ਮੰਨੂਵਾਦੀ ਸਿੱਖਾਂ ਨੂੰ ਜੇਲਾਂ ’ਚ ਰੋਲ ਕੇ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢ ਰਹੇ ਹਨ: ਖਾਲੜਾ ਮਿਸ਼ਨ
Published : Dec 5, 2021, 8:27 am IST
Updated : Dec 5, 2021, 8:27 am IST
SHARE ARTICLE
Paramjit Kaur Khalra
Paramjit Kaur Khalra

ਖਾਲੜਾ ਮਿਸ਼ਨ ਨੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ 

 

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਮੰਨੂਵਾਦੀ ਧਿਰਾਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਹੁਣ ਜਦੋਂ ਦਿੱਲੀ ਨਾਗਪੁਰ ਮਾਡਲ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ਤਾਂ ਕਾਂਗਰਸ ਭਾਜਪਾ, ਬਾਦਲਕੇ, ਕੇਜਰੀਵਾਲ ਨਕਲੀ ਪੰਜਾਬ ਮਾਡਲ ਰਾਹੀਂ ਪੰਜਾਬ ਨਾਲ ਰਾਜਨੀਤੀਕ ਠੱਗੀ ਮਾਰਨਾ ਚਾਹੁੰਦੇ ਹਨ। ਗੁਰਾਂ ਦਾ ਪੰਜਾਬ ਦਿੱਲੀ ਨਾਗਪੁਰ ਵਾਲਿਆਂ ਦੀ ਅਸਲੀਅਤ ਪਛਾਣ ਚੁੱਕਾ ਹੈ ਕਿਵੇਂ ਇਨ੍ਹਾਂ ਧਿਰਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਫ਼ੌਜਾਂ ਚਾੜ ਕੇ ਹਜ਼ਾਰਾ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਕਿਵੇਂ ਇਨ੍ਹਾਂ ਪੰਜਾਬ ਦੀ ਧਰਤੀ ਤੇ ਹਜ਼ਾਰਾ ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ। 

file photo

ਬੀਬੀ ਪ੍ਰਮਜੀਤ ਕੌਰ ਖਾਲੜਾ ਸਮੇਤ ਖਾਲੜਾ ਮਿਸ਼ਨ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਕਿਹਾ ਕਿ ਕਿਵੇਂ ਇਨ੍ਹਾਂ ਨਸ਼ਿਆਂ ਰਾਹੀਂ ਪੰਜਾਬ ਦੀਆਂ ਕਈ ਪੀੜ੍ਹੀਆਂ ਬਰਬਾਦ ਕੀਤੀਆਂ, ਕਿਵੇਂ ਇਨ੍ਹਾਂ ਧਿਰਾਂ ਨੇ ਜਾਇਦਾਦਾਂ ਦੇ ਅੰਬਾਰ ਲਾ ਕੇ ਆਪ ਮਾਲਾ ਮਾਲ ਹੋਏ ਅਤੇ ਪੰਜਾਬ ਨੂੰ ਕੰਗਾਲ ਕੀਤਾ। ਇਨ੍ਹਾਂ ਦਾ ਪੰਜਾਬ ਮਾਡਲ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿਚ ਸ਼ਮੂਲੀਅਤ ਨਾਲ ਨੰਗਾ ਹੋਣਾ ਸ਼ੁਰੂ ਹੋ ਗਿਆ ਹੈ।

Charanjit Singh ChanniCharanjit Singh Channi

ਪੰਜਾਬ ਅਤੇ ਲੋਕਾਂ ਨੇ ਇਨ੍ਹਾਂ ਦਾ ਪੰਜਾਬ ਮਾਡਲ ਪਹਿਲਾਂ ਵੀ ਵੇਖਿਆ ਜਦੋਂ ਝੂਠੇ ਮੁਕਾਬਲਿਆਂ ਵਿਚ ਜਵਾਨੀ ਦਾ ਕਤਲ ਕਰਕੇ ਭੰਗੜੇ ਪਾਏ ਗਏ। ਚੰਨੀ ਸਰਕਾਰ ਨੂੰ ਸੰਸਕਿ੍ਰਤ ਲਾਗੂ ਕਰਨ ਦਾ ਚੇਤਾ ਆ ਗਿਆ ਪਰ ਗੁਰਬਾਣੀ ਦੀ ਪੜ੍ਹਾਈ ਪਹਿਲੀ ਜਮਾਤ ਤੋਂ ਸ਼ੁਰੂ ਕਰਨ ਦਾ ਚੇਤਾ ਨਹੀਂ ਆਇਆ। ਕੇਜਰੀਵਾਲ ਦੀ ਤਿਰੰਗਾ ਯਾਤਰਾ, ਪੰਜਾਬ ਦੀਆਂ ਧੀਆਂ-ਭੈਣਾਂ ਦੇ ਖਾਤਿਆਂ ਵਿਚ 1000-1000 ਰੁਪਏ ਪਾਉਣ ਦੀਆਂ ਗੱਲਾਂ ਪੰਜਾਬ ਨੂੰ ਬੇਪੱਤ ਕਰ ਕੇ ਸਿੱਖੀ ਨੂੰ ਮਨਫ਼ੀ ਕਰਨ ਦੀਆਂ ਹਨ। 
ਖਾਲੜਾ ਮਿਸ਼ਨ ਨੇ ਕਿਹਾ ਕਿ ਜੀਜਿਆਂ-ਸਾਲਿਆਂ, ਚਾਚਿਆਂ-ਭਤੀਜਿਆਂ ਵਲੋਂ ਪੰਜਾਬ ਦੀ ਲੁੱਟ ਕਰਨ ਤੋਂ ਬਾਅਦ ਕੇਜਰੀਵਾਲ ਨਕਲੀ ਭਰਾ ਬਣ ਕੇ ਰਾਜਨੀਤੀਕ ਠੱਗੀ ਮਾਰਨਾ ਚਾਹੁੰਦਾ ਹੈ। 

Bhai Jagtar Singh HwaraBhai Jagtar Singh Hwara

ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਮੰਨੂਵਾਦੀਆਂ ਵਿਚ ਭੋਰਾ ਵੀ ਇਨਸਾਨੀਅਤ ਨਹੀਂ ਹੈ ਅਤੇ ਲਗਤਾਰ ਗ਼ੈਰ-ਕਾਨੂੰਨੀ ਤੌਰ ਤੇ ਸਿੱਖਾ ਨੂੰ ਜੇਲਾਂ ਵਿਚ ਰੋਲ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢ ਰਹੇ ਹਨ। ਇਸ ਮੌਕੇ ਵਿਰਸਾ ਸਿੰਘ ਬਹਿਲਾ, ਪ੍ਰਵੀਨ ਕੁਮਾਰ, ਬਾਬਾ ਦਰਸ਼ਨ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਤੇ ਹੋਰ ਹਾਜ਼ਰ ਸਨ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement