
ਕਰਤਾਰਪੁਰ ਲਾਂਘੇ ‘ਤੇ ਬਣੇ ਇੰਟੀਗ੍ਰੇਟਡ ਚੈੱਕ ਪੋਸਟ ‘ਤੇ ਯੂਨੀਅਨ ਬੈਂਕ ਵੱਲੋਂ ਸ਼ਰਧਾਲੂਆਂ ਲਈ ਇਕ ਏਟੀਐਮ ਲਗਾਇਆ ਗਿਆ ਹੈ।
ਡੇਰਾ ਬਾਬਾ ਨਾਨਾਕ: ਕਰਤਾਰਪੁਰ ਲਾਂਘੇ ‘ਤੇ ਬਣੇ ਇੰਟੀਗ੍ਰੇਟਡ ਚੈੱਕ ਪੋਸਟ ‘ਤੇ ਯੂਨੀਅਨ ਬੈਂਕ ਵੱਲੋਂ ਸ਼ਰਧਾਲੂਆਂ ਲਈ ਇਕ ਏਟੀਐਮ ਲਗਾਇਆ ਗਿਆ ਹੈ। ਇਸ ਦਾ ਰਸਮੀ ਤੌਰ 'ਤੇ ਉਦਘਾਟਨ ਕਾਰਜਕਾਰੀ ਨਿਰਦੇਸ਼ਕ ਗੋਪਾਲ ਸਿੰਘ ਗੋਸਾਈ ਨੇ ਕੀਤਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਟਰਮੀਨਲ ‘ਤੇ ਏਟੀਐਮ ਦੀ ਸੇਵਾ ਆਰੰਭ ਹੋਣ ਨਾਲ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਤੌਰ 'ਤੇ ਸਹੂਲਤ ਮਿਲੇਗੀ।
ATM service at Integrated Check Post on Kartarpur corridor
ਇਸ ਮੌਕੇ ਐੱਸ. ਕੇ. ਮਹਾਪਾਤਰਾ, ਆਰ. ਕੇ ਭਗਤ, ਐੱਲ. ਐੱਸ. ਪੁਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ ਸਮੁੱਚੇ ਸਮਾਗਮ ਦਾ ਪ੍ਰਬੰਧ ਯੂਨੀਅਨ ਦੀ ਕਲਾਨੌਰ ਸ਼ਾਖਾ ਨੇ ਕੀਤਾ।
Kartarpur Sahib
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।