ਭਾਰਤੀ ਫੌਜ ਦਾ ਅਨੋਖਾ ਸਿੱਖ ਮੇਜਰ ਜਨਰਲ ਸੁਬੇਗ ਸਿੰਘ
Published : Jun 2, 2020, 11:39 am IST
Updated : Jun 2, 2020, 12:06 pm IST
SHARE ARTICLE
Shabeg Singh
Shabeg Singh

ਜਨਰਲ ਸੁਬੇਗ ਸਿੰਘ ਦਾ ਫੌਜੀ ਤੋਂ ਖਾਲਿਸਤਾਨੀ ਤਕ ਦਾ ਸਫਰ।

ਮੇਜਰ ਜਨਰਲ ਸੁਬੇਗ ਸਿੰਘ AVSM ਅਤੇ PVSM ਇਕ ਪ੍ਰਸਿੱਧ ਫੌਜ ਅਧਿਕਾਰੀ ਸਨ, ਜਿਨ੍ਹਾਂ ਨੂੰ ਬੰਗਲਾਦੇਸ਼ ਦੀ ਅਜ਼ਾਦੀ ਦੀ ਲੜਾਈ ਦੌਰਾਨ ਮੁਕਤੀ ਵਾਹਿਨੀ ਸੈਨਿਕਾਂ ਦੀ ਸਿਖਲਾਈ ਕਰਕੇ ਜਾਣਿਆ ਜਾਂਦਾ ਹੈ।

ਸ਼ਹੀਦ ਜਨਰਲ ਸੁਬੇਗ ਸਿੰਘ ਦਾ ਜਨਮ 1925 ਵਿਚ ਅੰਮ੍ਰਿਤਸਰ-ਚੋਗਾਵਾਂ ਰੋਡ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਖ਼ਿਆਲਾ ਵਿਚ ਹੋਇਆ। ਉਹ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦੇ ਵੱਡੇ ਸਪੁੱਤਰ ਸਨ। ਉਹਨਾਂ ਦੇ ਪਰਿਵਾਰ ਦਾ ਸਬੰਧ ਭਾਈ ਮਹਿਤਾਬ ਸਿੰਘ, ਜੋ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਤੇ ਜਿਨਾਂ ਨੇ 1740 ਵਿਚ ਭਾਈ ਸੁੱਖਾ ਸਿੰਘ ਸਮੇਤ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਵੱਢਿਆ ਸੀ, ਨਾਲ ਜੁੜਦਾ ਸੀ। 

Gen Shabeg Singh
Gen Shabeg Singh

ਸੈਕੰਡਰੀ ਸਿੱਖਿਆ ਲਈ ਉਹਨਾਂ ਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ ਭੇਜਿਆ ਗਿਆ। ਉਸ ਤੋਂ ਬਾਅਦ ਉਚੇਰੀ ਵਿਦਿਆ ਲਈ ਉਹਨਾਂ ਨੇ ਲਾਹੌਰ ਦੇ ਸਰਕਾਰੀ ਕਾਲਜ ਵਿਚ ਦਾਖਲਾ ਲਿਆ। ਉਹ ਪੜਾਈ ਵਿਚ ਬਹੁਤ ਹੁਸ਼ਿਆਰ ਸਨ, ਜਿਸ ਕਾਰਨ 1940 ਵਿਚ ਲਾਹੌਰ ਕਾਲਜ ਵਿਚ ਭਾਰਤੀ ਫੌਜ ਵਿਚ ਨੌਜਵਾਨਾਂ ਨੂੰ ਭਰਤੀ ਕਰਨ ਆਈ ਟੀਮ ਵੱਲੋਂ ਚੁਣੇ ਗਏ ਉਹ ਇਕੋ ਇਕ ਵਿਦਿਆਰਥੀ ਸਨ। ਉਹਨਾਂ ਨੂੰ ਦੂਜੀ ਪੰਜਾਬ ਰੈਜੀਮੈਂਟ ਵਿਚ ਸੈਕੰਡ ਲੈਫਟੀਨੈਂਟ ਵਜੋਂ ਲਿਆ ਗਿਆ ।

Shabeg SinghShabeg Singh

ਭਾਰਤੀ ਵੰਡ ਤੋਂ ਬਾਅਦ ਰੈਜੀਮੈਂਟ ਦੇ ਮੁੜ ਸੰਗਠਨ ਦੌਰਾਨ ਉਹ ਪੈਰਾਸ਼ੂਟ ਬ੍ਰਿਗੇਡ ਵਿਚ ਪੈਰਾ ਟਰੂਪਰ ਵਜੋਂ ਭਰਤੀ ਹੋਏ ਅਤੇ 1959 ਤੱਕ ਉਹ ਇਸ ਬਟਾਲੀਅਨ ਵਿਚ ਰਹੇ। ਸੁਭਾਅ ਵਜੋਂ ਹੀ ਉਹ ਬਹੁਤ ਪੜ੍ਹਾਕੂ ਸਨ, ਉਹਨਾਂ ਨੇ ਹਰ ਫੌਜੀ ਕਾਰਵਾਈ ਬਾਰੇ ਡੂੰਘੀ ਖੋਜ ਕੀਤੀ। ਉਹਨਾਂ ਨੂੰ ਹਰ ਫੌਜੀ ਜਨਰਲ ਦੀ ਜੀਵਨੀ ਬਾਰੇ ਪਤਾ ਸੀ। ਉਹ ਪੰਜਾਬੀ, ਉਰਦੂ, ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਗੋਰਖੀ ਆਦਿ ਭਾਸ਼ਾਵਾਂ ਵਿਚ ਮਾਹਿਰ ਸਨ।

In East Bangal as head of Mukti BahiniIn East Bangal as head of Mukti Bahini

ਉਹਨਾਂ ਨੇ ਦੇਹਰਾਦੂਨ ਵਿਖੇ ਸਿਖਲਾਈ ਅਕੈਡਮੀ ਵਿਚ ਅਧਿਆਪਕ ਦੀ ਨੌਕਰੀ ਕੀਤੀ ਅਤੇ ਹੋਰ ਕਈ ਅਹੁਦਿਆਂ ‘ਤੇ ਵੀ ਸੇਵਾ ਨਿਭਾਈ। ਆਪਣੀ ਨੌਕਰੀ ਦੌਰਾਨ ਉਹਨਾਂ ਨੇ ਭਾਰਤ ਦੀ ਹਰ ਜੰਗ ਵਿਚ ਭਾਗ ਲਿਆ। 1947 ਵਿਚ ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਪਰਮ ਵਸ਼ਿਸ਼ਟ ਸੇਵਾ ਮੈਡਲ (PVSM) ਨਾਲ ਨਿਵਾਜਿਆ ਸੀ ।

1965 ਦੀ ਭਰਤ-ਪਾਕਿ ਦੀ ਜੰਗ ਦੌਰਾਨ ਜਦੋਂ ਉਹ ਜੰਮੂ-ਕਸ਼ਮੀਰ ਵਿਚ ਤੈਨਾਤ ਸਨ ਅਤੇ ਗੋਰਖਾ ਰਾਇਫਲ ਦੇ ਕਮਾਂਡਰ ਸਨ। ਉਸ ਸਮੇਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ, ਪਰ ਦੇਸ਼ ਦੀ ਸੇਵਾ ਕਾਰਨ ਉਹਨਾਂ ਨੇ ਪਿਤਾ ਦੀਆਂ ਆਖ਼ਰੀ ਰਸਮਾਂ ਵਿਚ ਵੀ ਹਿੱਸਾ ਨਾ ਲਿਆ। 1965 ਤੋਂ ਬਾਅਦ ਉਹਨਾਂ ਨੂੰ ਕਰਨਲ ਬਣਾ ਦਿੱਤਾ ਗਿਆ। 1971 ਵਿਚ ਭਾਰਤ ਸਰਕਾਰ ਨੇ ਪੂਰਬੀ ਪਾਕਿਸਤਾਨ ਵਿਚ ਚਲ ਰਹੇ ਅਜ਼ਾਦੀ ਸੰਘਰਸ਼ ਵਿਚ ਲੁਕਵੇਂ ਤੌਰ ‘ਤੇ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਭਾਰਤੀ ਫੌਜ ਦੇ ਮੁਖੀ ਮਾਨਕ ਸ਼ਾਹ ਨੇ ਖਾਸ ਤੌਰ ‘ਤੇ ਇਸ ਕੰਮ ਲਈ ਸੁਬੇਗ ਸਿੰਘ ਨੂੰ ਚੁਣਿਆ।

1973 ਤੋਂ ਬਾਅਦ ਕੁਝ ਸੀਨੀਅਰ ਅਫਸਰਾਂ ਦੇ ਸਾੜੇ ਕਾਰਨ ਉਹਨਾਂ ਖਿਲਾਫ ਅਜਿਹੇ ਮੁੱਦੇ ਲੱਭ ਕੇ ਸਰਕਾਰੀ ਮਕੱਦਮੇ ਦਾਇਰ ਕਰ ਦਿੱਤੇ ਗਏ। ਇਹ ਸਾਰੇ ਮੁੱਦੇ ਅਸਲ ਵਿਚ ਉਹਨਾਂ ਵੱਲੋਂ 1972 ਵਿਚ ਕਮਾਨ ਸਾਂਭਣ ਤੋਂ ਪਹਿਲਾਂ ਦੇ ਚਲ ਰਹੇ ਸਨ। ਅਜਿਹੇ ਵਿਤਕਰੇ ਕਰਕੇ ਉਹ ਜਨਰਲ ਦੇ ਅਹੁਦੇ ਤੱਕ ਨਾ ਪਹੁੰਚ ਸਕੇ ਅਤੇ ਇਸੇ ਕਾਰਵਾਈ ਦੌਰਾਨ ਉਹਨਾਂ ਦੀ ਅਚਾਨਕ ਬਦਲੀ ਕਰ ਦਿੱਤੀ ਗਈ। ਬਦਲੀ ਤੋਂ ਇਕ ਸਾਲ ਬਾਅਦ ਤੱਕ ਉਹਨਾਂ ਖਿਲਾਫ਼ ਜਾਂਚ ਚਲਦੀ ਰਹੀ। 1976 ਵਿਚ 30 ਅਪ੍ਰੈਲ ਨੂੰ ਉਹਨਾਂ ਨੂੰ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਸ਼ਿਸ਼ਟ ਸੇਵਾ ਮੈਡਲ  ਨਿਵਾਜਿਤ ਇਸ ਮਹਾਨ ਫੌਜੀ ਨੂੰ ਬਰਖਾਸਤ ਕਰ ਦਿੱਤਾ ਗਿਆ।

Shubeg singh
Major General Shabeg Singh AVSM PVSM 

1978-79 ਵਿਚ ਜਨਰਲ ਸੁਬੇਗ ਸਿੰਘ ਚੰਡੀਗੜ੍ਹ ਆ ਕੇ ਵਸ ਗਏ ਅਤੇ ਅਕਾਲੀ ਦਲ ‘ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਕਿਉਂਕਿ ਉਹਨਾਂ ਅਨੁਸਾਰ ਇਹ ਪਾਰਟੀ ਸਿੱਖਾਂ ਦੇ ਹੱਕਾਂ ਲਈ ਲੜਦੀ ਰਹੀ ਸੀ। ਉਹਨਾਂ ਨੇ ਗੁਰਚਰਨ ਸਿੰਘ ਟੋਹੜਾ ਨੂੰ ਮਿਲ ਕੇ ਪੰਥ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਹਨਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਚਰਨ ਸਿੰਘ ਟੋਹੜਾ ਨੇ ਸਾਬਕਾ ਫੌਜੀਆਂ ਅਤੇ ਬੁੱਧੀਜੀਵੀਆਂ ਦੀਆਂ ਸੇਵਾਵਾਂ ਲੈਣ ਲਈ ਉਹਨਾਂ ਤੋਂ ਸਲਾਹ ਲੈਣੀ ਸ਼ੁਰੂ ਕੀਤੀ।

ਜਦੋਂ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿਲੇ ਤਾਂ ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਸਮੇਂ ਦੇ ਨਾਲ ਨਾਲ ਉਹ ਦੋਵੇਂ ਹੋਰ ਨੇੜੇ ਹੁੰਦੇ ਗਏ। ਪੰਜਾਬ ਵਿਚ ਉਸ ਵੇਲੇ ਚੱਲ ਰਹੀ ਖਾਲਿਸਤਾਨੀ ਲਹਿਰ ਦਾ ਟੀਚਾ ਸਿੱਖਾਂ ਵਾਸਤੇ ਇਕ ਅਜ਼ਾਦ ਦੇਸ਼ ਬਣਾਉਣਾ ਸੀ। ਭਿੰਡਰਾਂਵਾਲੇ ਇਸ ਲਹਿਰ ਦੀ ਜ਼ੋਰ ਸ਼ੋਰ ਨਾਲ ਅਗਵਾਈ ਕਰ ਰਹੇ ਸਨ। ਜਨਰਲ ਸੁਬੇਗ ਸਿੰਘ ਭਿੰਡਰਾਂਵਾਲੇ ਦੇ ਫੌਜੀ ਸਲਾਹਕਾਰ ਵਜੋਂ ਇਸ ਲਹਿਰ ਨਾਲ ਜੁੜ ਗਏ। ਇਸ ਪਿੱਛੇ ਇਕ ਵੱਡਾ ਕਾਰਣ ਭਾਰਤੀ ਫੌਜ ਅਤੇ ਭਾਰਤ ਸਰਕਾਰ ਵੱਲੋਂ ਉਹਨਾਂ ਨਾਲ ਕੀਤਾ ਗਿਆ ਵਿਤਕਰਾ ਸੀ।

Operation BluestarOperation Bluestar

ਖਾਲਿਸਤਾਨੀ ਲਹਿਰ ਦੇ ਸਿਪਾਹੀਆਂ ਨੂੰ ਭਾਰਤੀ ਫੌਜ ਵੱਲੋਂ ਉਲੀਕੇ ਜਾ ਰਹੇ ਆਪਰੇਸ਼ਨ ਬਲੂ ਸਟਾਰ ਦੀ ਭਣਕ ਪੈ ਚੁਕੀ ਸੀ। ਉਹਨਾਂ ਆਪਣੇ ਆਪ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਵਿਉਂਤਬੰਦੀ ਜਨਰਲ ਸੁਬੇਗ ਸਿੰਘ ਨੇ ਆਪਣੇ ਫੌਜੀ ਤਜੁਰਬੇ ਦੀ ਵਰਤੋਂ ਕਰਦੇ ਹੋਏ ਕੀਤੀ।

ਭਾਰਤੀ ਫੌਜ ਵੱਲੋਂ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਭੇਸ ਬਦਲ ਕੇ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਵੱਲੋਂ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ, ਜਿਸ ਅਨੁਸਾਰ ਭਾਰਤੀ ਫੌਜ ਅਸਾਨੀ ਨਾਲ ਛੇ ਘੰਟੇ ਵਿਚ ਸਿੱਖ ਫੌਜੀਆਂ ਨੂੰ ਖਤਮ ਕਰ ਕੇ ਦਰਬਾਰ ਸਾਹਿਬ ‘ਤੇ ਕਬਜ਼ਾ ਕਰ ਸਕਦੀ ਸੀ। ਇਹ ਜਨਰਲ ਸੁਬੇਗ ਸਿੰਘ ਦੀ ਹੀ ਲਿਆਕਤ ਸੀ ਕਿ ਛੇ ਘੰਟੇ ਚੱਲਣ ਵਾਲਾ ਮਿਲਟਰੀ ਆਪਰੇਸ਼ਨ ਲਗਭਗ ਪੰਜ ਦਿਨ ਚੱਲਿਆ। ਸਿੱਖ ਇਤਿਹਾਸ ਦੇ ਇਸ ਕਾਲੇ ਅਧਿਆਏ ਵਿਚ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਮਹਿਤਾਬ ਸਿੰਘ ਦੇ ਵਾਰਿਸ ਨੇ ਸ਼ਹੀਦੀ ਪਾਈ ਅਤੇ ਆਪਣੇ ਗੌਰਵਮਈ ਵਿਰਸੇ ਨੂੰ ਹੋਰ ਮਾਣਮੱਤਾ ਬਣਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement