
ਲੰਡਨ ਵਿਚ ਅਫ਼ਗ਼ਾਨ ਸਿੱਖ ਸੰਗਤ ਵਲੋਂ ਖ਼ਾਲਸਾ ਸਾਜਨਾ ਪੁਰਬ ਨੂੰ ਸਮਰਪਤ ਵਿਸ਼ਾਲ ਧਾਰਮਕ ਸਮਾਗਮ
ਅਫ਼ਗ਼ਾਨ ਦੀ ਸਮੂਹ ਸਿੱਖ ਸੰਗਤ ਨੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਤ ਸਰਬੱਤ ਦਾ ਭਲਾ ਨਾਂ ਹੇਠ ਰਾਏਸਲਿੱਪ ਲੰਡਨ ਵਿਖੇ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ 'ਚ ਸੰਗਤ ਸ਼ਾਮਲ ਹੋਈ ਅਤੇ ਪ੍ਰਸਿੱਧ ਰਾਗੀ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਭਾਈ ਨਿਰੰਜਣ ਸਿੰਘ ਜਵੰਦੀ ਕਲਾ, ਭਾਈ ਚਮਨਜੀਤ ਸਿੰਘ ਦਿੱਲੀ ਵਾਲੇ, ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਸੁਖਜਿੰਦਰ ਸਿੰਘ ਦਰਬਾਰ ਸਾਹਿਬ, ਭਾਈ ਅਮ੍ਰਿਤਪਾਲ ਸਿੰਘ ਤੇ ਭਾਈ ਵਡਹੰਸ ਸਿੰਘ ਕਾਬਲ ਵਾਲੇ, ਅਫ਼ਗ਼ਾਨ ਦੇ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ।
sarbat da bhala event
ਸਮਾਗਮ ਦੇ ਮੁੱਖ ਪ੍ਰਬੰਧਕ ਹਰਬੰਸ ਸਿੰਘ ਹਾਂਡਾ ਨੇ ਕਿਹਾ ਕਿ ਸਿੱਖ ਜੀਵਨ ਸਾਨੂੰ ਜ਼ਿੰਦਗੀ ਦੇ ਅਸਲ ਮਨੋਰਥ ਬਾਰੇ ਜਾਣੂ ਕਰਵਾਉਂਦਾ ਹੈ। ਧਾਰਮਕ ਸਮਾਗਮ ਪ੍ਰਬੰਧਕ ਰਜਿੰਦਰ ਸਿੰਘ ਸੋਨੀ, ਜਗਤਾਰ ਸਿੰਘ ਖ਼ਾਲਸਾਈ, ਜਗਤਾਰ ਸਿੰਘ ਖੁਰਾਣਾ, ਜਗਜੀਤ ਸਿੰਘ ਗਾਬਾ, ਬਲਦੀਪ ਸਿੰਘ ਪਾਸ਼ੋਰੀ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਜ਼ਲੂਮ ਰੂਹਾਂ ਵਿਚ ਤਾਕਤ ਭਰੀ ਸੀ। ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਸ. ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ।