
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਰਿਸ਼ਤੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਬਦਲ ਦਿਤਾ..........
ਤਰਨ ਤਾਰਨ : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਰਿਸ਼ਤੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਬਦਲ ਦਿਤਾ ਗਿਆ ਹੈ। ਸਕੱਤਰੇਤ ਤੋਂ ਪੰਜ ਅਧਿਕਾਰੀਆਂ ਤੇ ਸੇਵਾਦਾਰਾਂ ਦਾ ਸਟਾਫ਼ ਵੀਰਵਾਰ ਨੂੰ ਦੇਰ ਸ਼ਾਮ ਨੂੰ ਬਦਲ ਦਿਤਾ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੰਮਕਾਜ ਨੂੰ ਦੇਖਦਿਆਂ ਪਹਿਲਾਂ ਹੀ ਨਿਜੀ ਸਹਾਇਕ ਲਈ ਮੀਤ ਮੈਨੇਜਰ ਜਸਪਾਲ ਸਿੰਘ ਤੇ ਰਣਜੀਤ ਸਿੰਘ ਨੂੰ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਲਗਾਇਆ ਸੀ।
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਲੰਮੇ ਸਮੇਂ ਤੋਂ ਸਕੱਤਰੇਤ ਅਕਾਲ ਤਖ਼ਤ ਸਾਹਿਬ ਦਾ ਕੰਮਕਾਜ ਦੇਖਦੇ ਪੰਜ ਅਧਿਕਾਰੀਆਂ ਤੇ ਸੇਵਾਦਾਰਾਂ ਦਾ ਸਟਾਫ਼ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੇਰ ਸ਼ਾਮ ਬਦਲ ਦਿਤਾ ਜਿਸ ਵਿਚ ਸਾਬਕਾ ਜਥੇਦਾਰ ਦੇ ਨਿਜੀ ਸਹਾਇਕ ਸਤਿੰਦਰਪਾਲ ਸਿੰਘ ਨੂੰ ਸੁਪਰਵਾਈਜ਼ਰ ਪ੍ਰਕਰਮਾ, ਗੁਰਵਿੰਦਰ ਸਿੰਘ ਨੂੰ ਕਲਰਕ ਪ੍ਰਕਰਮਾ, ਮਨਜਿੰਦਰ ਸਿੰਘ ਨੂੰ ਕਲਰਕ ਜਨਰਲ ਬ੍ਰਾਂਚ ਦਫ਼ਤਰ ਸ੍ਰੀ ਦਰਬਾਰ ਸਾਹਿਬ, ਸੇਵਾਦਾਰ ਗੁਰਸੇਵਕ ਸਿੰਘ ਤੇ ਮੋਹਣ ਸਿੰਘ ਨੂੰ ਪ੍ਰਕਰਮਾ ਵਿਚ ਭੇਜ ਦਿਤਾ ਹੈ ਅਤੇ ਇਕ ਹੈਲਪਰ ਮਨਦੀਪ ਸਿੰਘ ਨੂੰ ਸਕੱਤਰੇਤ ਵਿਖੇ ਲਗਾਇਆ ਹੈ।