ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੋਟਰਸਾਈਕਲ ਸਵਾਰਾਂ ਦਾ ਜਥਾ ਕੈਨੇਡਾ ਤੋਂ ਪੰਜਾਬ ਰਵਾਨਾ
Published : Apr 5, 2019, 1:03 am IST
Updated : Apr 6, 2019, 3:52 pm IST
SHARE ARTICLE
Motorcycle riders groups
Motorcycle riders groups

ਪਹਿਲੇ ਪੜਾਅ ਦੀ ਸ਼ੁਰੂਆਤ ਸੰਗਤਾਂ ਦੀ ਹਾਜ਼ਰੀ ਵਿਚ ਜੈਕਾਰਿਆਂ ਦੀ ਗੂੰਜ ਨਾਲ ਕੀਤੀ

ਸਰੀ (ਕੈਨੇਡਾ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਥੋਂ ਦੇ 'ਸਿੱਖ ਮੋਟਰਸਾਈਕਲ ਕਲੱਬ' ਦੇ 6 ਮੈਂਬਰ ਸਾਈਕਲ ਸਵਾਰਾਂ ਦੇ ਜਥੇ ਵਲੋਂ ਅਪਣੇ ਮੋਟਰਸਾਈਕਲਾਂ ਰਾਹੀਂ ਕੈਨੇਡਾ ਤੋਂ ਪੰਜਾਬ ਤਕ ਵਿੱਢੇ ਗਏ ਵਰਲਡ ਟੂਰ ਦੇ ਸ਼ਲਾਘਾਯੋਗ ਉਪਰਾਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸੰਗਤਾਂ ਦੀ ਹਾਜ਼ਰੀ ਵਿਚ ਜੈਕਾਰਿਆਂ ਦੀ ਗੂੰਜ ਨਾਲ ਕੀਤੀ ਗਈ।

Motorcycle ridersMotorcycle riders

ਇਸ ਮੌਕੇ ਸੱਭ ਤੋਂ ਪਹਿਲਾਂ ਗੁ. ਸੁਖ ਸਾਗਰ, ਵੈਸਟ ਮਨਿਸਟਰ ਵਿਖੇ ਹਾਜ਼ਰ ਉਕਤ ਕਲੱਬ ਦੇ ਮੈਂਬਰਾਂ ਅਤੇ ਜਥੇ ਵਿਚ ਸ਼ਾਮਲ ਮੋਟਰਸਾਈਕਲ ਸਵਾਰਾਂ ਆਜ਼ਾਦਵਿੰਦਰ ਸਿੰਘ ਸਿੱਧੂ, ਪਰਵੀਤ ਸਿੰਘ ਠੱਕਰ, ਜਤਿੰਦਰ ਸਿੰਘ ਚੌਹਾਨ, ਸੁਖਵੀਰ ਸਿੰਘ ਮਲਾਇਤ, ਜਸਮੀਤ ਪਾਲ ਸਿੰਘ ਅਤੇ ਮਨਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿਚ ਉਕਤ ਵਰਲਡ ਟੂਰ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ। ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਜਥੇ ਨੂੰ ਵੈਨਕੂਵਰ ਹਵਾਈ ਅੱਡੇ ਲਈ ਰਵਾਨਾ ਕੀਤਾ ਗਿਆ।

Motorcycle riders groupsMotorcycle riders groups

ਇਹ ਜਥਾ ਵੱਖ ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਤਕਰੀਬਨ 45 ਦਿਨਾਂ ਦੀ ਲੰਬੀ ਯਾਤਰਾ ਮਗਰੋਂ ਪੰਜਾਬ ਦੀ ਇਤਿਹਾਸਕ ਨਗਰੀ ਸੁਲਤਾਨਪੁਰੀ ਲੋਧੀ ਪੁੱਜੇਗੀ। ਵਰਲਡ ਟੂਰ ਦੇ ਪਹਿਲੇ ਪੜਾਅ ਦੌਰਾਨ ਇਹ ਜਥਾ ਵੈਨਕੂਵਰ ਤੋਂ ਹਵਾਈ ਜਹਾਜ਼ ਰਾਹੀਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਪੁੱਜੇਗਾ ਜਿਥੋਂ ਵਰਲਡ ਟੂਰ ਦੇ ਅਗਲੇਰੇ ਪੜਾਅ ਤਹਿਤ ਇਹ ਜਥਾ ਇੰਗਲੈਂਡ ਤੋਂ ਹੀ ਮੋਟਰਸਾਈਕਲਾਂ ਰਾਹੀਂ ਸੜਕ ਰਸਤੇ ਅਪਣੇ ਅਗਲੇ ਪੜਾਅ ਦੀ ਆਰੰਭਤਾ ਕਰੇਗਾ।

ਇਸੇ ਤਰ੍ਹਾਂ ਸੜਕੀ ਰਸਤੇ ਅਪਣਾ ਪੰਧ ਤਹਿ ਕਰਦਾ ਹੋÂਆ ਇਹ ਜਥਾ ਯੂਰਪ ਦੇ ਚੋਣਵੇਂ ਦੇਸ਼ਾਂ ਰਾਹੀਂ ਹੁੰਦਾ ਹੋਇਆ ਈਰਾਨ ਰਾਹੀਂ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ ਅਤੇ ਯਾਤਰਾ ਦੇ ਆਖ਼ਰੀ ਪੜਾਅ ਤਹਿਤ ਵਾਹਡਾ ਸਰਹੱਦ ਰਾਹੀਂ ਪੰਜਾਬ ਦਾਖ਼ਲ ਹੋ ਕੇ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਉਕਤ ਵਰਲਡ ਟੂਰ ਦੀ ਸੰਪੂਰਨਤਾ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement