ਫ਼ਿਰੋਜ਼ਾਬਾਦ 'ਚ ਆਰਐਸਐਸ ਵਰਕਰ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਤਣਾਅ
Published : Jul 4, 2018, 6:30 pm IST
Updated : Jul 4, 2018, 6:30 pm IST
SHARE ARTICLE
RSS worker killed by bike-borne assailants in UP
RSS worker killed by bike-borne assailants in UP

ਇਕ ਪਾਸੇ ਜਿੱਥੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਪਰਾਧ 'ਤੇ ਰੋਕ ਲਗਾਉਣ ਦੇ ਦਾਅਵੇ ਕਰ ਰਹੀ ਹੈ, ਉਥੇ ਫਿਰੋਜ਼ਾਬਾਦ ਵਿਚ ਸਥਾਨਕ ਰਾਸ਼ਟਰੀ ਸਵੈ ਸੇਵਕ ਸੰਘ ਦੇ ਵਰਕਰ ਦੀ ...

ਫਿਰੋਜ਼ਾਬਾਦ : ਇਕ ਪਾਸੇ ਜਿੱਥੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਅਪਰਾਧ 'ਤੇ ਰੋਕ ਲਗਾਉਣ ਦੇ ਦਾਅਵੇ ਕਰ ਰਹੀ ਹੈ, ਉਥੇ ਫਿਰੋਜ਼ਾਬਾਦ ਵਿਚ ਸਥਾਨਕ ਰਾਸ਼ਟਰੀ ਸਵੈ ਸੇਵਕ ਸੰਘ ਦੇ ਵਰਕਰ ਦੀ ਸ਼ਰ੍ਹੇਆਮ ਹੱਤਿਆ ਕਰ ਦਿਤੀ ਗਈ ਹੈ।  ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਘਰ ਦੇ ਬਾਹਰ ਆਰਐਸਐਸ ਵਰਕਰ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ।

rss rssਘਟਨਾ ਮੰਗਲਵਾਰ ਦੇਰ ਰਾਤ ਦੀ ਹੈ। ਫਿਰੋਜ਼ਾਬਾਦ ਵਿਚ ਆਰਐਸਐਸ ਦੇ ਜ਼ਿਲ੍ਹਾ ਵਾਤਾਵਰਣ ਮੁਖੀ ਸੰਦੀਪ ਜਿਵੇਂ ਹੀ ਅਪਣੇ ਘਰ ਤੋਂ ਬਾਹਰ ਨਿਕਲੇ, ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਈਰਿੰਗ ਕਰ ਦਿਤੀ।

murdermurderਹਮਲਾ ਕਰਦੇ ਹੀ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਉਥੇ ਹੀ ਗੋਲੀ ਲਗਦੇ ਹੀ ਸੰਦੀਪ ਜ਼ਮੀਨ 'ਤੇ ਡਿਗ ਗਏ। ਇਸ ਤੋਂ ਬਾਅਦ ਆਸਪਾਸ ਦੇ ਲੋਕ ਜਮ੍ਹਾਂ ਹੋ ਗਏ ਅਤੇ ਤੁਰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ। ਘਟਨਾ ਤੋਂ ਬਾਅਦ ਇਲਾਕੇ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ। ਵੱਡੀ ਗਿਣਤੀ ਵਿਚ ਆਰਐਸਐਸ ਵਰਕਰ ਉਥੇ ਜਮ੍ਹਾਂ ਹੋ ਗਏ।

RSS worker killed by bike-borne assailants in UPRSS worker killed by bike-borne assailants in UPਸਥਾਨਕ ਭਾਜਪਾ ਵਿਧਾਇਕ ਮਨੀਸ਼ ਅਸੀਜਾ ਵੀ ਮੌਕੇ  'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੁਲਿਸ ਦੇ ਵਿਰੁਧ ਗੁੱਸਾ ਜ਼ਾਹਿਰ ਕਰ ਰਹੇ ਆਰਐਸਐਸ ਵਰਕਰਾਂ ਨੂੰ ਉਚਿਤ ਕਾਰਵਾਈ ਦਾ ਭਰੋਸਾ ਦਿਤਾ। ਵਿਧਾਇਕ ਮਨੀਸ਼ ਨੇ ਕਿਹਾ ਕਿ ਸਾਡੇ ਇਕ ਆਰਐਸਐਸ ਦੇ ਵਰਕਰ ਸੰਦੀਪ ਦੀ ਗੋਲਪੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਸੰਦੀਪ ਵਾਤਾਵਰਣ ਜ਼ਿਲ੍ਹਾ ਮੁਖੀ ਦੇ ਅਹੁਦੇ 'ਤੇ ਕੰਮ ਕਰ ਰਹੇ ਸਨ ਅਤੇ ਉਹ ਬਹੁਤ ਹੀ ਮਿਲਣਸਾਰ ਅਤੇ ਚੰਗੇ ਸੁਭਾਅ ਦੇ ਇਨਸਾਨ ਸਨ। ਮਨੀਸ਼ ਨੇ ਦਸਿਆ ਕਿ ਪਿਛਲੇ 10 ਸਾਲਾਂ ਤੋਂ ਸੰਦੀਪ ਆਰਐਸਐਸ ਨਾਲ ਜੁੜੇ ਹੋਏ ਸਨ। 

uttar pradesh policeuttar pradesh policeਆਗਰਾ ਜੋਨ ਦੇ ਆਈਜੀ ਰਾਜਾ ਸ੍ਰੀਵਾਸਤਵ ਨੇ ਦਸਿਆ ਕਿ ਦੋ ਅਣਪਛਾਤੇ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਭੇਜ ਦਿਤਾ ਹੈ ਪਰ ਭੜਕੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਾਰੇ ਕਾਤਲ ਫੜੇ ਨਹੀਂ ਜਾਂਦੇ, ਉਦੋਂ ਤਕ ਪੋਸਟਮਾਰਟਮ ਨਹੀਂ ਹੋਣ ਦੇਵਾਂਗੇ।  ਇਸ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਨੇ ਆਰਐਸਐਸ ਵਰਕਰਾਂ ਨੂੰ ਸ਼ਾਂਤ ਕਰਵਾਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement