
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪ੍ਰਚਾਰਕ ਸਿੰਘਾਂ ਨੂੰ ਤੱਤ ਗੁਰਮਤਿ ਨਾਲ ਜੋੜਨ ਦੇ ਉਪਰਾਲੇ ਨੂੰ ਉਸ ਵੇਲੇ ਵੱਡੀ ਢਾਹ ਲੱਗੀ ਜਦ ਦਰਬਾਰ ਸਾਹਿਬ....
ਤਰਨਤਾਰਨ: ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪ੍ਰਚਾਰਕ ਸਿੰਘਾਂ ਨੂੰ ਤੱਤ ਗੁਰਮਤਿ ਨਾਲ ਜੋੜਨ ਦੇ ਉਪਰਾਲੇ ਨੂੰ ਉਸ ਵੇਲੇ ਵੱਡੀ ਢਾਹ ਲੱਗੀ ਜਦ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਨਾਂ ਇਕ ਆਦੇਸ਼ ਜਾਰੀ ਕਰਦਿਆਂ ਕਿਹਾ
ਕਿ ਹੁਕਮਨਾਮਾ ਲੈਣ ਤੇ ਪਾਠ ਕਰਦੇ ਸਮੇਂ ਮਹਲਾ ਨਹੀਂ ਮਹੱਲਾ ਸ਼ਬਦ ਉਚਾਰਣ ਕੀਤਾ ਜਾਵੇ। ਜਾਣਕਾਰੀ ਅਨੁਸਾਰ ਮਿਸ਼ਨਰੀ ਵਿਚਾਰਧਾਰਾ ਦੇ ਹਾਮੀ ਬਾਣੀ ਪੜ੍ਹਦੇ ਸਮੇਂ ਮਹਲਾ ਸ਼ਬਦ ਵਰਤਦੇ ਹਨ ਜਦ ਕਿ ਡੇਰੇਦਾਰ ਵਿਚਾਰਧਾਰਾ ਦੇ ਪ੍ਰਚਾਰਕ ਮਹੱਲਾ ਸ਼ਬਦ ਵਰਤਦੇ ਹਨ।