ਸਿੱਖਾਂ ਦੇ ਬਕਰੇ ਝਟਕਾਉਣ ਜਾਂ ਭੰਗ ਵੇਚਣ ਦੇ ਵੀਡੀਉ ਕਰਦੇ ਹਨ ਸ਼ਰਮਸਾਰ : ਖ਼ਾਲਸਾ
Published : Sep 3, 2018, 8:47 am IST
Updated : Sep 3, 2018, 8:47 am IST
SHARE ARTICLE
Pictures of the Katha Ceremony
Pictures of the Katha Ceremony

ਜਦੋਂ ਜਮੀਰ ਮਰ ਜਾਂਦੀ ਹੈ ਤਾਂ ਸਰੀਰ ਇਕ ਪੁਤਲੇ ਸਮਾਨ ਅਰਥਾਤ ਨਿਰਜੀਵ ਵਿਅਕਤੀ ਦਿਖਾਈ ਦਿੰਦਾ ਹੈ..............

ਕੋਟਕਪੂਰਾ : ਜਦੋਂ ਜਮੀਰ ਮਰ ਜਾਂਦੀ ਹੈ ਤਾਂ ਸਰੀਰ ਇਕ ਪੁਤਲੇ ਸਮਾਨ ਅਰਥਾਤ ਨਿਰਜੀਵ ਵਿਅਕਤੀ ਦਿਖਾਈ ਦਿੰਦਾ ਹੈ। ਉਘੇ ਪ੍ਰਚਾਰਕ ਪਰਮਜੀਤ ਸਿੰਘ ਖ਼ਾਲਸਾ ਨੇ ਸਥਾਨਕ ਫ਼ੇਰੂਮਾਨ ਚੌਕ 'ਚ ਸਥਿਤ ਗੁਰਦਵਾਰਾ ਗੁਰੂ ਨਾਨਕ ਸਤਿਸੰਗ ਸਭਾ ਵਿਖੇ ਕਰਵਾਏ ਧਾਰਮਕ ਸਮਾਗਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਾਡੇ ਅਣਖੀਲੇ ਨੌਜਵਾਨਾਂ ਦੀ ਅਣਖ਼, ਗ਼ੈਰਤ ਅਤੇ ਜਮੀਰ ਮਾਰਨ ਲਈ ਪਹਿਲਾਂ ਹੀ ਨਸ਼ਿਆਂ ਦੀ ਬਹੁਤਾਤ ਹੈ, ਸੰਪੂਰਨ ਬਾਣੇ 'ਚ ਕਈ ਵਿਅਕਤੀ ਸ਼ਰੇਆਮ ਭੰਗ ਪੀ ਅਤੇ ਵੇਚ ਰਹੇ ਹਨ ਪਰ ਹੁਣ ਪੰਜਾਬ 'ਚ ਖਸਖਸ ਦੀ ਖੇਤੀ ਕਰਨ ਦੀ ਛੋਟ ਮੰਗਣ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ।

ਇਕ ਪਾਸੇ ਦੁਨੀਆਂ ਦੇ ਕੋਨੇ ਕੋਨੇ 'ਚ ਦਰਸ਼ਨੀ ਸਿੱਖਾਂ ਦੇ ਕਾਰਨਾਮਿਆਂ ਦੀਆਂ ਧੂਮਾਂ ਪੈਂਦੀਆਂ ਰਹੀਆਂ ਹਨ ਪਰ ਦੂਜੇ ਪਾਸੇ ਦੁਮਾਲਾ ਸਜਾ ਕੇ ਸੰਪੂਰਨ ਬਾਣੇ 'ਚ ਕਈ ਵਿਅਕਤੀਆਂ ਵਲੋਂ ਬਕਰਿਆਂ ਨੂੰ ਝਟਕਾਉਣ ਅਤੇ ਭੰਗ ਜਾਂ ਸੁੱਖਾ ਵੇਚਣ ਵਾਲੇ ਵੀਡੀਉ ਸੋਸ਼ਲ ਮੀਡੀਏ ਰਾਹੀਂ ਸਾਨੂੰ ਸ਼ਰਮਸਾਰ ਕਰਨ ਦਾ ਸਬੱਬ ਬਣ ਰਹੇ ਹਨ। 
ਉਨ੍ਹਾਂ ਬਿਨਾਂ ਕਿਸੇ ਦਾ ਨਾਮ ਲਿਆ ਆਖਿਆ ਕਿ ਪਿੰਜਰੇ 'ਚ ਬੰਦ ਤੋਤਿਆਂ ਨੇ ਅਪਣੇ ਹਾਕਮਾਂ ਦੀ ਬੋਲੀ ਬੋਲਣੀ ਹੁੰਦੀ ਹੈ

ਪਰ ਗੁਰੂ ਨਾਨਕ ਦੇਵ ਜੀ ਅਸਮਾਨ 'ਚ ਉਡਣ ਵਾਲੇ ਉਸ ਤੋਤੇ ਦੀ ਤਰ੍ਹਾਂ ਆਜ਼ਾਦ ਸਨ, ਜਿਨ੍ਹਾਂ ਤਰਕ, ਬਿਬੇਕ ਅਤੇ ਦਲੀਲ ਨਾਲ ਹਰ ਇਕ ਨੂੰ ਸੰਤੁਸ਼ਟ ਅਤੇ ਕਾਇਲ ਕੀਤਾ। ਪਰਮਜੀਤ ਸਿੰਘ ਖ਼ਾਲਸਾ ਨੇ ਅਨੇਕਾਂ ਦਲੀਲਾਂ ਦਿੰਦਿਆਂ ਦਾਅਵਾ ਕੀਤਾ ਕਿ ਨਸ਼ਈ ਸਿੱਖਾਂ ਲਈ ਗੁਰੂ ਦੀ ਬੇਅਦਬੀ ਕੋਈ ਮਹੱਤਤਾ ਨਹੀਂ ਰੱਖਦੀ ਜਿਸ ਕਰਕੇ ਦੁਸ਼ਮਣ ਤਾਕਤਾਂ ਸਾਡੇ 'ਤੇ ਭਾਰੂ ਹੁੰਦੀਆਂ ਜਾ ਰਹੀਆਂ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement