
ਨਸਲਕੁਸ਼ੀ ਦੀ ਅਜਿਹੀ ਹੀ ਇਕ ਘਟਨਾ ਇੰਗਲੈਂਡ ਦੇ ਟਾਊਨ ਗ੍ਰੇਵਸੈਂਡ ਵਿਚ ਵੀ ਵਾਪਰੀ ਹੈ
ਬੇਸ਼ੱਕ ਸਮੇਂ-ਸਮੇਂ 'ਤੇ ਸਿੱਖ ਭਾਈਚਾਰੇ ਵਲੋਂ ਦਸਤਾਰ ਪ੍ਰਤੀ ਸਮਾਜ ਨੂੰ ਜਾਗਰੂਕ ਕੀਤਾ ਜਾਂਦਾ ਹੈ, ਪਰ ਵਿਦੇਸ਼ਾਂ ਵਿਚ ਸਿਖਾਂ 'ਤੇ ਹੋਣ ਵਾਲੇ ਨਸਲੀ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ | ਨਸਲਕੁਸ਼ੀ ਦੀ ਅਜਿਹੀ ਹੀ ਇਕ ਘਟਨਾ ਇੰਗਲੈਂਡ ਦੇ ਟਾਊਨ ਗ੍ਰੇਵਸੈਂਡ ਵਿਚ ਵੀ ਵਾਪਰੀ ਹੈ, ਜਿੱਥੇ ਕਿਸੇ ਸਿਰਫਿਰੇ ਵਲੋਂ ਇਕ ਸਿੱਖ ਵਿਅਕਤੀ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ।
ਤੁਹਾਨੂੰ ਦੱਸ ਦਈਏ ਕਿ ਇਹ ਘਟਨਾ 26 ਮਾਰਚ ਦੀ ਹੈ ਜੋ ਮਿਲਟਨ ਪਲੇਸ, ਗ੍ਰੇਵਸੈਂਡ ਵਿਚ ਵਾਪਰੀ। ਮੌਕੇ 'ਤੇ ਪਹੁੰਚੀ ਪੁਲਸ ਨੇ ਕੁਝ ਦੇਰ ਬਾਅਦ 4.30 ਵਜੇ 18 ਸਾਲਾ ਐਂਡਰਿਊ ਕਾਸਡੇ ਨਾਂਅ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ 'ਤੇ 27 ਮਾਰਚ ਨੂੰ ਇਕ ਵਿਅਕਤੀ ਦੀ ਜ਼ਬਰਦਸਤੀ ਦਸਤਾਰ ਉਤਾਰਨ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲਗਾਏ ਹਨ। ਚੀਫ਼ ਗ੍ਰੇਵਸੈਂਡ ਜ਼ਿਲਾ ਕਮਾਂਡਰ ਇੰਸਪੈਕਟਰ ਐਂਡੀ ਗੈਡ ਨੇ ਕਿਹਾ ਅਸੀਂ ਇਸ ਮਾਮਲੇ ਨੂੰ ਹਿੰਸਕ ਅਪਰਾਧ ਵਜੋਂ ਵੇਖ ਰਹੇ ਹਾਂ। ਐਂਡਰਿਊ ਕਾਸਡੇ ਨੂੰ 28 ਮਾਰਚ ਨੂੰ ਮਿਡਵੇਅ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰਦਿਆਂ 2 ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ।