
ਪਰਿਕਰਮਾ ਵਿਚ ਸ਼ਰਧਾਲੂਆਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ
ਅੰਮ੍ਰਿਤਸਰ - ਕਾਂਗਰਸ ਨੇਤਾ ਰਾਹੁਲ ਗਾਂਧੀ ਰਾਤ ਵੇਲੇ ਇਕ ਵਾਰ ਫਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਹਨਾਂ ਨੇ ਪਰਿਕਰਮਾ ਵਿਚ ਸ਼ਰਧਾਲੂਆਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ। ਖ਼ਬਰ ਸਾਹਮਣੇ ਆਈ ਹੈ ਕਿ ਰਾਤ ਨੂੰ ਉਹ ਪਾਲਕੀ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਅੱਜ ਦੁਪਹਿਰ ਵੇਲੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਲੰਗਰ ਹਾਲ ਵਿਚ ਭਾਂਡੇ ਧੋਣ ਦੀ ਸੇਵਾ ਕੀਤੀ। ਉਹ ਕਾਫੀ ਸਮਾਂ ਹਰਿਮੰਦਰ ਸਾਹਿਬ ਵਿਚ ਰਹੇ। ਇਸ ਤੋਂ ਬਾਅਦ ਉਹ ਹੋਟਲ ਵਾਪਸ ਆ ਗਏ ਤੇ ਹੁਣ ਰਾਤ ਦੇ ਸਮੇਂ ਉਹ ਫਿਰ ਤੋਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।