Panthak News: ਪ੍ਰਦੀਪ ਕਲੇਰ ਦੇ ਬਿਆਨ ਬਾਰੇ ਅਪਣਾ ਸਪਸ਼ਟੀਕਰਨ ਦੇਣ ਸੁਖਬੀਰ ਸਿੰਘ ਬਾਦਲ : ਜਸਟਿਸ ਨਿਰਮਲ ਸਿੰਘ
Published : Aug 2, 2024, 9:46 am IST
Updated : Aug 2, 2024, 9:46 am IST
SHARE ARTICLE
Sukhbir Singh Badal to give his explanation about Pradeep Keller's statement: Justice Nirmal Singh
Sukhbir Singh Badal to give his explanation about Pradeep Keller's statement: Justice Nirmal Singh

Panthak News: ਅਕਾਲ ਤਖ਼ਤ ਵਲੋਂ ਜਾਰੀ ਹੁਕਮਨਾਮੇ ਦੀ ਘੋਰ ਉਲੰਘਣਾ ਨਾਕਾਬਲ-ਏ-ਬਰਦਾਸ਼ਤ ਗੁਨਾਹ ਹੈ


Panthak News: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 2015 ਵਿਚ ਹੋਈ ਬੇਅਦਬੀ ਦੇ ਸਬੰਧ ਵਿਚ ਬਹੁਤ ਸਾਰੀਆਂ ਸਿੱਟਾਂ ਬਣੀਆਂ, ਬਹੁਤ ਸਾਰੇ ਲੋਕਾਂ ਨੇ ਆਪੋ ਅਪਣੇ ਤੌਰ ਤੇ ਵੱਖੋ ਵੱਖ ਵਿਚਾਰ ਦਿਤੇ ਪਰ ਪ੍ਰਮੁੱਖ ਦੋਸ਼ੀਆਂ ਦੇ ਸਹਿਯੋਗੀਆਂ ਵਿਚ ਪ੍ਰਦੀਪ ਕਲੇਰ ਇਕ ਮੁੱਖ ਦੋਸ਼ੀ ਵਜੋਂ ਜਾਣਿਆ ਜਾਂਦਾ ਹੈ। 

ਪੜ੍ਹੋ ਇਹ ਖ਼ਬਰ :  Gold Price News: ਅਗਸਤ ਮਹੀਨਾ ਚੜ੍ਹਦੇ ਹੀ ਮਹਿੰਗੇ ਹੋਏ ਸੋਨਾ-ਚਾਂਦੀ

ਪਿਛਲੇ ਦਿਨੀਂ ਨੇ ਉਨ੍ਹਾਂ ਨੇ ਜੋ ਖ਼ੁਲਾਸੇ ਕੀਤੇ ਹਨ ਉਨ੍ਹਾਂ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਜੋ ਸ਼ਹੀਦਾਂ ਦੀ ਜਥੇਬੰਦੀ ਹੈ ਇਸ ਦੇ ਪ੍ਰਧਾਨ ਉਪਰ ਐਨੇ ਵੱਡੇ ਦੋਸ਼ ਲੱਗ ਜਾਣੇ ਅਣਗੋਲੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਸਿੱਖਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਇਲਾਹੀ ਹੈ ਤੇ ਤਖ਼ਤ ਦੇ ਜਥੇਦਾਰ ਸਾਹਿਬ ਵਲੋਂ ਸਿੱਖਾਂ ਨੂੰ ਇਹ ਹੁਕਮ ਕਰਨਾ ਕਿ ਡੇਰੇ ਨਾਲ ਕੋਈ ਸਬੰਧ ਨਾ ਰਖਿਆ ਜਾਵੇ ਤੇ ਪ੍ਰਦੀਪ ਦੇ ਬਿਆਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸ ਡੇਰੇ ਦੇ ਪ੍ਰਮੁੱਖ ਨਾਲ ਨਿਜੀ ਸਾਂਝ ਰੱਖੇ ਉਸ ਡੇਰੇ ਨਾਲ ਗੁਪਤ ਮੀਟਿੰਗਾਂ ਕਰੇ ਤਾਂ ਇਹ ਬਹੁਤ ਵੱਡਾ ਗੁਨਾਹ ਹੈ ਜੋ ਨਾਕਾਬਲ ਏ ਬਰਦਾਸ਼ਤ ਹੈ ।

ਪੜ੍ਹੋ ਇਹ ਖ਼ਬਰ :   Panthak News: ਬਜਰ ਗੁਨਾਹ ਕਰਨ ਵਾਲੇ ਸੁਖਬੀਰ ਬਾਦਲ ਤੇ ਹਮਾਇਤੀ ਪੰਥ ਵਿਚੋਂ ਖ਼ਾਰਜ ਕੀਤੇ ਜਾਣ : ਬਲਦੇਵ ਸਿੰਘ ਸਿਰਸਾ

ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਦੀਪ ਕਲੇਰ ਵਲੋਂ ਕੀਤਾ ਕਬੂਲਨਾਮਾ ਠੀਕ ਹੈ ਜਾਂ ਗ਼ਲਤ ਹੈ? ਜੇ ਗ਼ਲਤ ਹੈ ਤਾਂ ਉਸ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਬਣਦੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ ਸਾਬਕਾ ਐਮ ਐਲ ਏ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸੰਕਟਮਈ ਦੌਰ ਵਿਚੋਂ ਗੁਜ਼ਰ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੀ ਸੁਪਰੀਮਤਾ ਨੂੰ ਪਹਿਲਾਂ ਹੀ ਬਹੁਤ ਢਾਹ ਸੁਖਬੀਰ ਦੀਆਂ ਗ਼ਲਤੀਆਂ ਕਾਰਨ ਲੱਗੀ ਹੈ। ਸੋ ਪੰਥਕ ਪ੍ਰੰਪਰਾਵਾਂ ਨੂੰ ਕਾਇਮ ਰਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਜਲਦੀ ਤੋਂ ਜਲਦੀ ਪ੍ਰੈਸ ਸਾਹਮਣੇ ਆ ਕੇ ਪੰਥ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ।

(For more Punjabi news apart from Sukhbir Singh Badal to give his explanation about Pradeep Keller's statement: Justice Nirmal Singh, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement