ਅਕਾਲ ਤਖ਼ਤ ਵਾਲਿਆਂ ਦਾ ਫ਼ੈਸਲਾ ਮੈਨੂੰ ਪਤਾ ਹੈ ਕੀ ਆਵੇਗਾ : ਭਾਈ ਢਡਰੀਆਂ
Published : Dec 2, 2019, 8:04 am IST
Updated : Dec 3, 2019, 3:41 pm IST
SHARE ARTICLE
Ranjit Singh Dhadrian Wale
Ranjit Singh Dhadrian Wale

'ਮੈਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਗੱਲ ਨਹੀਂ ਕੀਤੀ'

ਫੈਸਲਾ ਭਾਵੇਂ ਅੱਜ ਆਵੇ, ਭਾਵੇਂ ਕੱਲ ਕਿੰਨਾ ਨਿਰਪੱਖ ਹੋਵੇਗਾ ਉਸ ਦਾ ਸੱਭ ਨੂੰ ਪਤਾ ਹੈ

ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ): ਭਾਈ ਰਣਜੀਤ ਸਿੰਘ ਖਾਲਸਾ ਢਡਰੀਆਂ ਵਾਲਿਆਂ ਵਿਰੁਧ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਉਸ ਨੂੰ ਤਲਬ ਕਰਨ ਦੀ ਮੰਗ ਸਬੰਧੀ ਕਰੀਬ ਦੋ ਮਹੀਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਸ਼ ਵਿਦੇਸ਼ ਨਾਲ ਸਬੰਧਿਤ ਦੋ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਤੇ ਪ੍ਰਚਾਰਕਾਂ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਪੜਤਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਣਾਈ ਪੰਜ ਮੈਂਬਰੀ ਪੜਤਾਲ ਕਮੇਟੀ ਵਲੋਂ ਇਸ ਮਾਮਲੇ ਦੀ ਛਾਣ-ਬੀਣ ਸ਼ੁਰੂ ਕਰ ਦਿੱਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਪ੍ਰਤੀ ਭਾਈ ਰਣਜੀਤ ਸਿੰਘ ਖਾਲਸਾ ਵਲੋਂ ਵੀ ਅਪਣੇ ਵਿਚਾਰ ਪ੍ਰਗਟ ਕੀਤੇ ਗਏ ਹਨ।

Harpreet Singh Harpreet Singh

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਖਿਲਾਫ ਆਈਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਇਸ 5 ਮੈਂਬਰੀ ਕਮੇਟੀ ਵਲੋਂ ਬੀਤੇ ਦਿਨ ਅੰਮ੍ਰਿਤਸਰ ਵਿਖੇ ਚੁੱਪ-ਚੁਪੀਤੇ ਢੰਗ ਨਾਲ ਇਕੱਤਰਤਾ ਵੀ ਕੀਤੀ ਗਈ ਹੈ। ਓਧਰ ਇਸ ਸਬੰਧੀ ਕੈਨੇਡਾ ਤੋਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਦਸਿਆ ਕਿ ਉਨ੍ਹਾਂ ਹਮੇਸ਼ਾ ਬਾਣੀ ਦਾ ਹੀ ਪ੍ਰਚਾਰ ਕੀਤਾ ਹੈ, ਉਹੀ ਕੁਝ ਬੋਲਿਆ ਹੈ ਜੋ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ।

Akal TakhtAkal Takht

ਉਨ੍ਹਾਂ ਕਿਹਾ ਕਿ ਡੇਰੇਦਾਰਾਂ ਨੂੰ ਆਪਣੀਆਂ ਦੁਕਾਨਾਂ ਦਾ ਬੰਦ ਹੋਣ ਦਾ ਡਰ ਸਤਾਉਣ ਲੱਗਾ ਹੈ ਇਸ ਲਈ ਇਹਨਾਂ ਨੂੰ ਗੁਰਬਾਣੀ ਦਾ ਪ੍ਰਚਾਰ ਪਸੰਦ ਨਹੀਂ ਆ ਰਿਹਾ। ਡੇਰੇਦਾਰ ਬਾਣੀ ਦਾ ਪ੍ਰਚਾਰ ਸੁਣਾਉਣ ਦੀ ਥਾਂ ਮਨਘੜਤ ਸਾਖੀਆਂ ਸੁਣਾ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਥ ਵਿਚੋਂ ਛੇਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਪਰੰਤੂ ਉਹਨਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਤੋਂ ਬਗੈਰ ਕੁਝ ਵੀ ਪ੍ਰਚਾਰ ਨਹੀਂ ਕੀਤਾ।

Ranjit Singh Dhadrian WaleRanjit Singh Dhadrian Wale

ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਉਨ੍ਹਾਂ ਖਿਲਾਫ ਸ਼ਿਕਾਇਕ ਮਿਲਣ ਤੇ ਕਾਰਵਾਈ ਕਰਨ ਲਈ ਪੰਥਕ ਵਿਦਵਾਨਾਂ ਨਾਲ ਸਲਾਹ ਕਰਕੇ ਫੈਸਲਾ ਕਰਨ ਸਬੰਧੀ ਆਏ ਬਿਆਨ ਦੀ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ। ਉਹਨਾਂ ਜਥੇਦਾਰ ਜੀ ਨੂੰ ਸਵਾਲ ਕੀਤਾ ਕਿ ਜੇਕਰ ਵੀਡੀਓਗ੍ਰਾਫੀ ਕਰਨ ਦੀ ਹਿੰਮਤ ਹੈ ਤਾਂ ਇਕ ਵਿਦਵਾਨਾਂ ਦੀ ਕਮੇਟੀ ਬਣਾਓ ਅਤੇ ਚਾਰ ਪਹਿਲਾਂ ਅਹੁਦਿਆਂ ਤੋਂ ਲਾਂਭੇ ਹੋ ਚੁੱਕੇ ਜਥੇਦਾਰਾਂ ਦੀ ਵੀਡੀਓਗ੍ਰਾਫੀ ਬਣਾਉ ਅਤੇ ਜਥੇਦਾਰ ਗੁਰਬਚਨ ਸਿੰਘ, ਜਥੇਦਾਰ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਤੋਂ ਪੁੱਛੋ ਕਿ ਸਰਸੇ ਵਾਲੇ ਨੂੰ ਮਾਫ ਕਰਨ ਦਾ ਫੈਸਲਾ ਕਿਸਦਾ ਸੀ ਉਹਨਾਂ ਉਪਰ ਦਬਾਅ ਕਿਸਦੇ ਕਹਿਣ ਤੇ ਬਣਾਇਆ ਗਿਆ ਅਤੇ ਚਿੱਠੀ ਕਿਸਦੀ ਆਈ ਸੀ? 

Giani Harpreet SinghGiani Harpreet Singh

ਉਸ ਵੀਡੀਓਗ੍ਰਾਫੀ ਨੂੰ ਜਨਤਾ ਦੇ ਵਿਚ ਜਾਰੀ ਕਰੋ, ਕਿਸਦੇ ਕਹਿਣ 'ਤੇ ਹੁਕਮਨਾਮਾ ਜਾਰੀ ਹੋਇਆ, ਸਰਸੇ ਵਾਲੇ ਨੂੰ ਮਾਫ ਕਰਨ ਉਤੇ ਕਿੰਨਾ ਪੈਸਾ ਖਰਚ ਹੋਇਆ, ਇਸਦੀ ਵੀਡੀਓਗ੍ਰਾਫੀ ਬਣਾਓ। ਸਾਰਾ ਸੱਚ ਸਾਹਮਣੇ ਆਉਂਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਵੀਡੀਓ ਬਣਾਉਣ ਤੋਂ ਪਹਿਲਾਂ ਆਪਣੇ ਪੁਰਾਣੇ ਜਥੇਦਾਰ ਸਾਹਿਬਾਨਾਂ ਦੀਆਂ ਵੀਡੀਓ ਜਾਰੀ ਕਰੋ।

Akal TakhtAkal Takht

ਅਖੀਰ ਉਹਨਾਂ ਕਿਹਾ ਕਿ ਆਪਣਿਆਂ ਦੀਆਂ ਕੱਛ ਵਿਚ ਅਤੇ ਬਿਗਾਨਿਆਂ ਦੀਆਂ ਹੱਥ ਵਿਚ ਨਾ ਰੱਖਣ। ਉਹਨਾਂ ਕਿਹਾ ਕਿ ਅਕਾਲ ਤਖਤ ਵਲੋਂ ਜੋ ਵੀ ਫੈਸਲਾ ਆਵੇਗਾ ਸਾਨੂੰ ਉਸ ਬਾਰੇ ਪਹਿਲਾਂ ਹੀ ਪਤਾ ਹੈ ਕਿ ਉਹ ਸਾਡੇ ਖਿਲਾਫ ਹੀ ਆਵੇਗਾ ਇਸ ਲਈ ਸੰਗਤਾਂ ਨੂੰ ਡੋਲਣ ਦੀ ਲੋੜ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement