ਪੰਥ 'ਚੋਂ ਛੇਕਣ ਦੀਆਂ ਗਿੱਦੜ ਭਬਕੀਆਂ ਦੇਣ ਵਾਲਾ 'ਜਥੇਦਾਰ' ਅੱਜ ਸੇਵਾ ਤੋਂ ਹੀ ਛੇਕਿਆ ਗਿਆ
Published : Mar 5, 2019, 8:30 pm IST
Updated : Mar 5, 2019, 8:30 pm IST
SHARE ARTICLE
Giani Iqbal Singh
Giani Iqbal Singh

ਅੰਮ੍ਰਿਤਸਰ : ਪੈਰ-ਪੈਰ 'ਤੇ ਤਲਬ ਕਰਨ ਅਤੇ ਛੇਕ ਦੇਣ ਦੀਆਂ ਧਮਕੀਆਂ ਦੇਣ ਵਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ...

ਅੰਮ੍ਰਿਤਸਰ : ਪੈਰ-ਪੈਰ 'ਤੇ ਤਲਬ ਕਰਨ ਅਤੇ ਛੇਕ ਦੇਣ ਦੀਆਂ ਧਮਕੀਆਂ ਦੇਣ ਵਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਹੀ ਅੱਜ ਤਖ਼ਤ ਸਾਹਿਬ ਬੋਰਡ ਦੇ ਮੈਂਬਰਾਂ ਨੇ ਤਖ਼ਤ ਸਾਹਿਬ ਦੀ ਸੇਵਾ ਤੋਂ ਛੇਕ ਦਿਤਾ। 
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਰੋਸ਼ਨੀ ਵਿਚ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਬੋਰਡ ਨੇ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਗਿਆਨੀ ਰਜਿੰਦਰ ਸਿੰਘ ਨੂੰ ਅਗਲੇ ਹੁਕਮਾਂ ਤਕ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦੀ ਜ਼ਿੰੰਮੇਵਾਰੀ ਸੌਂਪ ਦਿਤੀ। ਇਹ ਦਲੇਰੀ ਭਰਿਆ ਫ਼ੈਸਲਾ ਸ. ਹਿਤ ਦੀ ਅਗਵਾਈ ਵਿਚ ਤਖ਼ਤ ਸਾਹਿਬ ਬੋਰਡ ਦੇ 10 ਮੈਂਬਰਾਂ ਨੇ ਲਿਆ। 

Giani Iqbal Singh-2Giani Iqbal Singh-2ਸ. ਅਵਤਾਰ ਸਿੰਘ ਹਿਤ ਨੇ ਅੱਜ ਤਖ਼ਤ ਸਾਹਿਬ ਬੋਰਡ ਦੀ ਮੀਟਿੰਗ ਬੁਲਾਈ ਹੋਈ ਸੀ। ਇਸ ਮੀਟਿੰਗ ਦੇ ਬਰਾਬਰ ਹੀ 14 ਮਾਰਚ ਨੂੰ ਜਰਨਲ ਸਕੱਤਰ ਮਹਿੰਦਰ ਸਿੰਘ ਢਿਲੋਂ ਨੇ ਵੀ ਮੀਟਿੰਗ ਬੁਲਾਈ ਹੋਈ ਸੀ। ਅੱਜ ਐਨ ਮੌਕੇ 'ਤੇ ਦੋਹਾਂ ਧਿਰਾਂ ਨੇ ਇਨ੍ਹਾਂ ਮੀਟਿੰਗਾਂ ਨੂੰ ਰੱਦ ਕਰ ਦਿਤਾ। ਜਦ ਇਹ ਸਾਰੇ 10 ਮੈਂਬਰ ਤਖ਼ਤ ਸਾਹਿਬ 'ਤੇ ਮੱਥਾ ਟੇਕ ਰਹੇ ਸਨ ਤਾਂ ਅਕਾਲ ਤਖ਼ਤ ਸਾਹਿਬ ਤੋਂ ਜਗਜੀਤ ਸਿੰਘ ਅਤੇ ਸਰਬਜੋਤ ਸਿੰਘ ਨਾਮਕ ਦੋ ਵਿਅਕਤੀ ਗਿਆਨੀ ਹਰਪ੍ਰੀਤ ਸਿੰਘ ਦਾ ਇਕ ਪੱਤਰ ਲੈ ਕੇ ਹਾਜ਼ਰ ਹੋਏ ਜਿਸ ਦੀ ਰੋਸ਼ਨੀ ਵਿਚ ਤਖ਼ਤ ਸਾਹਿਬ ਬੋਰਡ ਦੇ ਮੈਂਬਰਾਂ ਨੇ ਮੀਟਿੰਗ ਕਰ ਕੇ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਘਰ ਤੋਰ ਦਿਤਾ। ਇਸ ਸਬੰਧੀ ਤਖ਼ਤ ਸਾਹਿਬ ਬੋਰਡ ਦੇ ਮੈਂਬਰ ਸੁਰਿੰਦਰ ਸਿੰਘ ਰੁਮਾਲੇ ਵਾਲਿਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਖ਼ਤ ਸਾਹਿਬ ਬੋਰਡ ਦੇ ਵਿਧਾਨ ਦੀ ਧਾਰਾ 79 ਮੁਤਾਬਕ ਗੜਬੜ ਹੋਣ ਜਾਂ ਕੋਈ ਧਾਰਮਕ ਮਸਲਾ ਪੈਦਾ ਹੋਣ ਦੀ ਹਾਲਤ ਵਿਚ ਅਕਾਲ ਤਖ਼ਤ ਸਾਹਿਬ ਦਖ਼ਲ ਦੇ ਕੇ ਮਾਮਲਾ ਹੱਲ ਕਰ ਸਕਦਾ ਹੈ। ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਅੰਤਮ ਹੋਵੇਗਾ। 

Takht Sri Patna SahibTakht Sri Patna Sahibਪਟਨਾ ਸਾਹਿਬ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਾਰਾ ਦਿਨ ਤਖ਼ਤ ਸਾਹਿਬ ਕੰਪਲੈਕਸ ਵਿਚ ਹਾਲਾਤ ਦੀ ਜਾਣਕਾਰੀ ਲੈਣ ਲਈ ਵੱਡੀ ਗਿਣਤੀ ਵਿਚ ਪਟਨਾ ਅਤੇ ਆਸ ਪਾਸ ਦੀਆਂ ਸੰਗਤਾਂ ਹਾਜ਼ਰ ਰਹੀਆਂ। ਇਸ ਮੌਕੇ ਪ੍ਰਬੰਧਕੀ ਬੋਰਡ ਨੇ ਗਿਆਨੀ ਇਕਬਾਲ ਸਿੰਘ ਦੀ ਥਾਂ 'ਤੇ ਭਾਈ ਰਜਿੰਦਰ ਸਿੰਘ ਨੂੰ ਸਿਰੋਪਾਉ ਦੇ ਕੇ ਤਖ਼ਤ ਸਾਹਿਬ ਦੀਆਂ ਸੇਵਾਵਾਂ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ। ਇਸ ਮੀਟਿੰਗ ਵਿਚ ਸ. ਅਵਤਾਰ ਸਿੰਘ ਹਿਤ, ਭਾਈ ਗੋਬਿੰਦ ਸਿੰਘ ਲੌਗੋਵਾਲ, ਕਮਿਕਰ ਸਿੰਘ, ਸੁਰਿੰਦਰ ਸਿੰਘ ਰੁਮਾਲੇ ਵਾਲੇ, ਰਾਜਾ ਸਿੰਘ ਲਖਬੀਰ ਸਿੰਘ, ਇੰਦਰਜੀਤ ਸਿੰਘ,ਤਰਲੋਚਨ ਸਿੰਘ,ਹਰਬੰਸ ਸਿੰਘ ਖਨੂੰਜਾ ਅਤੇ ਜਗਜੋਤ ਸਿੰਘ ਸੋਹੀ ਹਾਜ਼ਰ ਸਨ। 
ਜਦ ਮੈਂ ਅਸਤੀਫ਼ਾ ਭੇਜਿਆ ਹੀ ਨਹੀਂ, ਫਿਰ ਪ੍ਰਵਾਨ ਕਿਵੇਂ ਹੋਇਆ : ਗਿਆਨੀ ਇਕਬਾਲ ਸਿੰਘ
ਇਸ ਸਾਰੇ ਮਾਮਲੇ 'ਤੇ ਜਦ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੱਭ ਡਰਾਮਾ ਹੋ ਰਿਹਾ ਹੈ। ਉਨ੍ਹਾਂ ਕਿਹਾ,''ਮੈਂ ਇਸ ਸਭ ਤੋਂ ਅਣਜਾਨ ਹਾਂ। ਜਦ ਮੈਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਜਾਂ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਨੂੰ ਅਪਣਾ ਅਸਤੀਫ਼ਾ ਭੇਜਿਆ ਹੀ ਨਹੀਂ ਤਾਂ ਉਹ ਪ੍ਰਵਾਨ ਕਿਵੇਂ ਹੋਇਆ।''  ਗਿਆਨੀ ਇਕਬਾਲ ਸਿੰਘ ਨੇ ਕਿਹਾ,''ਮੈਂ ਅਪਣਾ ਅਸਤੀਫ਼ਾ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਸ.ਮਹਿੰਦਰ ਸਿੰਘ ਨੂੰ ਭੇਜਿਆ ਸੀ ਪਰ ਉਸੇ ਦਿਨ ਸ਼ਾਮ ਨੂੰ ਉਨ੍ਹਾਂ ਨੇ ਮੇਰਾ ਅਸਤੀਫ਼ਾ ਅਪ੍ਰਵਾਨ ਕਰ ਦਿਤਾ। ਜਨਰਲ ਸਕੱਤਰ ਸਾਹਿਬ ਨੇ ਮੈਨੂੰ ਲਿਖਤੀ ਪੱਤਰ ਜਾਰੀ ਕਰ ਕੇ ਕਿਹਾ ਕਿ ਤੁਹਾਡਾ ਅਸਤੀਫ਼ਾ ਅਪ੍ਰਵਾਨ ਕੀਤਾ ਜਾਂਦਾ ਹੈ, ਤੁਸੀਂ ਪਹਿਲਾਂ ਤਰ੍ਹਾਂ ਹੀ ਤਖ਼ਤ ਸਾਹਿਬ ਵਿਖੇ ਅਪਣੀਆਂ ਸੇਵਾਵਾਂ ਨਿਭਾਉ ਅਤੇ ਚਾਬੀਆਂ ਮੈਨੂੰ ਵਾਪਸ ਦੇ ਦਿਤੀਆਂ।'' ਗਿਆਨੀ ਇਕਬਾਲ ਸਿੰਘ ਨੇ ਕਿਹਾ,''ਮੈਂ ਹਾਲੇ ਵੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਜਥੇਦਾਰ ਹਾਂ ਅਤੇ ਸੇਵਾਵਾਂ ਨਿਭਾਅ ਰਿਹਾ ਹਾਂ।'' ਉਨ੍ਹਾਂ ਕਿਹਾ ਕਿ ਪਟਨਾ ਸਾਹਿਬ (ਬਿਹਾਰ) ਦੀਆਂ ਸੰਗਤਾਂ ਅਜਿਹੀਆਂ ਸਾਜ਼ਸ਼ਾਂ ਨੂੰ ਨਕਾਮ ਕਰ ਦੇਣਗੀਆਂ ਅਤੇ ਗ਼ਲਤ ਅਨਸਰਾਂ ਦੇ ਹੱਥੇ ਨਹੀਂ ਚੜ੍ਹਨਗੀਆਂ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement