Panthak News ਭਾਜਪਾ ਰਾਹੀਂ ਹਰਿਆਣਾ ਦੇ ਗੁਰਦਵਾਰਿਆਂ ’ਤੇ ਕਬਜ਼ਾ ਬਣਾਈ ਰਖਣਾ ਚਾਹੁੰਦਾ ਹੈ ਅਕਾਲੀ ਦਲ : ਹਰਪਾਲ ਸਿੰਘ
Published : Apr 2, 2024, 7:24 am IST
Updated : Apr 2, 2024, 7:24 am IST
SHARE ARTICLE
Akali Dal wants to maintain control over Gurdwaras of Haryana through BJP: Harpal Singh
Akali Dal wants to maintain control over Gurdwaras of Haryana through BJP: Harpal Singh

ਹਰਿਆਣਾ ਸਿੱਖ ਸੰਘਰਸ਼ ਕਮੇਟੀ ਨੇ ਲੋਕ ਸਭਾ ਚੋਣਾਂ ’ਚ ਭੁਪਿੰਦਰ ਸਿੰਘ ਹੁੱਡਾ ਨੂੰ ਹਮਾਇਤ ਦਾ ਕੀਤਾ ਐਲਾਨ

Panthak News: ਹਰਿਆਣਾ ਸਿੱਖ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ 20 ਸਾਲਾਂ ਦੇ ਸੰਘਰਸ਼ ਉਪਰੰਤ ਹਰਿਆਣਾ ਦੇ ਇਤਿਹਾਸਕ ਗੁਰਦਵਾਰਿਆਂ ਦੀ ਸਹੀ ਸੇਵਾ ਸੰਭਾਲ ਲਈ ਸੁਪਰੀਮ ਕੋਰਟ ਤਕ ਲੰਮੀ ਕਾਨੂੰਨੀ ਲੜਾਈ ਲੜ ਕੇ ਅਕਾਲੀ ਦਲ ਪੱਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਮੁਕਤ ਹੋਈ ਸੀ ਤੇ ਸਾਲ 2014 ਵਿਚ ਤੱਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੀ ਵਖਰੀ ਕਮੇਟੀ ਬਣਾਈ ਸੀ ਪਰ ਹੁਣ ਜਿਵੇਂ ਹੀ ਭਾਜਪਾ ਸਰਕਾਰ ਦੇ ਹੱਥ ਵਿਚ ਹਰਿਆਣਾ ਕਮੇਟੀ ਦਾ ਕੰਟਰੋਲ ਆਇਆ ਤਾਂ ਪ੍ਰਬੰਧ ਅਜਿਹੇ ਵਿਅਕਤੀਆਂ ਦੇ ਹੱਥ ਵਿਚ ਦੇ ਦਿਤਾ ਗਿਆ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾਵਾਂ ਦਾ ਗਿਆਨ ਨਹੀਂ। ਮੁੱਖ ਤੌਰ ’ਤੇ ਅੰਬਾਲਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਰਹੇ ਹਰਪਾਲ ਸਿੰਘ ਨੇ ਕਿਹਾ ਕਿ ਜੋ ਕੁੱਝ ਪਹਿਲਾਂ ਅਕਾਲੀ ਦਲ ਕਰਦਾ ਰਿਹਾ ਹੈ, ਉਹੀ ਭਾਜਪਾ ਸਰਕਾਰ ਕਰ ਰਹੀ ਹੈ ਤੇ ਇਹ ਅਕਾਲੀ ਦਲ ਕਰਵਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਖਰੀ ਕਮੇਟੀ ਸਥਾਪਤ ਕਰਵਾਉਣ ਹਿਤ ਸੰਘਰਸ਼ ਵਿੱਢਣ ਵਾਲਿਆਂ ਜਿਨ੍ਹਾਂ ਵਿਚ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ ਤੇ ਹੋਰ ਸੰਘਰਸ਼ ਕਰਨ ਵਾਲੇ ਸਿੱਖ ਆਗੂ ਸ਼ਾਮਲ ਸਨ, ਉਨ੍ਹਾਂ ਨੂੰ ਭਾਜਪਾ ਸਰਕਾਰ ਨੇ ਹਰਿਆਣਾ ਦੀ ਕਮੇਟੀ ਵਿਚ ਨਹੀਂ ਲਿਆ ਤੇ ਅਪਣੇ ਚਹੇਤਿਆਂ ਨੂੰ ਸੇਵਾ ਸੰਭਾਲ ਦਿਤੀ ਤੇ ਜਦੋਂ ਤੋਂ ਭਾਜਪਾ ਸਰਕਾਰ ਨੇ ਹਰਿਆਣਾ ਕਮੇਟੀ ਦੀ ਦੇਖਭਾਲ ਸ਼ੁਰੂ ਕੀਤੀ, ਉਦੋਂ ਤੋਂ ਹੁਣ ਤਕ ਤਿੰਨ ਪ੍ਰਧਾਨ ਬਦਲ ਦਿਤੇ ਗਏ। ਮੀਟਿੰਗਾਂ ਵਿਚ ਗਾਲੀ ਗਲੋਚ ਹੁੰਦਾ ਹੈ ਤੇ ਨਾ ਹੀ ਬਜਟ ਬਾਰੇ ਕੁੱਝ ਦਸਿਆ ਜਾਂਦਾ ਹੈ ਤੇ ਨਾ ਹੀ ਕੋਈ ਲੇਖਾ ਜੋਖਾ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਹੁੱਡਾ ਸਰਕਾਰ ਨੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਸੰਘਰਸ਼ ਕਰਦੇ ਰਹੇ ਸਿੱਖਾਂ ਦੇ ਹਵਾਲੇ ਕਰ ਦਿਤੀ ਸੀ ਅਤੇ ਕਦੇ ਵੀ ਗੁਰਦਵਾਰਿਆਂ ਦੇ ਪ੍ਰਬੰਧ ਵਿਚ ਦਖ਼ਲ ਨਹੀਂ ਸੀ ਦਿਤਾ। ਸਿੱਖ ਆਗੂਆਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਵੇਂ ਸਿੱਖ ਕਾਂਗਰਸ ਸਰਕਾਰ ਵੇਲੇ 84 ਦੇ ਕਤਲੇਆਮ ਨੂੰ ਨਹੀਂ ਭੁੱਲ ਸਕਦੇ ਪਰ ਹਰਿਆਣਾ ਵਿਚ ਹੁੱਡਾ ਦੀ ਅਗਵਾਈ ਵਾਲੀ ਸਰਕਾਰ ਨੇ ਸਿੱਖਾਂ ਦੀ ਮੰਗ ਮੁਤਾਬਕ ਵਖਰੀ ਕਮੇਟੀ ਬਣਾਈ ਤੇ ਇਸ ਦੇ ਉਲਟ ਸੂਬੇ ਦੀ ਭਾਜਪਾ ਸਰਕਾਰ ਅਕਾਲੀਆਂ ਦੇ ਰਾਹ ਤੁਰ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਦਖਲ ਅੰਦਾਜ਼ੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਨ ਕਾਰਨ ਹੁਣ ਲੋਕ ਸਭਾ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਹਰਿਆਣਾ ਸਿੱਖ ਸੰਘਰਸ਼ ਕਮੇਟੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਨੂੰ ਸਮਰਥਨ ਕਰੇਗੀ, ਉਨ੍ਹਾਂ ਹਰਿਆਣਾ ਦੇ ਸਿੱਖਾਂ ਨੂੰ ਕਾਂਗਰਸ ਦੀ ਹਮਾਇਤ ਕਰਨ ਦੀ ਅਪੀਲ ਵੀ ਕੀਤੀ। ਪ੍ਰੈਸ ਕਾਨਫ਼ਰੰਸ ਵਿਚ ਜਸਬੀਰ ਸਿੰਘ ਭਾਟੀ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸਿਰਸਾ ਹਰਪਾਲ ਸਿੰਘ ਮੈਂਬਰ ਐਸ.ਜੀ.ਪੀ.ਸੀ., ਅੰਬਾਲਾ ਚੰਨਦੀਪ ਸਿੰਘ ਖੁਰਾਣਾ, ਰੋਹਤਕ ਰਣਬੀਰ ਸਿੰਘ ਫ਼ੌਜੀ, ਅੰਬਾਲਾ ਅਕਾਲੀ ਆਗੂ ਨਰਵੇਲ ਸਿੰਘ ਕਰਨਾਲ, ਸੁਖਮੀਤ ਸਿੰਘ ਕੁਰੂਕਸ਼ੇਤਰ, ਸੁਰਿੰਦਰਪਾਲ ਸਿੰਘ, ਅੰਬਾਲਾ ਐਮ ਐਮ ਸਿੰਘ, ਅੰਬਾਲਾ ਬਲਦੇਵ ਸਿੰਘ ਕੈਥਲ ਹਾਜ਼ਰ ਸਨ।

ਗੁਰਦਵਾਰਾ ਚੋਣਾਂ ਦੀ ਮੰਗ ਚੁੱਕੀ

ਹਰਪਾਲ ਸਿੰਘ ਨੇ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਨੇ 2014 ਵਿਚ ਕਮੇਟੀ ਬਣਾਈ ਸੀ, ਉਸ ਸਮੇਂ ਕੋਈ ਸਰਕਾਰੀ ਦਖ਼ਲਅੰਦਾਜ਼ੀ ਨਹੀਂ ਸੀ, ਪਰ ਜੇਕਰ ਅੱਜ ਦੇ ਹਾਲਾਤ ’ਤੇ ਨਜ਼ਰ ਮਾਰੀਏ ਤਾਂ ਹੋਈਆਂ ਚੋਣਾਂ ਗ਼ੈਰ-ਕਾਨੂੰਨੀ ਹਨ ਜਿਸ ਵਿਚ ਅੱਜ ਸਿੱਖਾਂ ਪ੍ਰਤੀ ਦੋਗਲਪਣ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਜਪਾ ਸਰਕਾਰ ਨੇ ਪਹਿਲਾਂ ਹਰਿਆਣਾ ਗੁਰਦੁਆਰਾ ਚੋਣਾਂ ਦਾ ਐਲਾਨ ਕੀਤਾ ਗਿਆ ਅਤੇ ਫਿਰ ਵਾਪਸ ਲੈ ਲਿਆ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰਿਆਣਾ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਤਾਂ ਜੋ ਕਮੇਟੀ ਵਿਚ ਭਾਜਪਾ ਸਰਕਾਰ ਦੀ ਸ਼ਰੇਆਮ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ। ਸਿੱਖ ਅਤੇ ਪੰਜਾਬੀ ਵੋਟਰ ਹਰਿਆਣੇ ਵਿਚ 35 ਫ਼ੀ ਸਦੀ ਵੋਟਾਂ ਦਾ ਕਤਲ ਕਰ ਸਕਦੇ ਹਨ। ਇਸ ਲਈ ਬੇਨਤੀ ਹੈ ਕਿ ਹਰਿਆਣੇ ਦੇ ਸਿੱਖਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

(For more Punjabi news apart from Akali Dal wants to maintain control over Gurdwaras of Haryana through BJP: Harpal Singh, stay tuned to Rozana Spokesman)

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement