
ਫ਼ਿਲਮ ਨੇ ਇਸ ਸ਼੍ਰੇਣੀ ਲਈ ਦਾਅਵੇਦਾਰ 100 ਫ਼ਿਲਮਾਂ ਨੂੰ ਪਿੱਛੇ ਛੱਡਦਿਆਂ ਇਹ ਪੁਰਸਕਾਰ ਹਾਸਲ ਕੀਤਾ
ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ 'ਤੇ ਆਧਾਰਤ ਲਘੂ ਫ਼ਿਲਮ 'ਸਿੰਘ' ਨੇ ਮੋਂਟਾਨਾ ਵਿਚ ਆਯੋਜਤ ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿਚ 'ਸ਼ੌਰਟ ਆਫ਼ ਦੀ ਯੀਅਰ' ਪੁਰਸਕਾਰ ਜਿਤਿਆ। ਫ਼ਿਲਮ ਉਤਸਵ ਦੇ ਆਯੋਜਕਾਂ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ।
Short movie SINGH bags award in US
ਜੇਨਾ ਰੂਈਜ਼ ਵਲੋਂ ਨਿਰਦੇਸ਼ਤ ਇਸ ਫ਼ਿਲਮ ਨੇ ਇਸ ਸ਼੍ਰੇਣੀ ਲਈ ਦਾਅਵੇਦਾਰ 100 ਫ਼ਿਲਮਾਂ ਨੂੰ ਪਿੱਛੇ ਛੱਡਦਿਆਂ ਇਹ ਪੁਰਸਕਾਰ ਹਾਸਲ ਕੀਤਾ। ਫ਼ਿਲਮ 'ਸਿੰਘ' ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ਦੀ ਉਸ ਘਟਨਾ 'ਤੇ ਆਧਾਰਤ ਹੈ ਜਿਸ ਵਿਚ ਉਨ੍ਹਾਂ ਨੂੰ ਪੱਗ ਉਤਾਰੇ ਬਿਨਾਂ ਜਹਾਜ਼ ਵਿਚ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ। ਮਾਮਲਾ ਮਈ 2007 ਦਾ ਹੈ।
Short movie on eminent Sikh American bags award in US
ਇਸ ਲਘੂ ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਗੁਰਿੰਦਰ ਸਿੰਘ ਖ਼ਾਲਸਾ ਨੂੰ ਅਪਣੀ ਧਾਰਮਕ ਆਸਥਾ ਅਤੇ ਆਖ਼ਰੀ ਸਾਹ ਲੈ ਰਹੀ ਅਪਣੀ ਮਾਂ ਨੂੰ ਮਿਲਣ ਲਈ ਜਹਾਜ਼ ਫੜਨ ਵਿਚੋਂ ਕੋਈ ਇਕ ਵਿਕਲਪ ਚੁਣਨਾ ਸੀ। ਇਸ ਫ਼ਿਲਮ ਦੀ ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਨੇ 'ਇੰਡੀ ਸ਼ੌਰਟ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ' ਲਈ ਅਧਿਕਾਰਕ ਰੂਪ ਨਾਲ ਚੋਣ ਕੀਤੀ। 'ਇੰਡੀ ਸ਼ੌਰਟਸ' ਇੰਡੀਆਨਾ ਪੋਲਿਸ ਵਿਚ ਜੁਲਾਈ 25 ਤੋਂ 28 ਦੇ ਵਿਚ ਵਿਸ਼ਵ ਭਰ ਦੀਆਂ ਫ਼ਿਲਮਾਂ ਦਿਖਾਏਗਾ।