Panthak News: ਲੱਖਾਂ ਰੁਪਏ ਦੇ ਘਪਲੇ ’ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਤਿੰਨ ਮੁਲਾਜ਼ਮ ਮੁਅੱਤਲ, ਇਕ ਬਰਖ਼ਾਸਤ
Published : Aug 2, 2024, 7:09 am IST
Updated : Aug 2, 2024, 7:09 am IST
SHARE ARTICLE
Three employees of Takht Sri Hazur Sahib suspended in a scam of lakhs of rupees Panthak News
Three employees of Takht Sri Hazur Sahib suspended in a scam of lakhs of rupees Panthak News

Panthak News: ਫ਼ੋਨ ਰਾਹੀਂ ਅਖੰਡ ਬੁਕ ਕਰ ਕੇ ਸ਼ਰਧਾਲੂਾਂ ਨੂੰ ਭੇਜਦੇ ਸਨ ਫ਼ਰਜ਼ੀ ਹੁਕਮਨਾਮੇ

Three employees of Takht Sri Hazur Sahib suspended in a scam of lakhs of rupees Panthak News: ਜੇਕਰ ਫ਼ੋਨ ਰਾਹੀਂ ਬੁੱਕ ਕਰਵਾਏ ਅਖੰਡ ਪਾਠ ਦੀ ਭੇਟਾ ਦੇਣ ਦੇ ਬਾਵਜੂਦ ਵੀ ਅਖੰਡ ਪਾਠ, ਹੁਕਮਨਾਮਾ ਅਤੇ ਅਰਦਾਸ ਆਦਿਕ ਫ਼ਰਜ਼ੀ ਨਿਕਲੇ ਤਾਂ ਸ਼ਰਧਾਲੂਆਂ ਦੇ ਮਨਾ ਨੂੰ ਠੇਸ ਲੱਗਣ ਅਤੇ ਭਾਵਨਾਵਾਂ ਦਾ ਖਿਲਵਾੜ ਹੋਣਾ ਸੁਭਾਵਕ ਹੈ। ਅਜਿਹਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਵਾਪਰਿਆ ਹੈ ਜਿਥੇ ਉੱਥੋਂ ਦੇ ਚਾਰ ਮੁਲਾਜ਼ਮਾਂ ਵਿਰੁਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਇਸ ਅਸਥਾਨ ਤੋਂ ‘ਗੁਰੂ ਮਾਨਿਉ ਗ੍ਰੰਥ’ ਦਾ ਆਦੇਸ਼ ਦਿਤਾ ਗਿਆ ਸੀ ਪਰ ਉਕਤ ਮਾਮਲੇ ਦਾ ਹੈਰਾਨੀਜਨਕ ਅਤੇ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਉਕਤ ਮਾਮਲਾ ਦਰਜ ਕਰਵਾਉਣ ਲਈ ਇਕ ਸ਼ਰਧਾਲੂ ਨੂੰ ਬਹੁਤ ਜਦੋਜਹਿਦ ਕਰਨੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਲੋਂ ਸਾਰੀ ਜਾਣਕਾਰੀ ਆਰਟੀਆਈ ਉਪਰੰਤ ਇਕੱਤਰ ਕਰਨ ਤੋਂ ਬਾਅਦ ਜਦੋਂ ਸਬੰਧਤ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਗਈ ਤਾਂ ਸੁਣਵਾਈ ਨਾ ਹੋਣ ’ਤੇ ਉਸ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਅਦਾਲਤ ਦੇ ਹੁਕਮਾਂ ’ਤੇ ਥਾਣਾ ਵਜ਼ੀਰਾਬਾਦ ਵਿਖੇ ਜਗਦੀਪ ਸਿੰਘ ਨੰਬਰਦਾਰ ਦੀ ਸ਼ਿਕਾਇਤ ’ਤੇ ਅਖੰਡ ਪਾਠ ਵਿਭਾਗ ਦੇ ਕਲਰਕ ਮਹੀਪਾਲ ਸਿੰਘ ਲਿਖਾਰੀ, ਸੁਪਰਡੈਂਟ ਥਾਨ ਸਿੰਘ ਬੁੰਗਈ, ਰਵਿੰਦਰ ਸਿੰਘ ਸੁਪਰਵਾਈਜ਼ਰ ਅਤੇ ਧਰਮ ਸਿੰਘ ਹੈੱਡ ਕਲਰਕ, ਅਕਾਊਂਟਸ ਵਿਭਾਗ ਨੂੰ ਨਾਮਜ਼ਦ ਕੀਤਾ ਗਿਆ ਸੀ।

ਰੋਜ਼ਾਨਾ ਸਪੋਕਸਮੈਨ ਦੇ ਇਨ੍ਹਾਂ ਕਾਲਮਾਂ ਰਾਹੀਂ ਪਹਿਲਾਂ ਦਸਿਆ ਜਾ ਚੁੱਕਾ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਅਖੰਡ ਪਾਠਾਂ ਦੀ ਬੁਕਿੰਗ ਦੇ ਨਾਮ ’ਤੇ ਸਾਲ 2016 ਤੋਂ 2019 ਦੌਰਾਨ ਲਗਭਗ 36.69 ਲੱਖ ਰੁਪਏ ਦਾ ਘਪਲਾ ਉਜਾਗਰ ਹੋਇਆ ਸੀ। ਉਕਤ ਘਪਲੇ ਦਾ ਸ਼ੱਕ ਉਦੋਂ ਹੋਇਆ, ਜਦੋਂ ਪ੍ਰਬੰਧਕਾਂ ਨੇ ਫ਼ਾਰਮ ਜ਼ਿਆਦਾ ਅਤੇ ਬਿੱਲ ਘੱਟ ਦੇਖ ਕੇ ਸ਼ੰਕਾ ਜ਼ਾਹਰ ਕੀਤੀ।

ਪੜਤਾਲ ਕਰਨ ’ਤੇ ਪਾਇਆ ਗਿਆ ਕਿ ਉਕਤ ਮੁਲਾਜ਼ਮ ਫ਼ੋਨ ’ਤੇ ਬੁਕਿੰਗ ਕਰਦੇ ਸਨ ਅਤੇ ਫ਼ੋਨ ਰਾਹੀਂ ਹੀ ਹੁਕਮਨਾਮਾ ਭੇਜ ਦਿੰਦੇ ਸਨ। ਪਾਠੀ ਸਿੰਘਾਂ ਦੇ ਨਾਮ ’ਤੇ ਫ਼ਰਜ਼ੀ ਬਿੱਲ ਬਣਾਏ ਗਏ ਅਤੇ ਰਜਿਸਟਰਾਂ ਵਿਚ ਵੀ ਫ਼ਰਜ਼ੀ ਨਾਮ ਦਰਜ ਕੀਤੇ ਗਏ। ਉਕਤ ਮਾਮਲੇ ਨਾਲ ਜਿਥੇ ਤਖ਼ਤ ਦੀ ਕਮੇਟੀ ਦੇ ਸਾਫ਼ ਸੁਥਰੇ ਅਕਸ ਵਾਲੇ ਮੁਲਾਜ਼ਮਾਂ ਨੂੰ ਸ਼ਰਮਸਾਰ ਹੋਣਾ ਪਿਆ, ਉੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਨੂੰ ਵੀ ਠੇਸ ਲੱਗੀ। ਸੇਵਾ ਭਾਵ ਵਾਲੇ ਸ਼ਰਧਾਲੂਆਂ ਵਿਚ ਸ਼ਾਮਲ ਬਾਬਾ ਫ਼ਤਿਹ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਖਦਸ਼ਾ ਜ਼ਾਹਰ ਕੀਤਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਰ ਕੇ ਥਾਨ ਸਿੰਘ ਬੁੰਗਈ ਨਾਲ ਰਿਆਇਤ ਕੀਤੀ ਜਾ ਸਕਦੀ ਹੈ ਕਿਉਂਕਿ ਪਹਿਲਾਂ ਵੀ ਥਾਨ ਸਿੰਘ ਬੁੰਗਈ ਨੂੰ ਕਲੀਨ ਚਿੱਟ ਦੇ ਕੇ ਬਹਾਲ ਕਰ ਦਿਤਾ ਗਿਆ ਸੀ। ਤਖ਼ਤ ਸੱਚਖੰਡ ਬੋਰਡ ਦੇ ਚੇਅਰਮੈਨ ਵਿਜੇ ਸਤਬੀਰ ਸਿੰਘ ਨਾਲ ਤਾਂ ਸੰਪਰਕ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਪੀ.ਏ. ਜੈਮਲ ਸਿੰਘ ਢਿੱਲੋਂ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਜਦਕਿ ਚੌਥੇ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement