Gold Price News: ਅਗਸਤ ਮਹੀਨਾ ਚੜ੍ਹਦੇ ਹੀ ਮਹਿੰਗੇ ਹੋਏ ਸੋਨਾ-ਚਾਂਦੀ
Published : Aug 2, 2024, 9:28 am IST
Updated : Aug 2, 2024, 9:28 am IST
SHARE ARTICLE
gold and silver become expensive
gold and silver become expensive

Gold Price News: ਪਿਛਲੇ ਹਫ਼ਤੇ ਸੋਨਾ ਅਤੇ ਚਾਂਦੀ ਦੋਵੇਂ ਕਰੀਬ 4 ਤੋਂ 5 ਹਜ਼ਾਰ ਰੁਪਏ ਸਸਤੇ ਹੋ ਗਏ ਸਨ ਪਰ ਹੁਣ ਇਨ੍ਹਾਂ ਦੀਆਂ ਕੀਮਤਾਂ ’ਚ ਫਿਰ ਵਾਧਾ ਹੋ ਰਿਹਾ ਹੈ।

 

Gold Price News: ਅਗਸਤ ਮਹੀਨੇ ਦੇ ਸ਼ੁਰੂ ਵਿਚ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ ਦਰਜ ਕੀਤਾ ਗਿਆ। ਮਲਟੀ ਕਮੋਡਿਟੀ ਐਕਸਚੇਂਜ ’ਤੇ ਸੋਨੇ ਦੀ ਫ਼ਿਊਚਰਜ਼ ਕੀਮਤ 0.50 ਫ਼ੀ ਸਦੀ ਵਾਧੇ ਨਾਲ 70,000 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰਦੀ ਦੇਖੀ ਗਈ, ਜਦੋਂ ਕਿ ਚਾਂਦੀ ਦੀ ਫ਼ਿਊਚਰਜ਼ ਕੀਮਤ 0.47 ਫ਼ੀ ਸਦੀ ਦੇ ਵਾਧੇ ਨਾਲ  83,989 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਸੀ। 

ਪੜ੍ਹੋ ਇਹ ਖ਼ਬਰ :   Panthak News: ਬਜਰ ਗੁਨਾਹ ਕਰਨ ਵਾਲੇ ਸੁਖਬੀਰ ਬਾਦਲ ਤੇ ਹਮਾਇਤੀ ਪੰਥ ਵਿਚੋਂ ਖ਼ਾਰਜ ਕੀਤੇ ਜਾਣ : ਬਲਦੇਵ ਸਿੰਘ ਸਿਰਸਾ

ਕੁੱਝ ਸਮੇਂ ਬਾਅਦ ਸੋਨਾ 70 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ, ਜਦਕਿ ਚਾਂਦੀ ਵੀ 84 ਹਜ਼ਾਰ ਨੂੰ ਪਾਰ ਕਰ ਗਈ। ਪਰਸੋਂ ਦੇ ਕਾਰੋਬਾਰ ’ਚ ਸੋਨਾ 69,670 ਰੁਪਏ ਅਤੇ ਚਾਂਦੀ 83,600 ਰੁਪਏ ’ਤੇ ਬੰਦ ਹੋਇਆ। ਪਿਛਲੇ ਹਫ਼ਤੇ ਸੋਨਾ ਅਤੇ ਚਾਂਦੀ ਦੋਵੇਂ ਕਰੀਬ 4 ਤੋਂ 5 ਹਜ਼ਾਰ ਰੁਪਏ ਸਸਤੇ ਹੋ ਗਏ ਸਨ ਪਰ ਹੁਣ ਇਨ੍ਹਾਂ ਦੀਆਂ ਕੀਮਤਾਂ ’ਚ ਫਿਰ ਵਾਧਾ ਹੋ ਰਿਹਾ ਹੈ।

ਪੜ੍ਹੋ ਇਹ ਖ਼ਬਰ :   UK News: ਟਰੰਪ ਨੇ ਹੈਰਿਸ ’ਤੇ ਕੀਤੀ ਨਸਲੀ ਟਿੱਪਣੀ ਕਿਹਾ, ਉਹ ਗ਼ੈਰ ਗੋਰੀ ਹੈ ਜਾਂ ਭਾਰਤੀ?

ਘਰੇਲੂ ਮੰਗ ਅਤੇ ਵਿਸ਼ਵਵਿਆਪੀ ਰੁਖ਼ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 350 ਰੁਪਏ ਦੇ ਵਾਧੇ ਨਾਲ 71,950 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 71,600 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਅਖਿਲ ਭਾਰਤੀ ਸਰਾਫ਼ਾ ਸੰਘ ਨੇ ਦਸਿਆ ਕਿ ਦੂਜੇ ਪਾਸੇ ਚਾਂਦੀ ਦੀ ਕੀਮਤ 1,100 ਰੁਪਏ ਦੇ ਵਾਧੇ ਨਾਲ 85,600 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਇਸ ਦੀ ਪਿਛਲੀ ਬੰਦ ਕੀਮਤ 84,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੌਰਾਨ 99.5 ਫ਼ੀ ਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 350 ਰੁਪਏ ਵਧ ਕੇ 71,600 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।   

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from gold and silver become expensive, stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement