ਗੁਰਤਾਗੱਦੀ ਦਿਵਸ ਮਨਾਉਣ ਲਈ ਹੋ ਰਿਹਾ ਸੀ ਵਿਚਾਰ ਪਰ ਜਾਰੀ ਹੋਇਆ ਇਸ਼ਤਿਹਾਰ
Published : May 5, 2018, 10:44 am IST
Updated : May 5, 2018, 10:44 am IST
SHARE ARTICLE
image
image

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਪੁਰਬ 8 ਮਈ ਨੂੰ ਸੋਧੇ ਹੋਏ ਕੈਲੰਡਰ ਮੁਤਾਬਕ ਆ ਰਿਹਾ ਹੈ ਜਦਕਿ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਸਾਹਿਬ ਦਾ ਸ਼ਹੀਦੀ...

ਤਰਨਤਾਰਨ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਲੈ ਕੇ ਜਿਥੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨਾਲ ਪੱਤਰ ਵਿਹਾਰ ਕਰ ਰਹੇ ਸਨ, ਨੂੰ ਅੱਖੋਂ ਪਰੋਖੇ ਕਰਦਿਆਂ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਸ ਦਿਨ ਨੂੰ ਮਨਾਉਣ ਲਈ ਇਸ਼ਤਿਹਾਰ ਵੀ ਜਾਰੀ ਕਰ ਦਿਤੇ ਜੋ ਅੰਮ੍ਰਿਤਸਰ ਅਤੇ ਲਾਗਲੇ ਇਲਾਕਿਆਂ ਦੀਆਂ ਕੰਧਾਂ ਤੇ ਲੱਗ ਚੁਕੇ ਹਨ। 
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਪੁਰਬ 8 ਮਈ ਨੂੰ ਸੋਧੇ ਹੋਏ ਕੈਲੰਡਰ ਮੁਤਾਬਕ ਆ ਰਿਹਾ ਹੈ ਜਦਕਿ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਸਾਹਿਬ ਦਾ ਸ਼ਹੀਦੀ ਪੁਰਬ 16 ਜੂਨ ਨੂੰ ਹੈ। ਇਸ ਦੂਰੀ ਨੂੰ ਲੈ ਕੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਬੀਤੇ ਦਿਨੀ ਇਕ ਪੱਤਰ  ਲਿਖਿਆ ਕੇ ਕਿਹਾ ਸੀ ਕਿ ਗੁਰਤਾਗੱਦੀ ਪੁਰਬ ਦੀ ਤਰੀਕ ਅੱਗੇ ਕਰ ਦਿਤੀ ਜਾਵੇ। ਹਾਲੇ ਇਹ ਮਾਮਲਾ ਵਿਚਾਰ ਅਧੀਨ ਹੀ ਸੀ ਕਿ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਸ਼ਤਿਹਾਰ ਵੀ ਜਾਰੀ ਕਰ ਕੇ ਸੰਗਤ ਨੂੰ ਪ੍ਰੋਗਰਾਮ ਵੀ ਦੇ ਦਿਤਾ। ਜਾਣਕਾਰੀ ਮੁਤਾਬਕ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ ਕੋਲ ਰਾਗੀ ਸਿੰਘਾਂ ਦੀ ਡਿਊਟੀ ਦੀ ਸੂਚੀ 30 ਅਪ੍ਰੈਲ ਨੂੰ ਆਈ ਸੀ ਜਿਸ ਵਿਚ ਮਈ ਮਹੀਨੇ ਦੀਆਂ ਡਿਊਟੀਆਂ ਬਾਰੇ ਵੇਰਵਾ ਸੀ। ਗਿ. ਜਗਤਾਰ ਸਿੰਘ ਨੇ 8 ਮਈ ਦੇ ਦਿਹਾੜੇ ਨੂੰ ਮਨਾਏ ਜਾਣ ਵਾਲੇ ਪੁਰਬ ਭਾਵ ਗੁਰਤਾ ਗੱਦੀ ਪੁਰਬ ਤੇ ਲਕੀਰ ਫੇਰ ਕੇ ਤਰੀਕ ਬਦਲਣ ਲਈ ਕਿਹਾ ਸੀ। ਇਹ ਸੂਚੀ ਫਿਰ ਮੈਨੇਜਰ ਦਰਬਾਰ ਸਾਹਿਬ ਕੋਲ ਗਈ ਜਿਸ ਤੋਂ ਬਾਅਦ ਤਸਦੀਕ ਕਰ ਕੇ ਜਾਰੀ ਕੀਤੀ ਗਈ। ਇਸ ਦੇ ਬਾਵਜੂਦ ਮੈਨੇਜਰ ਨੇ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਟਿੱਚ ਸਮਝਦਿਆਂ ਹੋਇਆਂ ਇਸ਼ਤਿਹਾਰ ਜਾਰੀ ਕਰ ਦਿਤੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement