Advertisement
  ਪੰਥਕ   ਪੰਥਕ/ਗੁਰਬਾਣੀ  03 Dec 2019  ਕਰਤਾਰਪੁਰ ਸਾਹਿਬ ਦੇ ਪਵਿੱਤਰ ਲਾਂਘੇ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਛੜਿਆ ਨੂੰ ਮਿਲਾਇਆ

ਕਰਤਾਰਪੁਰ ਸਾਹਿਬ ਦੇ ਪਵਿੱਤਰ ਲਾਂਘੇ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਛੜਿਆ ਨੂੰ ਮਿਲਾਇਆ

ਏਜੰਸੀ
Published Dec 3, 2019, 4:30 pm IST
Updated Dec 3, 2019, 4:30 pm IST
72 ਸਾਲਾਂ ’ਚ ਪਹਿਲੀ ਵਾਰ ਹੁਣ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਗਰਿਕ ਇੱਕ–ਦੂਜੇ ਨੂੰ ਪਵਿੱਤਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ...
Kartrapur Sahib
 Kartrapur Sahib

ਕਰਤਾਰਪੁਰ ਸਾਹਿਬ- 72 ਸਾਲਾਂ ’ਚ ਪਹਿਲੀ ਵਾਰ ਹੁਣ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਗਰਿਕ ਇੱਕ–ਦੂਜੇ ਨੂੰ ਪਵਿੱਤਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਮਿਲ ਰਹੇ ਹਨ। ਕਰਤਾਰਪੁਰ ਸਾਹਿਬ ਲਹਿੰਦੇ ਭਾਵ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਹੈ। ਬੀਤੀ 9 ਨਵੰਬਰ ਨੂੰ ਇਸ ਲਾਂਘੇ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਤਿੰਨ ਦਿਨ ਪਹਿਲਾਂ ਹੋਈ ਸੀ।

ਕਰਤਾਰਪੁਰ ਸਾਹਿਬ ਦੇ ਪਵਿੱਤਰ ਲਾਂਘੇ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਛੜਿਆ ਨੂੰ ਮਿਲਾਇਆਕਰਤਾਰਪੁਰ ਸਾਹਿਬ ਦੇ ਪਵਿੱਤਰ ਲਾਂਘੇ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਛੜਿਆ ਨੂੰ ਮਿਲਾਇਆ

ਦੋਵੇਂ ਪਾਸਿਆਂ ਦੇ ਬਜ਼ੁਰਗ ਹੁਣ ਇੱਥੇ ਇੱਕ–ਦੂਜੇ ਨੂੰ ਆਸਾਨੀ ਨਾਲ ਮਿਲ ਸਕਦੇ ਹਨ। ਦੋਵੇਂ ਦੇਸ਼ਾਂ ਦੇ ਪੰਜਾਬੀ ਇੱਕ–ਦੂਜੇ ਨੂੰ ਦੋਬਾਰਾ ਮਿਲ ਕੇ ਡਾਢੇ ਖ਼ੁਸ਼ ਹੋ ਰਹੇ ਹਨ ਕਿਉਂਕਿ ਦੋਵਾਂ ਦੀ ਜ਼ੁਬਾਨ ਤੇ ਸੱਭਿਆਚਾਰ ਇੱਕੋ ਜਿਹਾ ਹੈ। ਲੁਧਿਆਣਾ ਦੇ 26 ਸਾਲਾ ਗੁਰਸ਼ਰਨਜੋਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੋਵੇਂ ਪੰਜਾਬਾਂ ਦੇ ਨਾਗਰਿਕਾਂ ਦੇ ਮਿਲਣ ਦਾ ਅਹਿਮ ਸਥਾਨ ਬਣ ਗਿਆ ਹੈ।

Kartarpur SahibKartarpur Sahib

ਪਾਕਿਸਤਾਨ ਦੇ ਲੋਕ ਸਾਨੂੰ ਭਾਰਤੀਆਂ ਨੂੰ ਵੇਖ ਕੇ ਡਾਢੇ ਖ਼ੁਸ਼ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ, ਤਾਂ ਉੱਥੇ ਉਨ੍ਹਾਂ ਨੂੰ ਲਾਹੌਰ ਤੋਂ ਖ਼ਾਸ ਤੌਰ ਉੱਤੇ ਆਏ ਕੁਝ ਲੋਕ ਮਿਲੇ, ਜਿਹੜੇ ਸਿਰਫ਼ ਭਾਰਤੀ ਪੰਜਾਬੀਆਂ ਨੁੰ ਵੇਖਣ ਤੇ ਮਿਲਣ ਲਈ ਪੁੱਜੇ ਹੋਏ ਸਨ। ਅੰਮ੍ਰਿਤਸਰ ਦੇ ਪਿੰਡ ਫ਼ਤਿਹਪੁਰ ਦੇ 40 ਸਾਲਾ ਨਿਵਾਸੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਉੱਥੇ ਸੈਂਕੜੇ ਪਾਕਿਸਤਾਨੀਆਂ ਨੂੰ ਮਿਲੇ, ਜਿਹੜੇ ਪੰਜਾਬੀ ਬੋਲਦੇ ਸਨ।1

ਉਨ੍ਹਾਂ ‘ਸਾਡੇ ਨਾਲ ‘ਸਤਿ ਸ੍ਰੀ ਅਕਾਲ ਸਰਦਾਰ ਜੀ’ ਆਖ ਕੇ ਸਾਡੇ ਨਾਲ ਗੱਲਬਾਤ ਕੀਤੀ।’ ਇੰਝ ਹੀ ਬਟਾਲਾ ਦੇ 34 ਸਾਲਾ ਜਗਦੀਪ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦੀ ਬੋਲੀ ਬਹੁਤ ਸ਼ੁੱਧ ਹੈ। ‘ਉੱਥੇ ਜਾ ਕੇ ਸਾਨੂੰ ਸ਼ਾਂਤੀ ਤਾਂ ਮਿਲੀ ਹੀ, ਪਰ ਉੱਥੋਂ ਦੇ ਲੋਕਾਂ ਨੇ ਸਾਡੇ ਲਈ ਇੰਨਾ ਪਿਆਰ ਜਤਾਇਆ ਕਿ ਦੱਸ ਨਹੀਂ ਸਕਦੇ।‘ ਗੁਰਦਾਸਪੁਰ ਦੇ 45 ਸਾਲਾ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਖੇ ਉਨ੍ਹਾਂ ਪਾਕਿਸਤਾਨੀਆਂ ਨਾਲ ਸੈਲਫ਼ੀਆਂ ਲਈਆਂ ਅਤੇ ਪੂਰੇ ਖਿ਼ੱਤੇ ਵਿਚ ਸ਼ਾਂਤੀ ਲਈ ਅਰਦਾਸ ਕੀਤੀ।

Kartarpur Sahib Kartarpur Sahib

ਅੰਮ੍ਰਿਤਸਰ ਦੇ 35 ਸਾਲਾ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਤਾਂ ਆਪਣੀ ਪ੍ਰਾਹੁਣਚਾਰੀ ਲਈ ਪੂਰੇ ਸੰਸਾਰ ਵਿਚ ਪ੍ਰਸਿੱਧ ਹਨ ਤੇ ਉਨ੍ਹਾਂ ਸਾਡਾ ਸੁਆਗਤ ਬਿਲਕੁਲ ਇੰਝ ਹੀ ਖੁੱਲ੍ਹੇ ਦਿਲ ਨਾਲ ਕੀਤਾ। ਅੰਮ੍ਰਿਤਸਰ ਦੇ ਹੀ 36 ਸਾਲਾ ਸੰਦੀਪ ਸਿੰਘ ਤੇਜਾ ਨੇ ਦੱਸਿਆ ਕਿ ਜਿਵੇਂ ਕ੍ਰਿਪਾਨ ਨਾਲ ਪਾਣੀ ਨੂੰ ਕੱਟਿਆ ਨਹੀਂ ਜਾ ਸਕਦਾ, ਇੰਝ ਹੀ ਕੋਈ ਸਰਹੱਦ ਪੰਜਾਬ ਨੂੰ ਵੀ ਵੰਡ ਨਹੀਂ ਸਕਦੀ ਕਿਉਂਕਿ ਸਾਡਾ ਸਭਿਆਚਾਰ ਸਾਂਝਾ ਹੈ।
 

Advertisement
Advertisement

 

Advertisement
Advertisement