
ਬਲਵਿੰਦਰ ਸਿੰਘ ਬੈਂਸ ਨੇ ਜਤਾਇਆ ਰੋਸ
ਤਰਨ ਤਾਰਨ- ਦਰਸ਼ਨੀ ਡਿਉੜੀ ਦੇ ਢਾਹੇ ਜਾਣ ਵਾਲੇ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਬੈਂਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੰਮੇਵਾਰ ਠਹਿਰਾਇਆ ਹੈ | ਬੈਂਸ ਨੇ ਦਰਸ਼ਨੀ ਡਿਉੜੀ ਦੇ ਢਾਹੇ ਜਾਣ 'ਤੇ ਕਈ ਸਵਾਲ ਖੜੇ ਕੀਤੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਲੜਾਈ ਹੁਣ ਰੱਬ ਨਾਲ ਹੈ | ਬੈਂਸ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਢਾਹੁਣ ਵਾਲੇ, ਢਵਾਹੁਣ ਵਾਲੇ ਅਤੇ ਅਗਲੇ ਦਿਨ ਮੁਆਫੀ ਮੰਗਣ ਵਾਲੇ ਸਭ ਰਲੇ ਹੋਏ ਹਨ |
Shiromani Gurdwara Parbandhak Committee
ਦੱਸ ਦੇਈਏ ਕਿ ਬੀਤੇ ਦਿਨੀ ਤਰਨ ਤਾਰਨ ਦੇ ਗੁਰਦੁਵਾਰਾ ਸਾਹਿਬ ਦੀ ਦਰਸ਼ਨੀ ਡਿਉੜੀ ਅੱਧੀ ਰਾਤ ਨੂੰ ਢਾਹ ਦਿੱਤੀ ਗਈ ਸੀ ਅਤੇ ਜਿਸ ਤੋਂ ਬਾਅਦ ਸਿੱਖ ਸੰਗਤ ਵਿਚ ਭਾਰੀ ਰੋਸ ਪੈਦਾ ਹੋਇਆ ਅਤੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਮੁਆਫੀ ਵੀ ਮੰਗ ਲਈ ਗਈ ਸੀ |