ਗੁਰੂ ਨਾਨਕ ਸਾਹਿਬ ਦੇ ਅਸੂਲ ਅੱਜ ਵੀ ਦੁਨੀਆ ਨੂੰ ਰਾਹ ਵਿਖਾਉਣ ਦੇ ਸਮਰਥ : ਸੱਜਨਹਾਰ
Published : Jan 5, 2019, 10:52 am IST
Updated : Jan 5, 2019, 10:52 am IST
SHARE ARTICLE
principles of Guru Nanak Sahib to show the way to the world today:
principles of Guru Nanak Sahib to show the way to the world today:

ਗੁਰੂ ਗ੍ਰੰਥ ਸਾਹਿਬ ਰੀਸੋਰਸ ਸੈਂਟਰ ਵਲੋਂ 'ਗੁਰੂ ਨਾਨਕ ਦੇ ਫ਼ਲਸਫ਼ੇ ਅਤੇ ਸਿੱਖਿਆ ਬਾਰੇ ਪੁਨਰ ਵਿਚਾਰ' ਵਿਸ਼ੇ 'ਤੇ ਕਰਵਾਏ ਗਏ ਸਮਾਗਮ.......

ਨਵੀਂ ਦਿੱਲੀ : ਗੁਰੂ ਗ੍ਰੰਥ ਸਾਹਿਬ ਰੀਸੋਰਸ ਸੈਂਟਰ ਵਲੋਂ 'ਗੁਰੂ ਨਾਨਕ ਦੇ ਫ਼ਲਸਫ਼ੇ ਅਤੇ ਸਿੱਖਿਆ ਬਾਰੇ ਪੁਨਰ ਵਿਚਾਰ' ਵਿਸ਼ੇ 'ਤੇ ਕਰਵਾਏ ਗਏ ਸਮਾਗਮ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਜ਼ਾਕਿਸਤਾਨ ਵਿਖੇ ਸਫ਼ੀਰ ਰਹੇ ਅਸ਼ੋਕ ਸੱਜਨਹਾਰ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਦੁਨੀਆਵੀ ਜੀਵਨ ਤੇ ਰੂਹਾਨੀਅਤ ਨੂੰ ਇਕੱਠਿਆਂ ਕਰ ਕੇ, ਮਨੁੱਖਤਾ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦੀ ਸੁਨਿਹਰੀ ਜੀਵਨ ਜਾਚ ਸਿਖਾਈ।

ਇਸ ਪਿਛੋਂ ਹੀ ਅੱਗੇ ਚਲ ਕੇ, ਆਦਿ ਗ੍ਰੰਥ ਤੇ ਹਰਿਮੰਦਰ ਸਿੰਘ ਦੀ ਉਸਾਰੀ ਕੀਤੀ ਗਈ ਤੇ ਸਿੱਖਾਂ ਦਾ ਮਨੁੱਖਤਾਵਾਦੀ ਸੁਨੇਹਾ ਦੁਨੀਆ ਭਰ ਵਿਚ ਫੈਲਿਆ। ਉਨਾਂ੍ਹ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅੱਜ ਵੀ ਦੁਨੀਆ ਨੂੰ ਰਾਹ ਵਿਖਾਉੇਣ ਦੇ ਸਮਰਥ ਹਨ।ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਬੀਤੇ ਦਿਨੀਂ ਹੋਏ ਸਮਾਗਮ ਦੀ ਪ੍ਰਧਾਨਗੀ ਸਾਬਕਾ ਸਫ਼ੀਰ ਸ.ਕੇ. ਸੀ. ਸਿੰਘ ਨੇ ਕੀਤੀ।

ਸਦਨ ਦੇ ਡਾਇਰੈਕਟਰ ਡਾ.ਮਹਿੰਦਰ ਸਿੰਘ ਨੇ 'ਕਿਛ ਸੁਣੀਏ ਕਿਛ ਕਹੀਏ' ਦਾ ਹਵਾਲਾ ਦਿੰਦਿਆਂ ਗੁਰੂ ਨਾਨਕ ਸਾਹਿਬ ਦੀ ਸੰਵਾਦ ਰਚਾਉਣ ਦੀ ਜੁਗਤ ਬਾਰੇ ਚਰਚਾ ਕੀਤੀ ਤੇ ਸ਼ੁਰੂਆਤ 'ਚ ਕਨਵੀਨਰ ਡਾ.ਵਨੀਤਾ ਨੇ ਮੂਲ ਮੰਤਰ ਦਾ ਸੰਗਤੀ ਜਾਪ ਕਰਵਾਇਆ। ਇਸ ਮੌਕੇ ਮਰਹੂਮ ਡਾ.ਜਸਵੰਤ ਸਿੰਘ ਨੇਕੀ ਦੀ ਜੀਵਨ ਸਾਥਣ ਡਾ.ਕੰਵਰਜੀਤ ਕੌਰ ਨੇਕੀ, ਸਾਬਕਾ ਐਮ ਪੀ ਸ.ਤਰਲੋਚਨ ਸਿੰਘ, ਲੈਫਟੀਨੈਂਟ ਪ੍ਰੋ.ਰਾਕੇਸ਼ ਬੱਟਾਬਿਆਲ, ਜਨਰਲ ਜੋਗਿੰਦਰ ਸਿੰਘ, ਡਾ.ਰਘਬੀਰ ਸਿੰਘ ਸਣੇ ਹੋਰ ਵੀ ਸ਼ਾਮਲ ਹੋਏ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement