
ਫ਼ਲੋਰਿਡਾ ਦੇ ਕਲੀਨਵਾਟਰ ਵਿਚ ਘੱਟ ਰਹੀ ਹੈ ਸਿੱਖਾਂ ਦੀ ਗਿਣਤੀ
ਕਲੀਨਵਾਟਰ : ਸਿੱਖ ਧਰਮ ਵਿਚ ਦਾਨ ਅਤੇ ਦੂਜਿਆਂ ਦੀ ਮਦਦ ਕਰਨ ਦੀ ਰਵਾਇਤ ਨੂੰ ਫ਼ਲੋਰਿਡਾ ਦੇ ਕਲੀਨਵਾਟਰ ਵਿਚ ਰਹਿਣ ਵਾਲੇ ਸਿੱਖਾਂ ਨੇ ਹੋਰ ਅੱਗੇ ਵਧਾਇਆ ਹੈ। ਭਾਵੇਂ ਇਸ ਇਲਾਕੇ ਵਿਚ ਸਿੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਪਰ ਇਥੇ ਰਹਿੰਦੇ ਸਿੱਖਾਂ ਨੇ ਇਕ ਅਜਿਹੀ ਮਿਸਾਲ ਬਣਾਈ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਲੀਨਵਾਰਟ ਵਿਚ ਰਹਿਣ ਵਾਲੇ ਸਿੱਖਾਂ ਨੇ ਸਥਾਨਕ ਭਲਾਈ ਸੰਸਥਾਵਾਂ ਦੀ ਵਿੱਤੀ ਮਦਦ ਕਰਨ ਲਈ ਇਥੇ ਬਣੇ ਗੁਰਦਵਾਰਾ ਗੁਰੂ ਤੇਗ ਬਹਾਦਰ ਨੂੰ ਲਗਭਗ 1,64,000 ਡਾਲਰ (ਲਗਭਗ ਇਕ ਅਰਬ 13 ਕਰੋੜ ਰੁਪਏ) ਵਿਚ ਦਿਤਾ ਹੈ।
A small Sikh congregation in Clearwater, B.C., has sold its temple and donated all the funds to the local community.
ਗੁਰਦਵਾਰੇ ਦੇ ਪ੍ਰਧਾਨ ਨਰਿੰਦਰ ਸਿੰਘ ਹੀਰ ਨੇ ਕਿਹਾ ਕਿ ਗੁਰਦਵਾਰੇ ਨੂੰ ਵੇਚ ਕੇ ਮਿਲੀ ਰਕਮ ਨੂੰ ਸਿੱਧਾ ਭਲਾਈ ਸੰਸਥਾਵਾਂ ਨੂੰ ਦਿਤਾ ਜਾਵੇਗਾ ਤਾ ਕਿ ਸਥਾਨਕ ਲੋਕਾਂ ਦੀ ਭਲਾਈ ਹੋ ਸਕੇ। ਉਨ੍ਹਾਂ ਕਿਹਾ ਕਿ ਲਗਭਗ 15 ਸਾਲ ਪਹਿਲਾਂ ਇਥੇ 55 ਸਿੱਖ ਪਰਵਾਰ ਰਹਿੰਦੇ ਸਨ ਪਰ ਹੁਣ ਇਥੇ ਸਿਰਫ਼ ਪੰਜ ਪਰਵਾਰ ਹੀ ਰਹਿੰਦੇ ਹਨ। ਇਹ ਗੁਰਦਵਾਰਾ ਲਗਭਗ 50 ਸਾਲ ਪੁਰਾਣਾ ਹੈ। ਹੀਰ ਨੇ ਕਿਹਾ ਕਿ ਸਥਾਨਕ ਉਦਯੋਗਾਂ ਵਿਚ ਨੌਕਰੀਆਂ ਅਤੇ ਨੌਜਵਾਨਾਂ ਵਲੋਂ ਵੱਡੇ ਸ਼ਹਿਰਾਂ ਵਿਚ ਜਾਣ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।
pic-2
ਇਹ ਗੁਰਦਵਾਰਾ 1,80,000 ਡਾਲਰ ਵਿਚ ਵੇਚਿਆ ਗਿਆ ਸੀ ਜਿਸ ਵਿਚੋਂ 10-10 ਹਜ਼ਾਰ ਡਾਲਰ ਕੈਮਲੂਪ ਵਿਚ ਸਥਿਤ ਦੋ ਗੁਰਦਵਾਰਿਆਂ ਨੂੰ ਦਿਤੇ ਗਏ ਅਤੇ 1,64,000 ਡਾਲਰ ਕਲੀਨਵਾਟਰ ਇਲਾਕੇ ਦੀਆਂ ਭਲਾਈ ਸੰਸਥਾਵਾਂ ਨੂੰ ਦਿਤੇ ਗਏ। ਇੰਨਾ ਹੀ ਨਹੀਂ ਸਿੱਖਾਂ ਨੇ ਅਪਣੇ ਵਲੋਂ ਜੋੜੇ ਹੋਏ ਚਾਰ ਹਜ਼ਾਰ ਡਾਲਰ ਵੀ ਇਨ੍ਹਾਂ ਭਲਾਈ ਸੰਸਥਾਵਾਂ ਨੂੰ ਦਿਤੇ। ਇਲਾਕੇ ਵਿਚ ਕੁਲ 19 ਚੈਰੀਟੇਬਲ ਸੰਸਥਾਵਾਂ ਹਨ ਜਿਨ੍ਹਾਂ ਵਿਚੋਂ ਬਜ਼ੁਰਗਾਂ ਲਈ ਕੇਂਦਰ ਅਤੇ ਖਾਣੇ ਦੇ ਸੈਂਟਰ ਹਨ। ਹੀਰ ਨੇ ਕਿਹਾ ਕਿ ਇਲਾਕੇ ਵਿਚ ਨੌਕਰੀਆਂ ਦੀ ਘੱਟ ਰਹੀ ਗਿਣਤੀ ਨੂੰ ਲੈ ਕੇ ਸਿੱਖ ਕਾਫ਼ੀ ਚਿੰਤਾ ਵਿਚ ਸਨ।
Pic-3
ਉਨ੍ਹਾਂ ਕਿਹਾ ਕਿ ਇਸ ਗੁਰਦਵਾਰੇ ਵਿਚ ਲਗਭਗ 400 ਲੋਕ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਸਿੱਖ 1950-1960 ਵਿਚ ਆ ਗਏ ਸਨ। ਇਲਾਕੇ ਦੀ ਮੇਅਰ ਮਰਲਿਨ ਬਲੈਕਵੈਲ ਨੇ ਕਿਹਾ ਕਿ ਭਾਵੇਂ ਇਲਾਕੇ ਵਿਚ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ ਪਰ ਉਨ੍ਹਾਂ ਸਥਾਨਕ ਲੋਕਾਂ ਦੀ ਭਲਾਈ ਕਰਨ ਲਈ ਗੁਰਦਵਾਰਾ ਵੇਚ ਕੇ ਵੱਡੀ ਮਿਸਾਲ ਸਾਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਵੀ ਇਹ ਸਿੱਖ ਕਲੀਨਵਾਟਰ ਵਿਚ ਵਾਪਸ ਆਏ ਤਾਂ ਉਹ ਗੁਰਦਵਾਰਾ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਹਜ਼ਾਰ ਡਾਲਰ ਦੇਣਗੇ। (ਏਜੰਸੀ)