ਤੇ ਪ੍ਰਕਾਸ਼ਿਤ ਹੁੰਦੇ ਲੇਖ਼ਾਂ 'ਚ ਅਹਿਮ ਮੁੱਦੇ ਉਭਾਰੇ ਜਾਂਦੇ ਹਨ ਅਤੇ 'ਸਪੋਕਸਮੈਨ' ਦੇ ਪ੍ਰਬੰਧਕਾਂ, ਪੱਤਰਕਾਰਾਂ ਤੇ ਪ੍ਰਸੰਸਕਾਂ ਵਲੋਂ ਹਰ ਮਸਲੇ ਦੀ ਤਹਿ ਤੱਕ ਜਾ ਕੇ, ਸਬੰਧਤ ਮੁੱਦੇ ਦਾ ਹੱਲ ਵੀ ਸੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੱਤਰਕਾਰਤਾ ਦੇ ਖ਼ੇਤਰ 'ਚ ਪੈਰ ਰੱਖਦਿਆਂ ਹੀ 'ਸਪੋਕਸਮੈਨ' ਨੇ ਅਪਣੀਆਂ ਲਿਖ਼ਤਾਂ ਰਾਹੀਂ ਸਿੱਖ ਸਿਆਸਤ ਨੂੰ ਨਵਾਂ ਮੋੜ ਦਿਤਾ ਹੈ। 

Sarbjeet Singh DundaSarbjeet Singh Dunda

ਦਰਬਾਰ-ਇ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਦਾ ਕਹਿਣਾ ਹੈ ਕਿ ਆਰਥਿਕ ਨਾਕੇਬੰਦੀ ਦੇ ਬਾਵਜੂਦ 'ਸਪੋਕਸਮੈਨ' ਨੇ ਜਿਸ ਤਰ੍ਹਾਂ ਪੰਜਾਬ ਤੇ ਪੰਥ ਦੀਆਂ ਧਾਰਮਿਕ ਤੇ ਸਿਆਸੀ ਸਮੱਸਿਆਵਾਂ ਨੂੰ ਸੰਜੀਦਗੀ ਨਾਲ ਉਭਾਰਿਆ ਹੈ, ਉਸਦੀ ਮਿਸਾਲ ਆਧੁਨਿਕ ਯੁੱਗ ਦੇ ਮੀਡੀਆ 'ਚ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਭਾਵੇਂ ਅਖ਼ਬਾਰ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਅਕਾਲ ਤਖ਼ਤ ਦੇ ਨਾਂ 'ਤੇ ਅਖ਼ਬਾਰ ਨੂੰ ਨਾ ਪੜ੍ਹਨ ਦੇ ਫ਼ਤਵੇਂ ਜਾਰੀ ਕੀਤੇ ਗਏ ਪਰ ਫ਼ਤਵਿਆਂ ਦਾ ਉਲਟਾ ਅਸਰ ਹੋਇਆ ਤੇ 'ਸਪੋਕਸਮੈਨ' ਪੰਥ ਦੀ ਅਵਾਜ਼ ਬਣ ਗਿਆ। 

ਉਘੇ ਕਥਾਵਚਕ ਭਾਈ ਹਰਜੀਤ ਸਿੰਘ ਢਪਾਲੀ ਨੇ 'ਰੋਜ਼ਾਨਾ ਸਪੋਕਸਮੈਨ' ਦੇ ਚੁਣੌਤੀਆਂ ਭਰੇ 13 ਸਾਲ ਪੂਰੇ ਹੋਣ ਅਤੇ 14ਵੇਂ ਸਾਲ 'ਚ ਦਾਖ਼ਲ ਹੋਣ ਦੀ ਮੁਬਾਰਕਬਾਦ ਦਿੰਦਿਆਂ ਆਖ਼ਿਆ ਕਿ ਸ੍ਰ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੇ ਇਹ ਅਖ਼ਬਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨ੍ਹਾਂ ਸ੍ਰ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ ਤੇ ਬੇਟੀ ਨਿਮਰਤ ਕੌਰ ਵੱਲੋਂ 'ਉੱਚਾ ਦਰ ਬਾਬੇ ਨਾਨਕ ਦਾ' ਪੋਜੈਕਟ ਦੀ ਸਥਾਪਨਾ ਕਰ ਕੇ ਪੰਥ ਦੀ ਚੜ੍ਹਦੀਕਲਾ ਲਈ ਭਵਿੱਖ ਦੇ ਉਲੀਕੇ ਪ੍ਰੋਗਰਾਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। 

Jagtar Singh JachakJagtar Singh Jachak

ਮਿਸ਼ਨਰੀ ਪ੍ਰਚਾਰਕ ਗੁਰਜੰਟ ਸਿੰਘ ਰੂਪੋਵਾਲੀ ਨੇ 'ਸਪੋਕਸਮੈਨ' ਦੇ 14ਵੇਂ ਸਾਲ 'ਚ ਦਾਖ਼ਲੇ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਦਾਰਾ 'ਸਪੋਕਸਮੈਨ' ਹੋਰ ਅਡੋਲਤਾ ਤੇ ਨਿਰਭੈਤਾ ਸਹਿਤ ਬਾਬੇ ਨਾਨਕ ਦੇ ਦਰਸਾਏ ਉੱਚੇ-ਸੁੱਚੇ ਤੇ ਸਰਬਸਾਂਝੇ ਆਦਰਸ਼ਾਂ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਇਤਿਹਾਸ ਦਾ ਇਕ ਸੁਨਹਿਰੀ ਵਰਕਾ ਬਣਿਆ ਰਹੇ। ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਵੱਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੁਨੀਆਂ ਭਰ 'ਚ ਫੈਲਾਉਣ ਦੀ ਭੂਮਿਕਾ ਨੂੰ ਅੱਖੋ-ਪਰੋਖ਼ੇ ਨਹੀਂ ਕੀਤਾ ਜਾ ਸਕਦਾ।

ਪ੍ਰਸਿੱਧ ਕਥਾਵਾਚਕ ਭਾਈ ਸਤਨਾਮ ਸਿੰਘ ਚੰਦੜ ਨੇ ਦਾਅਵਾ ਕੀਤਾ ਕਿ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਦਾ ਪ੍ਰਚਾਰ/ਪ੍ਰਸਾਰ ਕਰਨ ਲਈ ਜੋ ਢੰਗ-ਤਰੀਕਾ 'ਰੋਜ਼ਾਨਾ ਸਪੋਕਸਮੈਨ' ਨੇ ਅਪਣਾਇਆ ਹੈ, ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਕਿਉਂਕਿ ਲੱਖਾਂ ਵਿਰੋਧੀ ਹਨ੍ਹੇਰੀਆਂ ਦੇ ਬਾਵਜੂਦ ਵੀ ਨਾ ਤਾਂ ਸ੍ਰ. ਜੋਗਿੰਦਰ ਸਿੰਘ ਨੇ ਆਪਣੀ ਕਲਮ ਦਾ ਸੰਤੁਲਨ ਗੁਆਚਣ ਦਿੱਤਾ ਤੇ ਨਾ ਹੀ ਲਾਲਚ ਵਾਲੇ ਪਾਸੇ ਝਾਕਣ ਦੀ ਲੋੜ ਸਮਝੀ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਅਖ਼ਬਾਰੀ ਦੁਨੀਆਂ 'ਚ ਕਈ ਲੋਕ ਮਾਲਾਮਾਲ ਹੋ ਰਹੇ ਹਨ, ਉਥੇ ਦੂਜੇ ਪਾਸੇ 'ਰੋਜ਼ਾਨਾ ਸਪੋਕਸਮੈਨ' ਦਾ ਸੰਪਾਦਕ ਨੰਗੇ ਧੜ ਪੰਥ ਦੀ ਸੇਵਾ ਕਰਦਿਆਂ ਹਰ ਜਬਰ-ਜ਼ੁਲਮ ਦਾ ਮੁਕਾਬਲਾ ਕਰ ਰਿਹਾ ਹੈ।

Giani Amrik Singh (Chandigarh Wale)Giani Amrik Singh (Chandigarh Wale)

ਡਾ. ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਅਕਾਦਮਿਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁਤਾਬਕ ਸ੍ਰ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੇ ਪੰਜਾਬੀ ਦਾ ਇਕ ਅੰਤਰਰਾਸ਼ਟਰੀ ਪੱਧਰ ਦਾ ਅਖ਼ਬਾਰ ਸਿੱਖਾਂ ਦੀ ਝੋਲੀ ਪਾ ਕੇ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਵਰਗਾ ਅਲੋਕਾਰੀ ਪ੍ਰੋਜੈਕਟ ਆਰੰਭ ਕਰਕੇ ਸਾਬਤ ਕਰ ਦਿੱਤਾ ਹੈ ਕਿ ਮਜ਼ਬੂਤ ਇੱਛਾ ਸ਼ਕਤੀ ਨਾਲ ਹਰ ਕੰਮ ਸੰਭਵ ਹੈ। ਉਨ੍ਹਾਂ ਪੰਥ ਦੀ ਚੜ੍ਹਦੀਕਲਾ ਲਈ ਭਵਿੱਖ ਦੇ ਉਲੀਕੇ ਪ੍ਰੋਗਰਾਮਾਂ ਦੀ ਵੀ ਪ੍ਰਸੰਸ ਕੀਤੀ। 

ਭਾਈ ਬਲਵਿੰਦਰ ਸਿੰਘ ਮਿਸ਼ਨਰੀ ਕਨਵੀਨਰ 'ਏਕਸ ਕੇ ਬਾਰਕ' ਨੇ ਦੱਸਿਆ ਕਿ ਰੋਜ਼ਾਨਾ ਸਪੋਕਸਮੈਨ ਹਿੰਦੀ, ਪੰਜਾਬੀ ਹੀ ਨਹੀਂ ਬਲਕਿ ਅੰਗਰੇਜ਼ੀ ਅਖ਼ਬਾਰਾਂ ਦੇ ਬਰਾਬਰ ਦਾ, ਕੌਮਾਂਤਰੀ ਪੱਧਰ 'ਤੇ ਸਿੱਖਾਂ ਦੀ ਤਰਜ਼ਮਾਨੀ ਕਰਨ ਵਾਲੀ ਬੇਲਾਗ ਅਵਾਜ਼ ਬਣ ਚੁੱਕਾ ਹੈ। ਉਨ੍ਹਾਂ ਸ੍ਰ. ਜੋਗਿੰਦਰ ਸਿੰਘ ਦੀਆਂ ਸੰਪਾਦਕੀਆਂ ਅਤੇ 'ਮੇਰੀ ਨਿੱਜੀ ਡਾਇਰੀ ਦੇ ਪੰਨੇ' ਕਾਲਮ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਸ੍ਰ. ਜੋਗਿੰਦਰ ਸਿੰਘ ਦੀ ਕਲਮ ਅੰਗਰੇਜ਼ੀ ਅਖ਼ਬਾਰਾਂ ਦੀਆਂ ਵੱਕਾਰੀ ਸੰਪਾਦਕੀਆਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀ ਹੈ। 

harjinder singh majhiHarjinder Singh Majhi

ਨਾਮਵਰ ਪੱਤਰਕਾਰ ਤੇ ਉੱਘੇ ਲੇਖਕ ਹਰਦੀਪ ਸਿੰਘ ਨਿਮਾਣਾ ਮੁਤਾਬਕ 'ਰੋਜ਼ਾਨਾ ਸਪੋਕਸਮੈਨ' ਨੇ ਚੁਣੌਤੀਆਂ ਭਰਪੂਰ ਪਰ ਸਫ਼ਲਤਾਪੂਰਵਕ 13 ਸਾਲ ਪੂਰੇ ਕਰਨ ਅਤੇ 14ਵੇਂ ਸਾਲ 'ਚ ਦਾਖ਼ਲ ਹੋਣ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਬਣ ਚੁੱਕੇ 'ਰੋਜ਼ਾਨਾ ਸਪੋਕਸਮੈਨ' ਨੇ ਹਮੇਸ਼ਾਂ ਪੰਥਕ ਹਿਤਾਂ, ਘੱਟ ਗਿਣਤੀਆਂ, ਦਲਿਤ, ਬੇਵੱਸ, ਲਾਚਾਰ, ਜ਼ਰੂਰਤਮੰਦ ਤੇ ਮਜ਼ਲੂਮ ਲੋਕਾਂ ਦਾ ਸਾਥ ਹੀ ਨਹੀਂ ਦਿੱਤਾ, ਬਲਕਿ ਸਮੇਂ-ਸਮੇਂ ਉਨ੍ਹਾਂ ਦੀ ਢਾਲ ਵੀ ਬਣਿਆ। 

ਪ੍ਰਸਿੱਧ ਸਾਹਿਤਕਾਰ ਤੇ ਪ੍ਰਵਾਸੀ ਭਾਰਤੀ ਤਰਲੋਚਨ ਸਿੰਘ ਦੁਪਾਲਪੁਰ ਨੇ ਆਖ਼ਿਆ ਕਿ 'ਰੋਜ਼ਾਨਾ ਸਪੋਕਸਮੈਨ' ਨੇ ਆਰਥਿਕ ਤੰਗੀਆਂ ਅਰਥਾਤ ਸਹੂਲਤਾਂ ਦੀ ਘਾਟ ਦੇ ਬਾਵਜੂਦ ਵੀ ਸਮਾਜ 'ਚ ਵੰਡੀਆਂ ਪਾਉਣ ਵਾਲੇ, ਅੰਧ-ਵਿਸ਼ਵਾਸ, ਕਰਮਕਾਂਡ ਤੇ ਵਹਿਮ-ਭਰਮ ਫੈਲਾਉਣ ਵਾਲੇ ਲੋਕਾਂ ਦੇ ਪਖੰਡ ਦਾ ਭਾਂਡਾ ਐਨ ਚੁਰਾਹੇ 'ਚ ਭੰਨਣ ਦੀ ਜੁਰਅੱਤ ਦਿਖਾਈ। 'ਰੋਜ਼ਾਨਾ ਸਪੋਕਸਮੈਨ' ਦੇ ਸਿਰੜੀ, ਸੂਝਵਾਨ ਤੇ ਨਿਧੜਕ ਪ੍ਰਬੰਧਕਾਂ ਦੀ ਮਿਹਨਤ, ਇਮਾਨਦਾਰੀ ਤੇ ਲਗਨ ਸਦਕਾ ਅਖ਼ਬਾਰ ਦਾ ਸ਼ਾਨਦਾਰ ਇਕ ਦਹਾਕਾ ਪੂਰਾ ਹੋਣ ਦੀ ਪ੍ਰਬੰਧਕਾਂ, ਪੱਤਰਕਾਰਾਂ, ਪਾਠਕਾਂ ਤੇ ਸਮੂਹ ਸਟਾਫ਼ ਨੂੰ ਦੁਨੀਆਂ ਭਰ ਦੇ ਨਾਨਕ ਨਾਮਲੇਵਾ ਪ੍ਰਾਣੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਕਿਉਂਕਿ ਉਹ ਇਸ ਦੇ ਹੱਕਦਾਰ ਵੀ ਹਨ। 

Harjit Singh DhapaliHarjit Singh Dhapali

ਮਿਸ਼ਨਰੀ ਪ੍ਰਚਾਰਕ ਸੁਖਵਿੰਦਰ ਸਿੰਘ ਦਦੇਹਰ ਨੇ ਦਾਅਵਾ ਕੀਤਾ ਕਿ 'ਰੋਜ਼ਾਨਾ ਸਪੋਕਸਮੈਨ' ਦੇ ਪ੍ਰਬੰਧਕਾਂ ਨੇ ਸੱਚ ਬੋਲਣ ਦਾ ਖਮਿਆਜ਼ਾ ਭੁਗਤਿਆ, ਹਕੂਮਤ ਦੇ ਜਬਰ ਦਾ ਕੁਹਾੜਾ ਵੀ ਝੱਲਿਆ, ਨਾ ਤਾਂ ਸਿਧਾਂਤਾਂ ਨਾਲ ਸਮਝੌਤਾ ਕੀਤਾ ਤੇ ਨਾ ਹੀ ਹਾਕਮਾਂ ਦੇ ਜ਼ੁਲਮ ਅੱਗੇ ਝੁਕਿਆ। ਪੰਥ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਸੰਗਤਾਂ ਨੂੰ ਇਸ ਦਾ ਪੂਰਨ ਅਹਿਸਾਸ ਹੈ। 'ਰੋਜ਼ਾਨਾ ਸਪੋਕਸਮੈਨ' ਦੇ ਪ੍ਰਬੰਧਕਾਂ ਵੱਲੋਂ 13 ਸਾਲ ਨਿਡਰ ਤੇ ਦਲੇਰਾਨਾ ਪੱਤਰਕਾਰੀ ਕਰਕੇ ਸਮਾਜ ਨੂੰ ਨਵੀਂ ਸੇਧ ਦੇਣ ਦੀ ਪਹਿਲ ਕਦਮੀ ਕੀਤੀ ਹੈ। ਜਿਸ ਕਰਕੇ ਦੁਨੀਆਂ ਦੇ ਕੋਨੇ-ਕੋਨੇ 'ਚ ਵਸਦੇ ਪੰਜਾਬੀ ਇਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। 

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾ ਨੇ ਦੱਸਿਆ ਕਿ 'ਰੋਜ਼ਾਨਾ ਸਪੋਕਸਮੈਨ' ਦੇ ਜਨਮ ਲੈਂਦਿਆਂ ਹੀ ਪੁਜਾਰੀਆਂ ਨੇ ਵੱਡਾ ਕੁਹਾੜਾ ਚਲਾ ਕੇ ਇਸ ਦੇ ਪ੍ਰਬੰਧਕਾਂ ਨੂੰ ਪੰਥ ਵਿਰੋਧੀ ਸਿੱਧ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਪਰ 'ਰੋਜ਼ਾਨਾ ਸਪੋਕਸਮੈਨ' ਦਾ ਮਿਸ਼ਨ ਤੇ ਨਿਸ਼ਾਨਾ ਸੰਗਤਾਂ ਨੂੰ ਪਤਾ ਹੋਣ ਕਰ ਕੇ ਪੁਜਾਰੀਆਂ ਦਾ ਕੁਹਾੜਾ ਖੁੰਢਾ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਪ੍ਰੈਸ ਅਜ਼ਾਦ ਹੈ ਦਾ ਹੋਕਾ ਦੇਣ ਵਾਲੇ ਹਾਕਮਾਂ ਨੇ 'ਰੋਜ਼ਾਨਾ ਸਪੋਕਸਮੈਨ' ਦੀ ਪ੍ਰੈਸ ਦੀ ਅਜ਼ਾਦੀ ਨੂੰ ਜਿਸ ਤਰ੍ਹਾਂ ਕੁਚਲਿਆ ਤੇ ਮਧੋਲਿਆ, ਉਸ ਵਰਗੀ ਮਿਸਾਲ ਦੁਨੀਆਂ ਦੇ ਇਤਿਹਾਸ 'ਚ ਹੋਰ ਕਿਧਰੇ ਵੀ ਨਹੀਂ ਮਿਲਦੀ।

Gurjant Singh RupowaliGurjant Singh Rupowali

ਅੰਤਰਰਾਸ਼ਟਰੀ ਢਾਡੀ ਜੱਥੇ ਦੇ ਮੁਖੀ ਭਾਈ ਬਿੱਕਰ ਸਿੰਘ ਕੜਾਕਾ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਨੇ ਜਿੱਥੇ ਪੰਥਕ ਮੁਖੋਟੇ ਵਾਲੇ ਗੱਦਾਰਾਂ ਨੂੰ ਸੰਗਤਾਂ ਦੀ ਕਚਹਿਰੀ 'ਚ ਨੰਗਾ ਕਰਨ ਦੀ ਜੁਰਅੱਤ ਦਿਖਾਈ, ਉਥੇ ਇਸ ਦੇ ਪ੍ਰਬੰਧਕਾਂ ਨੇ ਹਕੂਮਤ ਨਾਲ ਟੱਕਰ ਲੈ ਕੇ ਡੇਰਾਵਾਦ, ਪਖੰਡਵਾਦ, ਪੁਜਾਰੀਵਾਦ ਸਮੇਤ ਹਰੇਕ ਪੰਥਵਿਰੋਧੀ ਸ਼ਕਤੀ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਵੀ ਦਿੱਤਾ। 'ਰੋਜ਼ਾਨਾ ਸਪੋਕਸਮੈਨ' ਵੱਲੋਂ ਚੁਣੌਤੀਆਂ ਭਰਪੂਰ ਪਰ ਸਫ਼ਲਤਾਪੂਰਵਕ 13 ਸਾਲ ਪੂਰੇ ਕਰਨ ਅਤੇ 14ਵੇਂ ਸਾਲ 'ਚ ਦਾਖ਼ਲ ਹੋਣ ਦੀ ਪ੍ਰਬੰਧਕਾਂ ਨੂੰ ਲੱਖ-ਲੱਖ ਵਧਾਈ। 

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਮੱਖਣ ਸਿੰਘ ਨੰਗਲ ਨੇ ਪੰਥ 'ਚ ਘੁਸੜ ਚੁੱਕੀਆਂ ਅਖੌਤੀ ਮਨੌਤਾਂ ਖਿਲਾਫ ਮੁਹਿੰਮ ਵਿੱਢਣ ਬਦਲੇ 'ਰੋਜਾਨਾ ਸਪੋਕਸਮੈਨ' ਦੀ ਦਲੇਰਾਨਾ ਪੱਤਰਕਾਰੀ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਬਰਗਾੜੀ ਵਿਖੇ ਵਾਪਰੇ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਦੀ ਸਾਫ ਸੁਥਰੀ ਕਵਰੇਜ ਜਿਸ ਤਰਾਂ 'ਰੋਜਾਨਾ ਸਪੋਕਸਮੈਨ' ਨੇ ਕੀਤੀ, ਉਸ ਤੋਂ ਹੋਰ ਮੀਡੀਆ ਵਾਂਝਾ ਰਿਹਾ ਜਾਂ ਇਸ ਤਰਾਂ ਕਹਿ ਲਵੋ ਕਿ ਹੋਰ ਮੀਡੀਏ ਦੇ ਮੁਕਾਬਲੇ ਅਕਤੂਬਰ 2015 'ਚ ਜੋ ਤੱਥ 'ਰੋਜਾਨਾ ਸਪੋਕਸਮੈਨ' ਨੇ ਸਾਹਮਣੇ ਲਿਆਂਦੇ, ਉਹੀ ਤੱਥ ਹੁਣ ਜਾਂਚ ਕਮਿਸ਼ਨਾਂ ਅਤੇ ਵਿਸ਼ੇਸ਼ ਜਾਂਚ ਟੀਮਾਂ ਰਾਂਹੀ ਸਾਹਮਣੇ ਆ ਰਹੇ ਹਨ।

Satnam Singh ChanderSatnam Singh Chander

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement