ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਭਾਜਪਾ ਦੇ ਕਹਿਣ 'ਤੇ ਹੋਇਆ?
Published : Aug 5, 2018, 12:19 pm IST
Updated : Aug 5, 2018, 12:19 pm IST
SHARE ARTICLE
Giani gurmukh singh
Giani gurmukh singh

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਕਾਹਲੀ ਵਿਚ ਕੀਤਾ ਗਿਆ ਤਬਾਦਲਾ ਇਸ ਵੇਲੇ ਪੰਥਕ ਹਲਕਿਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

ਅੰਮ੍ਰਿਤਸਰ, 4 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਕਾਹਲੀ ਵਿਚ ਕੀਤਾ ਗਿਆ ਤਬਾਦਲਾ ਇਸ ਵੇਲੇ ਪੰਥਕ ਹਲਕਿਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਚਰਚਾ ਹੈ ਕਿ ਉਨ੍ਹਾਂ ਦੇ ਤਬਾਦਲੇ ਪਿੱਛੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਪੰਜਾਬ ਦੇ ਲੈਫਟੈਣ ਕਮਲ ਸ਼ਰਮਾ ਰਾਹੀਂ ਰਾਜਨਾਥ ਸਿੰਘ ਵਲੋਂ ਕਰਵਾਇਆ ਗਿਆ ਹੈ ਅਤੇ ਅਗਲੀ ਉਡਾਣ ਗਿਆਨੀ ਗੁਰਮੁਖ ਸਿੰਘ ਦੀ ਸਿੱਧੀ ਜਥੇਦਾਰ ਅਕਾਲ ਤਖ਼ਤ ਵਜੋਂ ਹੋਵੇਗੀ। 


ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨੀ ਗੁਰਮੁਖ ਸਿੰਘ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਕਾਫ਼ੀ ਨਜ਼ਦੀਕੀ ਹਨ ਤੇ ਦੋਵੇਂ ਹੀ ਫ਼ਿਰੋਜ਼ਪੁਰ ਨਾਲ ਸਬੰਧਤ ਹਨ। ਕਰੀਬ ਦੋ ਸਾਲ ਪਹਿਲਾਂ ਜਦੋਂ ਗਿਆਨੀ ਗੁਰਮੁਖ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਸਨ ਤਾਂ ਉਨ੍ਹਾਂ ਕੋਲ ਭਾਜਪਾ ਦੀ ਪਹਿਲੀ ਕਤਾਰ ਦੇ ਲੀਡਰ ਵੀ ਆਏ ਸਨ ਜਿਹਨਾਂ ਦੀ ਅਗਵਾਈ ਉਸ ਸਮੇਂ  ਸ੍ਰੀ ਕਮਲ ਸ਼ਰਮਾ ਕਰ ਰਹੇ ਸਨ ਤੇ ਗਿਆਨੀ ਗੁਰਮੁਖ ਸਿੰਘ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਕੁਝ ਇਤਿਹਾਸਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੇ ਦਰਸ਼ਨ ਵੀ ਕਰਾਏ ਸਨ ਜਿਨਾਂ ਵਿਚ ਨਨਕਾਣਾ ਸਾਹਿਬ ਵਾਲੀ ਬੀੜ ਵਿਸ਼ੇਸ਼ ਤੌਰ ਤੇ ਸ਼ਾਮਲ ਸੀ।

ਗਿਆਨੀ ਗੁਰਮੁਖ ਸਿੰਘ ਨੂੰ ਕਮਲ ਸ਼ਰਮਾ ਅਕਸਰ ਹੀ ਮਿਲਣ ਆਉਦੇ ਰਹਿੰਦੇ ਹਨ ਤੇ ਗਿਆਨੀ ਜੀ ਉਨਾਂ ਨਾਲ ਸੁਆਗਤ ਵੀ ਬੜਾ ਗਰਮਜੋਸ਼ੀ ਨਾਲ ਕਰਦੇ ਹਨ।  ਗਿਆਨੀ ਗੁਰਮੁਖ ਸਿੰਘ ਨੇ ਆਪਣੇ ਪਾਪ ਧੋਦਿਆਂ ਜਿਸ ਤਰੀਕੇ ਨਾਲ ਸੌਦਾ ਸਾਧ ਨੂੰ ਦਿਤੀ ਮਾਫ਼ੀ ਦਾ ਸੱਚ ਉਗਲ ਕੇ ਬਾਦਲਾਂ ਨੂੰ ਧਰਮ ਸੰਕਟ ਵਿੱਚ ਪਾ ਦਿੱਤਾ ਸੀ ਉਸ ਨੂੰ ਲੈ ਕੇ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਕਰਨਾ ਤਾਂ ਬਹੁਤ ਦੂਰ ਰਿਹਾ ਉਨਾਂ ਦੇ ਘਰ ਦਾ ਬਿਜਲੀ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਸੀ ਤੇ ਬਿਜਲੀ ਦਾ ਕੁਨੈਕਸ਼ਨ ਉਸ ਸਮੇਂ ਸ੍ਰ ਪਰਮਜੀਤ ਸਿੰਘ ਸਰਨਾ ਨੇ ਬਿਜਲੀ ਬੋਰਡ ਦੇ ਐਕਸੀਅਨ ਨੂੰ ਕਹਿ ਜੁੜਵਾਂ ਦਿੱਤਾ ਪਰ ਪਾਣੀ ਦਾ ਕੁਨੈਕਸ਼ਨ ਤੇ ਕਵਾਟਰ ਬਾਰੇ ਵੀ ਚਰਚਾ ਹੈ ਕਿ ਉਸ ਵੇਲੇ ਵੀ ਕਮਲ ਸ਼ਰਮਾ ਦਾ ਹੀ ਕਮਾਲ ਕੰਮ ਆਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement