ਗੁਰਇਕਬਾਲ ਸਿੰਘ ਨੂੰ ਜਥੇਦਾਰ ਨੇ ਦਿਤੀ ਕਲੀਨ ਚਿੱਟ
Published : May 3, 2018, 2:46 am IST
Updated : May 3, 2018, 2:46 am IST
SHARE ARTICLE
Bhai Guriqbal  Singh
Bhai Guriqbal Singh

'ਆਗਮਾਨ ਪੁਰਬ' ਮਨਾਉਣ ਦਾ ਇਸ਼ਤਿਹਾਰ ਦੇਣ  ਦਾ ਮਾਮਲਾ 

ਅੰਮ੍ਰਿਤਸਰ 2 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਗੁਰੂ ਸਾਹਿਬ ਦੀ ਤਰਜ 'ਤੇ ਆਪਣਾ ਆਗਮਾਨ-ਪੁਰਬ ਮਨਾਉਣ ਦਾ ਇਸ਼ਤਿਹਾਰ ਦੇਣ ਵਾਲੇ ਗੁਰਇਕਬਾਲ ਸਿੰਘਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜ ਮਿੰਟਾਂ ਵਿੱਚ ਪਹਿਲਾਂ ਹੀ ਤਹਿ ਪ੍ਰ੍ਰੋਗਰਾਮ ਤੇ ਉਪਰੋ ਆਏ ਹੁਕਮਾਂ ਮੁਤਾਬਿਕ ਕਲੀਨ ਚਿੱਟ ਦੇ ਕੇ ਸੌਦਾ-ਸਾਧ ਦਾ ਕਾਂਡ ਇੱਕ ਵਾਰੀ ਫਿਰ ਸੰਗਤਾਂ ਨੂੰ ਯਾਦ ਕਰਵਾ ਦਿੱਤਾ ਹੈ। ਸੰਗਤਾਂ ਵੱਲੋ ਗੁਰਇਕਬਾਲ ਸਿੰਘ ਦੇ ਸਮਾਗਮਾਂ ਦਾ ਭਾਰੀ ਵਿਰੋਧ ਕੀਤੇ ਜਾਣ ਦੀਆਂ ਵੀ ਖਬਰਾਂ ਹਨ। ਗੁਰਇਕਬਾਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਜਥੇਦਾਰ ਨੂੰ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਸ਼ੋਸ਼ਲ ਮੀਡੀਏ 'ਤੇ ਜਾਰੀ ਕੀਤੇ ਗਏ ਇਸ਼ਤਿਹਾਰ ਨਾਲ ਉਸ ਦਾ ਕੋਈ ਸਬੰਧ ਨਹੀ ਹੈ ਤੇ ਉਹ ਹਮੇਸ਼ਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਨ, ਪਰ ਆਰ ਐਸ ਐਸ ਦੇ ਆਦੇਸ਼ਾਂ ਤੇ ਕਦੇ ਵੀ ਸਾਕਾ ਨੀਲਾ ਤਾਰਾ ਦਾ ਵਿਰੋਧ ਨਹੀ ਕੀਤਾ। ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਇਹ ਇਸ਼ਤਿਹਾਰ ਬਾਬਾ ਦੀਪ ਸਿੰਘ ਸੇਵਾ ਸਿਮਰਨ ਸੁਸਾਇਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ । ਇਸ਼ਤਿਹਾਰ ਵਿੱਚ ਬੀਬੀ ਕੌਲਾ ਜੀ ਭਲਾਈ ਕੇਂਦਰ ਦੀ ਕੋਈ ਸਾਂਝ ਨਹੀਂ ਹੈ। ਛਪਵਾਏ ਗਏ ਇਸ਼ਤਿਹਾਰ ਵਿੱਚ ਵਰਤੀ ਗਈ ਸ਼ਬਦਾਵਲੀ ਦੀ ਉਹ ਆਪ ਵੀ ਨਿੰਦਿਆ ਕਰਦੇ ਹਨ। ਇਹ ਕਿਸੇ ਵੀ ਤਰਾ ਵਾਜਬ ਨਹੀ ਹੈ ਪਰ ਦੋਸ਼ੀਆ ਵਿਰੁਧ ਉਨ੍ਹਾਂ  ਨੇ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਵੀ ਦਲੀਲ ਨਹੀ ਦਿਤੀ। ਸੁਸਾਇਟੀ ਨਾਲ ਕਿਸੇ ਨਾ ਕਿਸੇ ਰੂਪ ਵਿਚ ਗੁਰਇਕਬਾਲ ਸਿੰਘ ਦਾ ਸਬੰਧ ਜ਼ਰੂਰ ਰਿਹਾ ਨਜ਼ਰ ਆ ਰਿਹਾ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਦੇ ਇਸ਼ਤਿਹਾਰ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਸੀ। ਭਾਈ ਗੁਰਇਕਬਾਲ ਸਿੰਘ ਨੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਅਪਣਾ ਲਿਖਤੀ ਸਪੱਸ਼ਟੀਕਰਨ ਦਿੱਤਾ ਹੈ। ਸਪੱਸ਼ਟੀਕਰਨ ਵਿਚ ਭਾਈ ਗੁਰਇਕਬਾਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋਣ ਦੀ ਗੱਲ ਕੀਤੀ ਹੈ।

Bhai Guriqbal  Singh Bhai Guriqbal Singh

ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਲਿਜਾਣ ਦੀ ਲੋੜ ਨਹੀ ਅਤੇ ਗੁਰਇਕਬਾਲ ਸਿੰਘ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦਿੱਤੀ  ਜਾਂਦੀ ਹੈ। ਸਿੱਖ ਸਿਧਾਂਤਾ ਨੂੰ ਭੁੱਲ ਕੇ ਇਸ਼ਤਿਹਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ । ਇਸ਼ਤਿਹਾਰ ਬਾਬਾ ਦੀਪ ਸਿੰਘ ਸੇਵਾ ਸਿਮਰਨ ਸੁਸਾਇਟੀ ਪਟਿਆਲਾ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਵੀ ਤਲਬ ਕੀਤਾ ਜਾਵੇਗਾ। ਵਿਰੋਧੀ ਸੰਸਥਾ ਦੇ ਵਿਚਾਰ ਸੁਨਣ ਤੋ ਪਹਿਲਾਂ ਹੀ ਗੁਰਇਕਾਬਲ ਸਿੰਘ ਨੂੰ ਕਲੀਨ ਚਿੱਟ ਦੇਣਾ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ। ਪਰ ਅੱਜ ਦੀ ਕਲੀਨ ਚਿੱਟ ਦਾ ਫੈਸਲਾ ਭਵਿੱਖ ਵਿੱਚ ਸੌਦਾ ਸਾਧ ਦੇ ਕੇਸ ਵਾਂਗ  ਹੀ ਪੰਥ ਲਈ ਕੋਈ ਨਵੀ ਸਿਰਦਰਦੀ ਖੜੀ ਕਰ ਸਕਦਾ ਹੈ ਅਤੇ ਗੁਰਇਕਬਾਲ ਸਿੰਘ ਨੂੰ ਜਨਤਕ ਤੌਰ ਤੇ ਮੁਆਫੀ ਮੰਗਣੀ ਹੀ ਪਵੇਗੀ। ਦਲ ਖਾਲਸਾ ਦਾ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਖੌਤੀ ਜਥੇਦਾਰ ਗਿ ਗੁਰਬਚਨ ਸਿੰਘ ਨੂੰ ਕੋਈ ਅਧਿਕਾਰ ਨਹੀ ਕਿ ਉਹ ਕਲੀਨ ਚਿੱਟਾਂ ਰਿਉੜੀਆਂ ਵਾਂਗ ਵੰਡਦਾ ਫਿਰੇ। ਸੰਗਤਾਂ ਗਿ ਗੁਰਬਚਨ ਸਿੰਘ ਵੱਲੋ ਦਿੱਤੀ ਕਲੀਨ ਚਿੱਟ ਨੂੰ ਪ੍ਰਵਾਨ ਨਹੀ ਕਰਨਗੀਆ ਤੇ ਗੁਰਇਕਬਾਲ ਦਾ ਵੱਖ ਵੱਖ ਸਮਾਗਮਾਂ ਸਮੇਂ ਵਿਰੋਧ ਕਰਕੇ ਉਸ ਨੂੰ ਮਰਿਆਦਾ ਦੇ ਕਟਿਹਰੇ ਵਿੱਚ ਖੜਾ ਕਰਨਗੀਆ। ਜੇਕਰ ਗੁਰਇਕਬਾਲ ਸਿੰਘ ਸੱਚਾ ਸੀ ਤਾਂ ਉਹ ਕਿਸੇ ਕੋਲ ਵੀ ਪੇਸ਼ ਹੋਣ ਤੋ ਪਹਿਲਾਂ ਉਹਨਾਂ ਦੇ ਨਾਮ ਦੀ ਦੁਰਵਰਤੋ ਕਰਨ ਵਾਲਿਆ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਦਾ। ਗੁਰਇਕਬਾਲ ਸਿੰਘ ਅਤੇ ਇਸ਼ਤਿਹਾਰ ਦੇਣ ਵਾਲੀ ਸੰਸਥਾ ਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਵੀ ਤਲਬ ਕੀਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement