Sri Darbar Sahib News: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਹਵਾਈ ਉਡਾਣ ਭਾਰਤ ਸਰਕਾਰ ਦੇ ਨਿਯਮਾਂ ਦੀ ਉਲੰਘਣਾ : ਜਾਚਕ
Published : Nov 2, 2023, 9:20 am IST
Updated : Nov 2, 2023, 9:45 am IST
SHARE ARTICLE
Jagtar Singh Jachak
Jagtar Singh Jachak

ਪੁਛਿਆ, ਸ਼੍ਰੋਮਣੀ ਕਮੇਟੀ ਨੂੰ ਹੈਲੀਕਾਪਟਰ ਉਡਾਉਣ ਦੀ ਕਿਸ ਅਧਿਕਾਰੀ ਨੇ ਦਿਤੀ ਆਗਿਆ?

Sri Darbar Sahib News: ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਨੂੰ ਮੁਖ ਰਖ ਕੇ ਜਿਥੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਫੁੱਲਾਂ ਨਾਲ ਸਜਾਇਆ ਗਿਆ, ਉਥੇ ਐਂਤਕੀ ਪਹਿਲੀ ਵਾਰ ਹੈਲੀਕੈਪਟਰ ਰਾਹੀਂ ਪਾਵਨ ਦਰਬਾਰ ’ਤੇ ਸਿੱਖ ਸੰਗਤ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਪਰ ਗੂਗਲ ਮੁਤਾਬਕ ਰਾਸ਼ਟਰਪਤੀ ਭਵਨ, ਪਾਰਲੀਮੈਂਟ ਭਵਨ ਤੇ ਪ੍ਰਧਾਨ ਮੰਤਰੀ ਨਿਵਾਸ ਦਿੱਲੀ ਆਦਿਕ ਤੋਂ ਇਲਾਵਾ ਸ੍ਰੀ ਹਰੀਕੋਟਾ ਸਪੇਸ ਸਟੇਸ਼ਨ ਆਂਧਰਾ ਪ੍ਰਦੇਸ਼, ਭਾਭਾ ਅਟੌਮਿਕ ਰਿਸਰਚ ਕੇਂਦਰ, ਕਲਪੱਕਮ ਨਿਊਕਲੀਅਰ ਇੰਸਟਾਲੇਸ਼ਨ ਤਾਮਿਲਨਾਡੂ ਅਤੇ ਤਾਜ ਮਹਿਲ ਤੋਂ ਇਲਾਵਾ ਤਿਰੂਮਾਲਾ ਵੈਂਟਕੇਸ਼ਵਰਾ ਮੰਦਰ ਆਂਧਰਾ ਪ੍ਰਦੇਸ਼, ਪਦਨਾਭਾਸੁਆਮੀ ਮੰਦਿਰ ਕੇਰਲਾ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਕੁੱਝ ਅਜਿਹੇ ਮਹੱਤਵਪੂਰਨ ਸਥਾਨ ਹਨ, ਜਿਨ੍ਹਾਂ ਦੀ ਸੁਰੱਖਿਆ ’ਤੇ ਹੋਰ ਕਈ ਪੱਖਾਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ ਉਨ੍ਹਾਂ ਥਾਵਾਂ ਨੂੰ ਮਨਾਹੀ ਵਾਲੇ ਹਵਾਈ ਖੇਤਰਾਂ ’ਚ ਸ਼ੁਮਾਰ ਕੀਤਾ ਹੈ।

ਇਸ ਲਈ ਹੁਣ ਬਹੁਤ ਮਹਤਵਪੂਰਨ ਸਵਾਲ ਖੜਾ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਭਾਰਤ ਸਰਕਾਰ ਦੇ ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਸ੍ਰੀ ਦਰਬਾਰ ਸਾਹਿਬ ਉਪਰ ਹੈਲੀਕੈਪਟਰ ਦੀ ਉਡਾਣ ਲਈ ਆਗਿਆ ਦਿਤੀ। ਰੱਬ ਨਾ ਕਰੇ, ਜੇ ਕੋਈ ਉਸ ਮੌਕੇ ਕੋਈ ਦੁਰਘਟਨਾ ਘੱਟ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ? ਕੀ ਇਹ ਕਾਰਵਾਈ ਪਾਵਨ ਦਰਬਾਰ ਅੰਦਰਲੇ ਇਲਾਹੀ ਬਾਣੀ ਦੇ ਨਿਰੰਤਰ ਕੀਰਤਨ ਸਦਕਾ ਸਥਾਪਤ ਹੋਏ ਉਥੋਂ ਦੇ ਸ਼ਾਂਤਮਈ ਮਾਹੌਲ ਨੂੰ ਅਸ਼ਾਂਤ ਕਰਨ, ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਹੀਂ?

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਚਾਹੀਦਾ ਸੀ ਕਿ ਉਹ ਅਜਿਹੀ ਸ਼ੋਸ਼ੇਬਾਜ਼ੀ ਦੀ ਆਗਿਆ ਨਾ ਦਿੰਦੇ ਅਤੇ ਸ਼੍ਰੋਮਣੀ ਕਮੇਟੀ ਵੀ ਸਰਕਾਰੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤੋਂ ਬਚ ਜਾਂਦੀ। ਭਾਵੇਂ ਕਿ ਦੂਰਦਿ੍ਰਸ਼ਟੀ ਰਖਣ ਵਾਲੇ ਸੱਜਣ ਇਸ ਦਿ੍ਰਸ਼ ਨੂੰ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲ ਜੋੜ ਕੇ ਵਿਚਾਰਦੇ ਹਨ, ਕਿਉਂਕਿ ਆਮ ਵੋਟਰ ਗੁਰਮਤਿ ਸਿਧਾਂਤਾਂ, ਭਾਰਤ ਦੇ ਸੰਵਿਧਾਨਕ ਨਿਯਮਾਂ ਤੇ ਹੋਰ ਕਾਨੂੰਨਾਂ ਤੋਂ ਜਾਣੂ ਨਹੀਂ ਹਨ। ਇਹ ਵਿਚਾਰ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਅਪਣੇ ਈਮੇਲ ਪ੍ਰੈੱਸ-ਨੋਟ ਰਾਹੀਂ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਨਾਲ ਸਾਂਝੇ ਕੀਤੇ।

ਉਨ੍ਹਾਂ ਅਪਣੇ ਵਿਸਥਾਰਪੂਰਵਕ ਬਿਆਨ ’ਚ ਸਪੱਸ਼ਟ ਕੀਤਾ ਕਿ ਸਾਡੇ ਦਸ-ਗੁਰੂ ਸਾਹਿਬਾਨ ਸਾਦਗੀ ਪਸੰਦ ਹੋਣ ਕਰ ਕੇ ਹਰੇਕ ਕਿਸਮ ਦੀ ਵਿਖਾਵੇ ਵਾਲੀ ਸ਼ੋਸ਼ੇਬਾਜ਼ੀ ਤੇ ਫ਼ਜ਼ੂਲ-ਖਰਚੀ ਨੂੰ ਪਸੰਦ ਨਹੀਂ ਸਨ ਕਰਦੇ। ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ‘ਰਖੁ ਗਰੀਬੀ ਵੇਸੁ’ ਦਾ ਉਪਦੇਸ਼ ਦਿੰਦਿਆਂ ਗੁਰਮੁਖਾਂ ਦੀ ਰਖਵਾਲੀ ਵਾਲੀ ਵਾੜ ਨਾਲ ਤਸ਼ਬੀਹ ਦਿਤੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ, ਸੁ ਕੂੜੁ ਅਹੰਕਾਰੁ ਕਚੁ ਪਾਜੋ’ (ਪੰ.79) ਗੁਰਵਾਕ ਦੁਆਰਾ ਵਿਖਾਵੇ ਨੂੰ ਮਨਮੁਖਤਾ ਗਰਦਾਨਿਆ ਹੈ, ਕਿਉਂਕਿ ਇਸ ਦੇ ਪਿੱਛੇ ਕੂੜਾ ਅਹੰਕਾਰ ਛੁਪਿਆ ਹੁੰਦਾ ਹੈ। ਗੁਰਬਾਣੀ ਅੰਦਰਲੇ ‘ਸਗਲ ਬਨਰਾਇ ਫੂਲੰਤ ਜੋਤੀ॥’ ਤੁਕਾਂਤ ਵਿਚ ਉਨ੍ਹਾਂ ਨੂੰ ਤਾਂ ਅਕਾਲ-ਪੁਰਖ ਦੀ ਹੋ ਰਹੀ ਕੁਦਰਤੀ ਆਰਤੀ ਲਈ ਸਾਰੀ ਬਨਾਸਪਤੀ ਆਪਣੇ ਫੁੱਲ ਅਰਪਣ ਕਰਦੀ ਜਾਪਦੀ ਹੈ। ਇਹੀ ਕਾਰਨ ਸੀ ਕਿ ਭਗਤ ਕਬੀਰ ਜੀ ਨੇ ਉਸ ਔਰਤ ਨੂੰ ‘ਭੂਲੀ ਮਾਲਣੀ’ ਆਖਿਆ, ਜਿਹੜੀ ਮੂਰਤੀ ਨੂੰ ਭਗਵਾਨ ਮੰਨ ਕੇ ਉਹਦੀ ਆਰਤੀ ਲਈ ਫੁੱਲ ਤੋੜ ਰਹੀ ਸੀ।

ਗੁਰਮਤਿ ਦੇ ਵਿਆਖਿਆਕਾਰ ਅਤੇ ਕੁਰਦਤ ਦੇ ਆਸ਼ਿਕ ਕਵੀ ਭਾਈ ਵੀਰ ਸਿੰਘ ਜੀ ਨੇ ਇਸੇ ਲਈ ਫੁੱਲਾਂ ਦੀ ਪੁਕਾਰ ਵਜੋਂ ਇੱਕ ਰੁਬਾਈ ਲਿਖੀ ਸੀ, ਜੋ ਚੰਡੀਗੜ੍ਹ ਦੇ ‘ਰੋਜ਼ ਗਾਰਡਨ’ ਵਿਚ ਇਕ ਪੱਥਰ ’ਤੇ ਉਕਰੀ ਇਉਂ ਪੜ੍ਹੀ ਜਾ ਸਕਦੀ ਹੈ : “ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਲੱਖ ਗਾਹਕ ਵੀ ਸੁੰਘੇ ਆ ਕੇ ਖ਼ਾਲੀ ਇਕ ਨਾ ਜਾਈ। ਜੇ ਤੂੰ ਸਾਨੂੰ ਤੋੜ ਲੈ ਗਿਆ, ਇਕ ਜੋਗਾ ਰਹਿ ਜਾਸਾਂ। ਓਹ ਵੀ ਪਲਕ ਝਲਕ ਦਾ ਮੇਲਾ ਰੂਪ ਮਹਿਕ ਨਸ ਜਾਈ।

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement