ਵਾਰ-ਵਾਰ ਜਾਂਚ ਕਮਿਸ਼ਨਾਂ ਦੇ ਗਠਨ ਕਾਰਨ ਪੀੜਤਾਂ ਵਿਚ ਇਨਸਾਫ਼ ਦੀ ਆਸ ਮੱਧਮ ਪੈਣਾ ਸੁਭਾਵਕ
Published : May 5, 2019, 10:07 am IST
Updated : May 5, 2019, 10:07 am IST
SHARE ARTICLE
Talking to a team of SPOKSMAN TV channel, Sukhraj Singh Nayamivala and Prabhdeep Singh
Talking to a team of SPOKSMAN TV channel, Sukhraj Singh Nayamivala and Prabhdeep Singh

ਪਹਿਲੇ ਜਾਂਚ ਕਮਿਸ਼ਨ ਕੋਲ ਤਾਂ 1000 ਤੋਂ ਵੀ ਜ਼ਿਆਦਾ ਪੀੜਤ ਪੁੱਜੇ ਪਰ ਹੁਣ..

ਕੋਟਕਪੂਰਾ : 'ਸਪੋਕਸਮੈਨ ਟੀ.ਵੀ. ਚੈਨਲ' ਦੇ ਤੀਜੇ ਪੜਾਅ ਮੌਕੇ ਪਿੰਡ ਬਹਿਬਲ ਖ਼ੁਰਦ (ਨਿਆਮੀਵਾਲਾ) ਵਿਖੇ ਜਦੋਂ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਬੇਟਿਆਂ ਸੁਖਰਾਜ ਸਿੰਘ ਅਤੇ ਪ੍ਰਭਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਨੂੰ ਸਿਆਸੀ ਰੰਗਤ ਦੇਣ ਦੇ ਨਾਲ-ਨਾਲ ਉਕਤ ਸੰਗੀਨ ਅਤੇ ਸ਼ਰਮਨਾਕ ਘਟਨਾ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ। ਉਨ੍ਹਾਂ ਦਸਿਆ ਕਿ ਤਤਕਾਲੀਨ ਬਾਦਲ ਸਰਕਾਰ ਨੇ ਜਾਂਚ ਲਈ ਜਿਸ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ

ਤਾਂ ਉਸ ਸਮੇਂ 1000 ਤੋਂ ਵੀ ਜ਼ਿਆਦਾ ਪੀੜਤਾਂ ਨੇ ਲਿਖਤੀ ਤੌਰ 'ਤੇ ਅਪਣੇ ਬਿਆਨ ਦਰਜ ਕਰਵਾਏ, ਫਿਰ ਜਸਟਿਸ ਕਾਟਜੂ ਦੀ ਅਗਵਾਈ ਵਾਲੇ 'ਪੀਪਲਜ਼ ਕਮਿਸ਼ਨ' ਕੋਲ 700 ਤੋਂ ਵੀ ਘੱਟ ਪੀੜਤ ਪੁੱਜੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋਣ ਵਾਲਿਆਂ ਦੀ ਗਿਣਤੀ ਘਟਣੀ ਸੁਭਾਵਕ ਸੀ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਐਸਆਈਟੀ ਮੂਹਰੇ ਤਾਂ ਇਸ ਤੋਂ ਵੀ ਘੱਟ ਗਿਣਤੀ 'ਚ ਪੀੜਤਾਂ ਨੇ ਪਹੁੰਚ ਕੀਤੀ ਕਿਉਂਕਿ ਪੀੜਤ ਪਰਵਾਰਾਂ ਨੂੰ ਇਨਸਾਫ਼ ਦੀ ਆਸ ਖ਼ਤਮ ਹੁੰਦੀ ਪ੍ਰਤੀਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਤਤਕਾਲੀਨ ਬਾਦਲ ਸਰਕਾਰ ਜਾਂ ਮੌਜੂਦਾ ਕੈਪਟਨ ਸਰਕਾਰ ਮੌਕੇ ਪੁਲਿਸ ਵਲੋਂ ਮਾਮੂਲੀ ਲੜਾਈ ਬਦਲੇ ਪਹੁੰਚ ਕਰਨ ਵਾਲੇ ਪੀੜਤਾਂ ਨੂੰ ਸਪੱਸ਼ਟ ਆਖਿਆ ਜਾਂਦਾ ਹੈ ਕਿ ਜਾਉ ਉਨ੍ਹਾਂ ਕਮਿਸ਼ਨਾ ਤੋਂ ਇਨਸਾਫ਼ ਲੈ ਲਉ, ਜਿਨ੍ਹਾਂ ਕੋਲ ਪੁਲਿਸ ਵਿਰੁਧ ਬਿਆਨ ਦਰਜ ਕਰਾਉਂਦੇ ਸੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਸਬੰਧੀ ਪੰਜਾਬ ਵਿਧਾਨ ਸਭਾ ਅੰਦਰ ਵਿਸਥਾਰ ਸਹਿਤ ਚਰਚਾ ਹੋਣ ਦੇ ਬਾਵਜੂਦ ਦੋਸ਼ੀਆਂ ਵਿਰੁਧ ਕਾਰਵਾਈ ਨਾ ਹੋਣੀ ਸਮਝ ਤੋਂ ਬਾਹਰ ਹੀ ਨਹੀਂ ਬਲਕਿ ਨਾਂਹਪੱਖੀ ਸੁਨੇਹਾ ਦਿੰਦੀ ਹੈ। 

ਉਨ੍ਹਾਂ ਬੇਅਦਬੀ ਕਾਂਡ 'ਚ ਸ਼ਾਮਲ ਡੇਰਾ ਪ੍ਰੇਮੀਆਂ ਅਤੇ ਗੋਲੀਕਾਂਡ 'ਚ ਸ਼ਾਮਲ ਪੁਲਿਸ ਅਧਿਕਾਰੀਆਂ ਦੀਆਂ ਹੋ ਰਹੀਆਂ ਜ਼ਮਾਨਤਾਂ ਪ੍ਰਤੀ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਸਜ਼ਾਵਾਂ ਪੂਰੀਆਂ ਕਰ ਚੁਕੇ ਜਾਂ ਨਿਰਦੋਸ਼ ਹੋਣ ਦੇ ਬਾਵਜੂਦ ਜੇਲਾਂ 'ਚ ਬੰਦ ਸਿੱਖਾਂ ਦੀਆਂ ਜ਼ਮਾਨਤਾਂ ਤਾਂ ਹੋ ਨਹੀਂ ਰਹੀਆਂ ਪਰ ਦੋਸ਼ੀਆਂ ਦੀਆਂ ਜ਼ਮਾਨਤਾਂ ਵੀ ਸਿੱਖ ਕੌਮ ਨੂੰ ਬੇਗਾਨਗੀ ਅਤੇ ਵਿਤਕਰੇਬਾਜ਼ੀ ਦਾ ਅਹਿਸਾਸ ਕਰਵਾਉਂਦੀਆਂ ਹਨ।

ਸੁਖਰਾਜ ਸਿੰਘ ਅਤੇ ਪ੍ਰਭਦੀਪ ਸਿੰਘ ਨੇ ਦਾਅਵਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਅਤੇ ਜਾਗਦੀ ਜਮੀਰ ਵਾਲੇ ਪੰਜਾਬੀ ਕਿਸੇ ਤਰ੍ਹਾਂ ਦੀਆਂ ਵੀ ਚੋਣਾਂ 'ਚ ਬਾਦਲਾਂ ਨੂੰ ਮੂੰਹ ਨਹੀਂ ਲਾਉਣਗੇ। ਉਂਜ ਉਨ੍ਹਾਂ ਬਾਦਲਾਂ ਵਲੋਂ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਸਮੇਤ ਪੰਥਕ ਸਿਧਾਂਤਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਦੀ ਵੀ ਸਖ਼ਤ ਨਿਖੇਧੀ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement