ਜੇ ਹਮਲਾ ਹੋਇਆ ਤਾਂ ਲੋਹੇ ਦੇ ਚਣੇ ਚਬਵਾ ਦਿਆਂਗੇ
Published : Jun 3, 2018, 3:47 am IST
Updated : Jun 4, 2018, 3:16 pm IST
SHARE ARTICLE
Darbar Sahib
Darbar Sahib

ਭਾਈ ਸਿੰਘੋ ਜੇ ਕੋਈ ਜਾਣਾ ਚਾਹੁੰਦੇ ਹੁਣੇ ਚਲਾ ਜਾਵੇ ਫਿਰ ਨਾ ਤੁਹਾਡੇ  ਮਾਪੇ ਕਹਿੰਦੇ ਫਿਰਨ ਕਿ ਸਾਧ ਨੇ ਸਾਡਾ ਪੁੱਤ ਮਰਵਾ ਦਿਤਾ

ਤਰਨਤਾਰਨ,3 ਜੂਨ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਅਪਣੇ ਗੁਰੂ ਦਾ ਸ਼ਹੀਦੀ ਦਿਨ ਮਨਾਉਣ ਲਈ ਸਿੱਖ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਉਂਦੇ ਹਨ। 3 ਜੂਨ 1984 ਨੂੰ ਵੀ ਇਹ ਛਬੀਲਾਂ ਲਗਣੀਆਂ ਸਨ। ਮਾਹੌਲ ਵਿਚ ਤਣਾਅ ਸੀ। ਫਿਰ ਵੀ ਛਬੀਲਾਂ ਲਗੀਆਂ। ਦਰਬਾਰ ਸਾਹਿਬ ਤੋਂ ਗੁਰਦਵਾਰਾ ਰਾਮਸਰ ਤਕ ਭੀੜ ਭਰੇ  ਬਾਜ਼ਾਰ ਵਿਚ ਛਬੀਲਾਂ ਹੀ ਛਬੀਲਾਂ ਸਨ।

3 June 19843 June 1984ਸ਼ਹੀਦੀ ਪੁਰਬ ਹੋਣ ਕਰ ਕੇ ਸੰਗਤ ਦਰਬਾਰ ਸਾਹਿਬ, ਗੁਰਦਵਾਰਾ ਰਾਮਸਰ ਜੋ ਪੰਜਵੇਂ ਪਾਤਸ਼ਾਹ ਦੇ ਅਸਥਾਨ ਹਨ ਤੇ ਵੱਡੀ ਗਿਣਤੀ ਵਿਚ ਆਈ। ਹਰ ਜ਼ੁਬਾਨ 'ਤੇ ਇਕ ਹੀ ਚਰਚਾ ਸੀ ਕਿ ਸੀਆਰਪੀ ਨੇ ਦਰਬਾਰ ਸਾਹਿਬ 'ਤੇ ਗੋਲੀ ਚਲਾਈ, ਫ਼ੌਜ ਆ ਗਈ ਹੈ, ਖੋਰੇ ਕੀ ਹੋਣੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਛੁੱਟੀ 'ਤੇ ਜਾ ਚੁੱਕੇ ਸਨ, ਨਵੇਂ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਨੇ ਅਧਿਕਾਰਤ ਤੌਰ 'ਤੇ ਚਾਰਜ ਲੈ ਲਿਆ।

Attack on Sri Darbar SahibAttack on Sri Darbar Sahibਦਰਬਾਰ ਸਾਹਿਬ ਦੇ ਆਲੇ ਦੁਆਲੇ ਸੀਆਰਪੀ ਨੇ ਪਹਿਲੇ ਤੋਂ ਬਣਾਏ ਮੋਰਚੇ ਖਾਲੀ ਕਰਨੇ ਸ਼ੁਰੂ ਕਰ ਦਿਤੇ ਅਤੇ ਹੁਣ ਇਸ ਮੋਰਚਾਬੰਦੀ ਵਿਚ ਫ਼ੌਜੀਆਂ ਨੇ ਕਬਜ਼ਾ ਲੈ ਲਿਆ। ਅੰਮ੍ਰਿਤਸਰ ਦੇ ਹਾਲਾਤ ਤਣਾਅ ਵਾਲੇ ਸਨ। ਜਿਵੇਂ ਕਰਫ਼ਿਊ ਲਗਾ ਹੋਵੇ। ਫ਼ੌਜ ਹਰ ਨਕਲੋ ਹਰਕਤ ਤੇ ਬਾਜ ਅੱਖ ਰੱਖ ਰਹੀ ਆਈ।  ਦਰਬਾਰ ਸਾਹਿਬ ਦੇ ਆਲੇ ਦੁਆਲੇ ਘੇਰਾਬੰਦੀ ਤੰਗ ਕੀਤੀ ਜਾ ਰਹੀ ਸੀ।

Attack on Sri Darbar SahibAttack on Sri Darbar Sahibਦਰਬਾਰ ਸਾਹਿਬ ਦੇ ਚਾਰੋਂ ਪਾਸੇ ਦੋਵੇਂ ਧਿਰਾਂ ਮੋਰਚਾਬੰਦੀ ਕਰ ਰਹੀਆਂ ਸਨ। ਲੋਕਲ ਤੇ ਕੁੱਝ ਵੱਡੇ ਪੱਤਰਕਾਰ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਮਿਲਣ ਲਈ ਅਕਾਲ ਤਖ਼ਤ ਆਏ। ਹਮੇਸ਼ਾ ਹਸਦੇ ਰਹਿਣ ਵਾਲੇ ਸੰਤ ਅੱਜ ਕੁੱਝ ਤਣਾਅ ਵਿਚ ਸਨ। ਹਰ ਪੱਤਰਕਾਰ ਕੋਲ ਸਵਾਲ ਸਨ ਪਰ ਇਕ ਸਵਾਲ ਜੋ ਸਾਂਝਾ ਸੀ ਹਰ ਕੋਈ ਉਸ ਦਾ ਜਵਾਬ ਭਾਲਦਾ ਸੀ।

Attack on Sri Darbar SahibAttack on Sri Darbar Sahibਜੇ ਹਮਲਾ ਹੋਇਆ ਤਾਂ.... ਸੰਤ ਕੁੱਝ ਪਲ ਲਈ ਖਾਮੋਸ਼ ਹੋਏ ਤੇ ਜਵਾਬ ਦਿਤਾ ਕਿ ਮੇਰੇ ਗੁਰੂ ਨੇ ਕੜਾ ਦਿਤੇ, ਚੂੜੀ ਨਹੀਂ, ਲੋਹੇ ਦੇ ਚਣੇ ਚੱਬਵਾ ਦਿਆਂਗੇ। ਸੰਤਾਂ ਤੇ ਪੱਤਰਕਾਰਾਂ ਦੀ ਇਹ ਆਖਰੀ ਮੁਲਾਕਾਤ ਸੀ। ਦਰਬਾਰ ਸਾਹਿਬ ਅੰਦਰ ਸ਼ਾਮ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ। ਸ਼ਹਿਰ ਵਿਚ ਕਰਫ਼ਿਊ ਦਾ ਐਲਾਨ ਹੋ ਗਿਆ। ਜੋ ਜਿਥੇ ਸੀ ਅਪਣੇ-ਅਪਣੇ ਘਰ ਜਾਣ ਲਈ ਕਾਹਲਾ ਸੀ। ਦੂਰੋਂ ਆਈ ਸੰਗਤ ਦਰਬਾਰ ਸਾਹਿਬ ਕਰਫ਼ਿਊ ਕਰ ਕੇ ਉਥੇ ਹੀ ਰੁਕ ਗਈ।

Attack on Sri Darbar SahibAttack on Sri Darbar Sahibਭਿੰਡਰਾਂ ਵਾਲੇ ਜਥੇ ਦੇ ਸਿੰਘ ਅਗਲੇਰੀ ਜੰਗ ਦੀ ਤਿਆਰੀ ਕਰ ਰਹੇ ਸਨ। ਦਰਬਾਰ ਸਾਹਿਬ ਪਰਿਕਰਮਾ ਦੇ ਕੁੱਝ ਹਿਸਿਆਂ ਵਿਚ ਨਵੇਂ ਮੋਰਚੇ ਬਣਾਏ ਜਾ ਰਹੇ ਸਨ। ਸੰਗਤ ਸੇਵਾ ਵਿਚ ਖ਼ੁਸ਼ੀ ਖ਼ੁਸ਼ੀ ਹਿੱਸਾ ਲੈ ਰਹੀ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਅਪਣੇ ਸਾਥੀ ਸਿੰਘਾਂ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ। ਹਰਿ ਕੀ ਪਉੜੀ ਕੋਲ ਚੁਲਾ ਲੈ ਕੇ ਸਾਥੀ ਸਿੰਘਾਂ ਨੂੰ ਕਿਹਾ ਕਿ ਭਾਈ ਸਿੰਘੋ ਸਰਕਾਰ ਨੇ ਹਮਲਾ ਕਰਨ ਦੀ ਤਿਆਰੀ ਖਿਚ ਲਈ ਜੇ।

Attack on Sri Darbar SahibAttack on Sri Darbar Sahibਜੇ ਕੋਈ ਜਾਣਾ ਚਾਹੁੰਦੇ ਹੁਣੇ ਚਲਾ ਜਾਵੇ, ਫਿਰ ਨਾ ਤੁਹਾਡੇ ਮਾਪੇ ਕਹਿੰਦੇ ਫਿਰਨ ਕਿ ਸਾਧ ਨੇ ਸਾਡਾ ਪੁੱਤ ਮਰਵਾ ਦਿਤਾ। ਕੋਈ ਵਾਪਸ ਨਹੀਂ ਗਿਆ। ਹੌਲੀ-ਹੌਲੀ ਰਾਤ ਉਸ ਸਵੇਰ ਵਲ ਵੱਧ ਰਹੀ ਸੀ ਜਿਸ ਸਵੇਰ ਨੇ ਇਤਿਹਾਸ ਵਿਚ ਇਕ ਅਜਿਹਾ ਅਧਿਆਏ ਜੋੜਣਾ ਸੀ ਜਿਸ ਦੀ ਟੀਸ ਇਨਸਾਫ਼ ਪਸੰਦ ਭਾਰਤੀਆਂ ਦੇ ਮਨਾਂ ਵਿਚ ਸਦਾ ਰਹਿਣੀ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement