Panthak News: ਬਜਰ ਗੁਨਾਹ ਕਰਨ ਵਾਲੇ ਸੁਖਬੀਰ ਬਾਦਲ ਤੇ ਹਮਾਇਤੀ ਪੰਥ ਵਿਚੋਂ ਖ਼ਾਰਜ ਕੀਤੇ ਜਾਣ : ਬਲਦੇਵ ਸਿੰਘ ਸਿਰਸਾ
Published : Aug 2, 2024, 9:21 am IST
Updated : Aug 2, 2024, 9:21 am IST
SHARE ARTICLE
\Sukhbir Badal and his supporters should be expelled from the Panth, who committed the crime: Baldev Singh Sirsa
\Sukhbir Badal and his supporters should be expelled from the Panth, who committed the crime: Baldev Singh Sirsa

Panthak News: ਬਲਦੇਵ ਸਿੰਘ ਸਿਰਸਾ ਨੇ ਬਾਦਲਾਂ ਵਿਰੁਧ ਯਾਦ ਪੱਤਰ ਅਕਾਲ ਤਖ਼ਤ ਨੂੰ ਸੌਂਪਿਆ

 

Panthak News: ਪੰਥਕ ਤੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਯਾਦ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਉਨ੍ਹਾਂ ਦੇ ਹਮਾਇਤੀਆਂ  ਨੂੰ ਪੰਥ ਵਿਚੋਂ ਖ਼ਾਰਜ ਕੀਤਾ ਜਾਵੇ ਜਿਨ੍ਹਾਂ ਦੀ ਬਦੌਲਤ ਸਿੱਖ ਸੰਸਥਾਵਾਂ ਨੂੰ ਢਾਹ ਲਾਈ ਹੈ ਤੇ ਪੰਥ ਵਿਚੋਂ ਛੇਕੇ ਸੌਦਾ-ਸਾਧ ਨੂੰ ਮਾਫ਼ੀ ਦਿਤੀ  ਹੈ। ਬਿਆਨ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀਆਂ –ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਵਿਚ ਆਈ ਸੀ ਜਿਸ ਦੀ ਮੁੱਖ ਜ਼ਿੰਮੇਵਾਰੀ ਸੀ ਦੀਨ ਦੁਖੀਆਂ ਦੀ ਸਹਾਇਤਾ ਅਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ। 

ਪੜ੍ਹੋ ਇਹ ਖ਼ਬਰ :   Panthak News: ਲੱਖਾਂ ਰੁਪਏ ਦੇ ਘਪਲੇ ’ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਤਿੰਨ ਮੁਲਾਜ਼ਮ ਮੁਅੱਤਲ, ਇਕ ਬਰਖ਼ਾਸਤ

ਪੰਜਾਬ ਸਕੂਲ ਸਿਖਿਆ ਵਿਭਾਗ ਨੇ ਸਕੂਲਾਂ ਰਾਹੀ ਵਿਦਿਆਰਥੀਆਂ (ਬੱਚਿਆਂ) ਨੂੰ ਕਿਤਾਬਾਂ ਰਾਹੀਂ ਪੰਜਾਬ ਦਾ ਇਤਿਹਾਸ ਪੜ੍ਹਾਉਣਾ ਸੀ। ਸ੍ਰੀ ਅਕਾਲ ਤਖ਼ਤ” ਦੁਨਿਆਵੀ ਅਦਾਲਤਾਂ ਤੋਂ ਸਰਵੋਤਮ ਹੈ ਪਰ ਅਫ਼ਸੋਸ ਕਿ ਅਪਣੀ-ਅਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਬਜਰ ਧ੍ਰੋਹ ਕੀਤਾ।ਉਹਨਾਂ ਦਾ ਟੂਕ-ਮਾਤਰ ਵੇਰਵਾ ਹੇਠ ਲਿਖੇ ਅਨੁਸਾਰ ਹੈ। ਸਾਲ 1999 ਵਿਚ ਖ਼ਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਮਤਾ ਨੰਬਰ 558 ਰਾਹੀਂ ‘ਸਿੱਖ ਇਤਿਹਾਸ’ ਨਾਮ ਦੀ ਕਿਤਾਬ ਹਿੰਦੀ ਭਾਸ਼ਾ ਵਿਚ ਅੰਮ੍ਰਿਤਸਰ ਦੀ “ਡਾਨ ਪ੍ਰੈੱਸ” ਤੋਂ ਤਿੰਨ ਸੌ (300) ਕਾਪੀਆਂ (ਕਿਤਾਬਾਂ) ਛਪਵਾਈਆਂ ਹਨ। ਸੱਭ ਤੋਂ ਵੱਡਾ ਦੁੱਖ ਇਹ ਹੈ ਕਿ ਇਸ ਕਿਤਾਬ ਵਿਚ ਸਾਰੇ ਦਸ ਗੁਰੂ ਸਾਹਿਬਾਨ ਬਾਰੇ ਜਿੰਨੀ ਮਾੜੀ ਸ਼ਬਦਾਵਾਲੀ ਲਿਖੀ ਹੈ।ਉਹ ਸ਼ਬਦਾਵਾਲੀ ਅਸੀਂ ਕਿਸੇ ਮਾੜੇ ਤੋਂ ਮਾੜੇ ਬੰਦੇ (ਇਨਸਾਨ) ਬਾਰੇ ਬੋਲ ਵੀ ਨਹੀਂ ਸਕਦੇ।

ਪੜ੍ਹੋ ਇਹ ਖ਼ਬਰ :   UK News: ਟਰੰਪ ਨੇ ਹੈਰਿਸ ’ਤੇ ਕੀਤੀ ਨਸਲੀ ਟਿੱਪਣੀ ਕਿਹਾ, ਉਹ ਗ਼ੈਰ ਗੋਰੀ ਹੈ ਜਾਂ ਭਾਰਤੀ?

ਬਾਦਲ ਦਲ ਦੇ ਰਾਜ ਵਿਚ ਸਮੇਂ-ਸਮੇਂ ਪੰਜਾਬ ਸਕੂਲ ਸਿਖਿਆ ਵਿਭਾਗ ਵਲੋਂ +2 ਦੇ ਵਿਦਿਆਰਥੀਆਂ (ਬੱਚਿਆਂ) ਨੂੰ ਜੋ ਇਤਿਹਾਸ (ਹਿਸਟਰੀ ਆਫ਼ ਪੰਜਾਬ) ਦੀਆਂ ਕਿਤਾਬਾਂ ਸਾਲ 1997 ਤੋਂ 2017 ਤਕ ਸਕੂਲਾਂ ਵਿਚ ਬੋਰਡ ਵਲੋਂ ਮਨਜੂਰਸ਼ੁਦਾ ਤਿੰਨਾਂ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ (ਨੋਟੀਫ਼ਾਈ) ਕਰ ਕੇ ਪੜ੍ਹਾਈਆਂ ਗਈਆਂ ਹਨ। ਅਖੌਤੀ ਅਕਾਲੀ ਪਾਰਟੀ ਨੇ 15 ਸਾਲ ਪੰਜਾਬ ਵਿਚ ਰਾਜ ਕੀਤਾ ਅਤੇ ਕੇਂਦਰ ਦੇ ਵੀ ਭਾਈਵਾਲ ਇਨਸਾਫ਼ ਤਾ ਕੀ ਦਿਵਾਉਣਾ ਸੀ ਉਲਟਾ ਸੁਮੇਧ ਸੈਣੀ ਵਰਗਿਆਂ ਨੂੰ ਪੰਜਾਬ ਦਾ ਡੀ. ਜੀ.ਪੀ ਲਾਇਆ ਜਿਸ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ ਹਜ਼ਾਰਾਂ ਬੇਗੁਨਾਹ ਸਿੰਘਾਂ ਦਾ ਕਤਲੇਆਮ ਕਰਵਾਇਆ ਅਤੇ ਥਾਣਿਆਂ ਆਦਿ ਵਿਚ ਧੀਆਂ ਭੈਣਾਂ ਦੀਆਂ ਇੱਜ਼ਤਾਂ ਤਾਰ-ਤਾਰ ਕੀਤੀਆਂ ਗਈਆਂ। ਸੋ ਇਹ ਲੋਕ ਅਜੇ ਵੀ ਕੀ ਮਾਫ਼ੀ ਦੇ ਹੱਕਦਾਰ ਹਨ?

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Sukhbir Badal and his supporters should be expelled from the Panth, who committed the crime: Baldev Singh Sirsa, stay tuned to Rozana Spokesman)

 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement