
ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਨਗਰ ਪ੍ਰਚਾਰਕ ਨਿਯੁਕਤ ਕਰਨ ਦੀ ਖ਼ਬਰ ਕੁੱਝ ਸਿੱਖ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ.........
ਨੰਗਲ : ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਨਗਰ ਪ੍ਰਚਾਰਕ ਨਿਯੁਕਤ ਕਰਨ ਦੀ ਖ਼ਬਰ ਕੁੱਝ ਸਿੱਖ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ ਅਤੇ ਇਸ ਦੇ ਉਲਟ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਗਿਆ ਹੈ। ਇਕ ਵਿਅਕਤੀ ਵਲੋਂ ਸੋਸ਼ਲ ਮੀਡੀਆ ਫ਼ੇਸਬੁਕ 'ਤੇ ਪ੍ਰਿੰ. ਸੁਰਿੰਦਰ ਸਿੰਘ ਦੀ ਫ਼ੋਟੋ ਪਾ ਕੇ ਉਨ੍ਹਾਂ ਨੂੰ ਆਰਐਸਐਸ ਦਾ ਪ੍ਰਚਾਰਕ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਦ ਪ੍ਰਿੰ. ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਪ੍ਰਚਾਰ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਦਾ ਗੁਰੂ ਤੇ ਸੰਗਤ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਸਮਰਪਤ ਭਾਵਨਾ, ਪੰਥ ਪ੍ਰਸਤੀ ਬਾਰੇ ਜਾਣਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਸ੍ਰੀ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਤ ਰਹੇ ਹਨ ਤੇ ਚੌਕੀਦਾਰ ਵਾਂਗ ਸਿੱਖ ਸਿਧਾਂਤਾਂ ਦੀ ਨਿਰੋਲਤਾ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰਖਿਆ ਹੈ।
ਉਨ੍ਹਾਂ ਕਿਹਾ ਕਿ ਜੇ ਪੰਥ ਵਿਰੋਧੀ ਤਾਕਤਾਂ ਅਜਿਹੀਆਂ ਸਾਜ਼ਸ਼ਾਂ ਰਚਦੀਆਂ ਹਨ ਤਾਂ ਉਨ੍ਹਾਂ ਕੋਈ ਫ਼ਰਕ ਨਹੀਂ ਪੈਂਦਾ ਅਤੇ ਨਾਂ ਹੀ ਇਸ ਸਬੰਧੀ ਉਹ ਪੁਲਿਸ ਕੋਲ ਜਾਣਗੇ। ਉਨ੍ਹਾਂ ਕਿਹਾ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਗੁਮਰਾਹ ਨਹੀਂ ਹੋਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਵਿਚ ਸਿੱਖੀ ਬਾਣੇ ਤੇ ਬਾਣੀ ਦੇ ਝੂਠੇ ਅਕਾਊਂ ਬਣਾ ਕੇ ਪੰਥ ਦੋਖੀਆਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਸੰਗਤ ਨੂੰ ਬਚਣ ਦੀ ਲੌੜ ਹੈ।