
ਇਕ ਸਿੱਖ ਵਿਅਕਤੀ ਜਿਸ ਨੂੰ ਕ੍ਰਿਪਾਨ ਧਾਰਨ ਕੀਤੇ ਹੋਣ ਕਰ ਕੇ ਇਕ ਹਵਾਈ ਅੱਡੇ 'ਤੇ ਰੋਕਿਆ ਗਿਆ ਸੀ ਉਸ ਨੇ ਕ੍ਰਿਪਾਨ ਬਾਰੇ ਹੋਰ ਸਿਖਿਆ ਦੀ ਮੰਗ ਕੀਤੀ ਹੈ....
ਬਰਮਿੰਘਮ : ਇਕ ਸਿੱਖ ਵਿਅਕਤੀ ਜਿਸ ਨੂੰ ਕ੍ਰਿਪਾਨ ਧਾਰਨ ਕੀਤੇ ਹੋਣ ਕਰ ਕੇ ਇਕ ਹਵਾਈ ਅੱਡੇ 'ਤੇ ਰੋਕਿਆ ਗਿਆ ਸੀ ਉਸ ਨੇ ਕ੍ਰਿਪਾਨ ਬਾਰੇ ਹੋਰ ਸਿਖਿਆ ਦੀ ਮੰਗ ਕੀਤੀ ਹੈ। ਕ੍ਰਿਪਾਨ ਸਿੱਖਾਂ ਵਲੋਂ ਉਨ੍ਹਾਂ ਦੇ ਵਿਸ਼ਵਾਸ ਦਾ ਪ੍ਰਤੀਕ ਵਜੋਂ ਧਾਰਨ ਕੀਤੀ ਜਾਂਦੀ ਹੈ। ਵੂਲਵਰਹੈਂਪਟਨ ਨੂੰ ਜਗਮੀਤ ਸਿੰਘ ਨੇ ਕਿਹਾ ਕਿ ਗੇਟਵਿਕ ਹਵਾਈ ਅੱਡੇ 'ਤੇ ਕ੍ਰਿਪਾਨ ਧਾਰਨ ਕੀਤੇ ਹੋਣ ਲਈ ਰੀਪੋਰਟ ਕੀਤੀ ਜਾਣੀ ਉਨ੍ਹਾਂ ਲਈ ਨਿਰਾਸ਼ਾਜਨਕ ਸੀ ਕਿਉਂਕਿ ਉਹ ਅਪਣੇ ਪ੍ਰਵਾਰ ਨੂੰ ਹਵਾਈ ਅੱਡੇ ਤੋਂ ਲੈਣ ਆਏ ਸਨ। ਹਵਾਈ ਅੱਡੇ 'ਤੇ ਤੈਨਾਤ ਅਧਿਕਾਰੀਆਂ ਨੇ ਕਿਹਾ ਕਿ ਚਾਕੂ ਅਤੇ ਬਲੇਡ ਛੇ ਸੈਂਟੀਮੀਟਰ ਤਕ ਧਾਰਨ ਕਰਨ ਦੇ ਫ਼ੈਸਲੇ
ਮੈਨੇਜਰਾਂ ਦੀ ਅਰਜ਼ੀ ਮੁਤਾਬਕ ਹਨ। ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਵਲੋਂ ਹਿਰਾਸਤ ਵਿਚ ਲਏ ਜਾਣ 'ਤੇ ਜਗਮੀਤ ਸਿੰਘ ਨੇ ਕਿਹਾ ਕਿ ਸਟਾਫ਼ ਨੂੰ ਵਧੇਰੇ ਜਾਗਰੂਕਤਾ ਲਈ ਹੋਰ ਸਿਖਲਾਈ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ,''ਮੈਂ ਸਮਝ ਸਕਦਾ ਸੀ ਜੇਕਰ ਕੋਈ ਲੁਕਿਆ ਹੋਇਆ ਹਥਿਆਰ ਹੁੰਦਾ ਜਾਂ ਕੋਈ ਕਿਸੇ ਤਰੀਕੇ ਨਾਲ ਨਾਜਾਇਜ਼ ਕੰਮ ਕਰ ਰਿਹਾ ਹੁੰਦਾ ਪਰ ਮੈਂ ਇਕ ਪਰਵਾਰਕ ਵਿਅਕਤੀ ਹਾਂ, ਅਪਣੇ ਪ੍ਰਵਾਰ ਨੂੰ ਲੈਣ ਆਇਆ ਹਾਂ ਅਤੇ ਕ੍ਰਿਪਾਨ ਮੇਰੀ ਸਿੱਖ ਹੋਣ ਦੀ ਪਹਿਚਾਣ ਹੈ।'' (ਏਜੰਸੀ)