ਭਾਈ ਹਵਾਰਾ ਦੀ ਹਦਾਇਤ 'ਤੇ ਦਿੱਲੀ ਤੋਂ ਪੁੱਜਾ ਨੌਜਵਾਨਾਂ ਦਾ ਕਾਫ਼ਲਾ
Published : Jul 2, 2018, 8:01 am IST
Updated : Jul 2, 2018, 8:01 am IST
SHARE ARTICLE
Youth's caravan from Delhi
Youth's caravan from Delhi

ਬਰਗਾੜੀ ਇਨਸਾਫ਼ ਮੋਰਚੇ ਦੇ 31ਵੇਂ ਦਿਨ ਜਿਥੇ ਤਿਹਾੜ ਜੇਲ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮ 'ਤੇ ਜਥਾ ਅਕਾਲ ਤਖ਼ਤ ਸਾਹਿਬ, ਬ੍ਰਿਟਿਸ਼...

ਕੋਟਕਪੂਰਾ,  ਬਰਗਾੜੀ ਇਨਸਾਫ਼ ਮੋਰਚੇ ਦੇ 31ਵੇਂ ਦਿਨ ਜਿਥੇ ਤਿਹਾੜ ਜੇਲ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੇ ਹੁਕਮ 'ਤੇ ਜਥਾ ਅਕਾਲ ਤਖ਼ਤ ਸਾਹਿਬ, ਬ੍ਰਿਟਿਸ਼ ਸਿੱਖ ਕੌਂਸਲ ਦਾ ਦਿੱਲੀ ਤੋਂ ਨੌਜਵਾਨਾਂ ਦਾ ਵੱਡਾ ਜਥਾ ਬਰਗਾੜੀ ਵਿਖੇ ਪੁੱਜਾ, ਉਥੇ ਭਾਈ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਸਮੇਤ ਵੱਖ-ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਬਰਗਾੜੀ ਮੋਰਚੇ ਨੂੰ ਸਾਬੋਤਾਜ਼ ਕਰਨ ਵਾਸਤੇ ਬਾਦਲਾਂ ਵਲੋਂ ਨਸ਼ਿਆਂ ਵਿਰੁਧ ਪੈਦਲ ਮਾਰਚ ਕੱਢਣ ਦਾ ਪਖੰਡ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਇਸ ਤੋਂ ਸੁਚੇਤ ਰਹਿਣ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇ ਸਚਮੁੱਚ ਨਸ਼ੇ ਖ਼ਤਮ ਕਰਨ ਲਈ ਸੁਹਿਰਦ ਹੈ ਤਾਂ ਸਪੈਸ਼ਲ ਟਾਸਕ ਫ਼ੋਰਸ ਹਰਪ੍ਰੀਤ ਸਿੰਘ ਸਿੱਧੂ ਅਤੇ ਪੁਲਿਸ ਮੁਖੀ ਚਟੋਪਾਧਿਆਏ ਦੀ ਰੀਪੋਰਟ 'ਚ ਦਰਜ ਸਮਗਲਰ ਲੋਕਾਂ ਨੂੰ ਜੇਲ ਦੀਆਂ ਸਲਾਖ਼ਾਂ ਪਿੱਛੇ ਡੱਕਿਆ ਜਾਵੇ ਤਾਂ ਨਸ਼ੇ ਤੁਰਤ ਬੰਦ ਹੋ ਜਾਣਗੇ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਨਸ਼ੇ 'ਚ ਗ੍ਰਸਤ ਕਰਨ ਵਾਲੇ ਬਾਦਲ ਦਲ ਦੇ ਪ੍ਰਧਾਨ ਸਮੇਤ ਹੋਰ ਆਗੂਆਂ ਕੋਲ ਨਸ਼ਾ ਵਿਰੋਧੀ ਰੋਸ ਮਾਰਚ ਵਰਗੇ ਪਖੰਡ ਕਰਨ ਦਾ ਕੋਈ ਅਧਿਕਾਰ ਨਹੀਂ।

ਅੱਜ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ ਦੇ ਕਾਫ਼ਲੇ ਸਮੇਤ ਦਰਜਨ ਤੋਂ ਜ਼ਿਆਦਾ ਮਾਰਚ 'ਚ ਸ਼ਾਮਲ ਸੰਗਤਾਂ ਵੱਖ-ਵੱਖ ਪੰਥਕ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਇਨਸਾਫ਼ ਮੋਰਚੇ 'ਚ ਸ਼ਾਮਲ ਹੋਈਆਂ। ਅੱਜ ਹਾਜ਼ਰੀ ਭਰਨ ਵਾਲਿਆਂ 'ਚ ਉਪਰੋਕਤ ਤੋਂ ਇਲਾਵਾ ਵੱਸਣ ਸਿੰਘ ਜਫਰਵਾਲ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰਦੀਪ ਸਿੰਘ ਚਾਂਦਪੁਰਾ, ਚਮਕੌਰ ਸਿੰਘ ਭਾਈਰੂਪਾ, ਹਰਜਿੰਦਰ ਸਿੰਘ ਰੋਡੇ, ਕਿਰਨਜੀਤ ਸਿੰਘ ਗਹਿਰੀ, ਪ੍ਰਸ਼ੋਤਮ ਸਿੰਘ ਫੱਗੂਵਾਲਾ ਆਦਿ ਵੀ ਸ਼ਾਮਲ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement