ਵਿਸਾਖੀ ਮੌਕੇ ਪੈਨਾਂਗ ਵਿਚ ਦੇਖਣ ਨੂੰ ਮਿਲੀ ਸਿੱਖ ਵਿਰਸੇ ਦੀ ਖ਼ੂਬਸੂਰਤੀ
Published : May 5, 2019, 10:12 am IST
Updated : May 5, 2019, 10:12 am IST
SHARE ARTICLE
Beautiful Sikh Heritage seen in Penang on the occasion of Vaisakhi
Beautiful Sikh Heritage seen in Penang on the occasion of Vaisakhi

ਮਲੇਸ਼ੀਆ ਦੇ ਪੈਨਾਂਗ ਵਿਚ ਵੱਡਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ

ਮਲੇਸ਼ੀਆ : ਮਲੇਸ਼ੀਆ ਦੇ ਪੈਨਾਂਗ ਵਿਚ ਵੱਡਾ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਕਾਰਨਵਾਲਿਸ ਦੇ ਕਿਲ੍ਹੇ ਵਿਚ ਰਵਾਇਤੀ ਭੋਜਨ, ਰਵਾਇਤੀ ਸਾਜ਼ਾਂ, ਸਭਿਆਚਾਰਕ ਗਤੀਵੀਧੀਆਂ ਨਾਲ ਭਰਪੂਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਨਿਚਰਵਾਰ ਨੂੰ 3000 ਤੋਂ ਵੀ ਜ਼ਿਆਦਾ ਲੋਕਾਂ ਵਲੋਂ ਅਮੀਰ ਵਿਰਸੇ ਨਾਲ ਸਬੰਧਤ ਪੇਸ਼ਕਸ਼, ਰਵਾਇਤੀ ਸੰਗੀਤ ਅਤੇ ਰਵਾਇਤੀ ਸਾਜ਼ਾਂ ਦਾ ਅਨੰਦ ਮਾਣਿਆ ਗਿਆ। ਜਰਮਨੀ ਤੋਂ ਆਏ ਸੈਲਾਨੀ ਅਨਾਸਟੇਸ਼ੀਆ ਮਿਤਰੋਵਿਕ (28) ਅਤੇ ਮਿਲੋਸ ਮਿਟਰੋਵਿਕ (29) ਨੇ ਰੋਟੀ ਬਣਾਉਣ ਦੀ ਪ੍ਰਦਰਸ਼ਨੀ ਵਿਚ ਵੀ ਹਿੱਸਾ ਲਿਆ

ਅਤੇ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਹੀ ਮਜ਼ੇਦਾਰ ਸੀ। ਅਨਾਤੇਸ਼ੀਆ ਨੇ ਕਿਹਾ ਕਿ ਇਹ ਪ੍ਰਗੋਰਾਮ ਬਹੁਤ ਹੀ ਚੰਗੀ ਤਰ੍ਹਾਂ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਇੰਝ ਲੱਗਿਆ ਜਿਵੇ ਸਾਡਾ ਅਪਣੇ ਘਰ ਵਿਚ ਹੀ ਸਵਾਗਤ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਥੇ ਵੱਖ ਵੱਖ ਪਿਛੋਕੜਾਂ ਦੇ ਲੋਕਾਂ ਨੂੰ ਬਹੁਤ ਸਤਿਕਾਰ ਦਿਤਾ ਗਿਆ ਅਤੇ ਉਨ੍ਹਾਂਂ ਨੇ ਰੋਟੀ ਵੇਲਣੀ ਵੀ ਸਿੱਖੀ। ਸੈਲਾਨੀਆਂ ਨੇ ਪ੍ਰਦਰਸ਼ਨੀ ਵਿਚ ਗੁਰਬਾਣੀ ਲਿਖਾਈ, ਮਹਿੰਦੀ ਡਿਜ਼ਾਇਨ ਅਤੇ ਪੱਗ ਬੰਨਣ ਲਈ ਵੀ ਹੱਥ ਅਜ਼ਮਾਇਆ।

ਇਸ ਪ੍ਰੋਗਰਾਮ ਦਾ ਆਰੰਭ ਕਰਨ ਵਾਲੇ ਮੁੱਖ ਮੰਤਰੀ ਚੌਂ ਕੋਨ ਯਿਓ ਨੇ ਕਿਹਾ ਕਿ ਇਸ ਤਿਉਹਾਰ ਨੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਭਾਈਚਾਰੇ, ਸੱਭਿਆਚਾਰ ਅਤੇ ਸਿੱਖ ਪਰੰਪਰਾਵਾਂ ਨਾਲ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰਾਂ ਨਾਲ ਹੀ ਸਾਨੂੰ ਇਕ ਦੂਜੇ ਦੇ ਸੱਭਿਆਚਾਰ ਅਤੇ ਰਵਾਇਤਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਇਸ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਵੱਡਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਸਿੱਖਾਂ ਨੂੰ ਸਿਰਫ ਵਿਸਾਖੀ ਮਨਾਉਣ ਦਾ ਹੀ ਮੌਕਾ ਨਹੀਂ ਦਿੰਦਾ ਬਲਕਿ ਅਪਣੇ ਸਭਿਆਚਾਰ ਪ੍ਰਤੀ ਸੁਚੇਤ ਹੋਣ ਲਈ ਵੀ ਸੰਦੇਸ਼ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਵਿਸਾਖੀ ਸਿੱਖਾਂ ਲਈ ਧਾਰਮਕ ਅਤੇ ਖ਼ੁਸ਼ੀ ਦਾ ਦਿਨ ਹੈ। ਦਲਜੀਤ ਸਿੰਘ ਨੇ ਕਿਹਾ ਕਿ ਇਹ ਦਿਨ ਖ਼ਾਲਸੇ ਦੇ ਜਨਮ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਔਰਤਾਂ ਅਤੇ ਮਰਦਾਂ ਵਿਚ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ 'ਤੇ ਪੈਨਾਂਗ ਹਾਊਸ ਵਿਖੇ ਸਥਾਨਕ ਗਵਰਨਰ, ਨਗਰ ਅਤੇ ਪੇਂਡੂ ਵਿਕਾਸ ਕਮੇਟੀ ਦੇ ਚੇਅਰਮੈਨ ਜਗਦੀਪ ਸਿੰਘ ਦਿਓ, ਪੈਨਾਂਗ ਟੂਰਿਸਟ ਵਿਕਾਸ, ਵਿਰਾਸਤ, ਸਭਿਆਚਾਰ ਅਤੇ ਕਲਾ ਕਮੇਟੀ ਦੇ ਚੇਅਰਮੈਨ ਸਮੇਤ ਹੋਰ ਕਈ ਲੋਕ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement