Gutka Sahib Beadbi: ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀ ਵਿਚ ਖਿਲਾਰੇ, ਮੁਲਜ਼ਮ ਕਾਬੂ
Published : Dec 5, 2023, 7:49 am IST
Updated : Dec 5, 2023, 8:05 am IST
SHARE ARTICLE
Gutka Sahib Beadbi
Gutka Sahib Beadbi

ਬੇਅਦਬੀ ਦੀ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਕਤ ਵਿਅਕਤੀ ਦੀ ਕਿਸੇ ਵਲੋਂ ਬੇਅਦਬੀ ਕਰਦਿਆਂ ਦੀ ਵੀਡੀਉ ਬਣਾ ਕੇ ਵਾਇਰਲ ਕਰ ਦਿਤੀ।

Gutka Sahib Beadbi: ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਦੋਰਾਹਾ ਨਜ਼ਦੀਕ ਇਕ ਕਰੀਬ 38 ਸਾਲਾ ਵਿਅਕਤੀ ਗੁਰਦੀਪ ਸਿੰਘ ਵਾਸੀ ਪਿੰਡ ਲੰਡਾ, ਥਾਣਾ ਦੋਰਾਹਾ ਵਲੋਂ ਗੁਟਕਾ ਸ੍ਰੀ ਨਿਤਨੇਮ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਬੇਅਦਬੀ ਦੀ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਕਤ ਵਿਅਕਤੀ ਦੀ ਕਿਸੇ ਵਲੋਂ ਬੇਅਦਬੀ ਕਰਦਿਆਂ ਦੀ ਵੀਡੀਉ ਬਣਾ ਕੇ ਵਾਇਰਲ ਕਰ ਦਿਤੀ। ਇਸ ਮੰਦਭਾਗੀ ਘਟਨਾ ਦਾ ਪਤਾ ਲਗਦਿਆਂ ਹੀ ਇਲਾਕੇ ਦੇ ਨੌਜਵਾਨਾਂ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿਤਾ ਗਿਆ।

ਕਥਿਤ ਦੋਸ਼ੀ ਵਿਰੁਧ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਤੇ ਥਾਣਾ ਮੁਖੀ ਵਿਜੇ ਕੁਮਾਰ ਅਤੇ ਥਾਣੇਦਾਰ ਸਕਿੰਦਰਰਾਜ ਸਿੰਘ ਵਲੋਂ ਇੰਦਰਪ੍ਰੀਤ ਸਿੰਘ ਉਰਫ਼ ਹਨੀ ਸੇਠੀ ਪੁੱਤਰ ਕੁਲਵੀਰ ਸਿੰਘ ਵਾਸੀ ਦੋਰਾਹਾ ਦੇ ਬਿਆਨਾਂ ਦੇ ਆਧਾਰ ’ਤੇ ਐਫ਼ ਆਈ ਆਰ ਨੰਬਰ 177 -295-ਏ ਥਾਣਾ ਦੋਰਾਹਾ ਦਰਜ ਕੀਤਾ ਗਿਆ ਹੈ।

 (For more news apart from Gutka Sahib's parts torn and scattered in street, accused arrested, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Delhi 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਦੇਖੋ The Spokesman Debate 'ਚ ਅਹਿਮ ਚਰਚਾ

08 Feb 2025 12:24 PM

Delhi 'ਚ BJP ਦੀ ਜਿੱਤ ਮਗਰੋਂ ਸ਼ਾਮ ਨੂੰ BJP Office ਜਾਣਗੇ PM Narendra Modi | Delhi election result 2025

08 Feb 2025 12:18 PM

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM
Advertisement