
ਫ਼ਿਲਮ ਬਾਰੇ ਸੰਗਤ ਵਲੋਂ ਆਏ ਇਤਰਾਜ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਜਾਰੀ ਕੀਤੇ ਸਾਰੇ ਪ੍ਰਵਾਨਗੀ ਪੱਤਰ ਰੱਦ ਕਰ ਦਿਤੇ ਸਨ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਫ਼ਿਲਮ 'ਨਾਨਕਸ਼ਾਹ ਫ਼ਕੀਰ' ਨੂੰ ਮੁੜ ਵਾਚਣ ਲਈ ਇਕ ਸਬ-ਕਮੇਟੀ ਬਣਾਈ ਗਈ ਹੈ ਜੋ ਫ਼ਿਲਮ ਸਬੰਧੀ ਅਪਣੀ ਰੀਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਫ਼ਿਲਮ ਬਾਰੇ ਸੰਗਤ ਵਲੋਂ ਆਏ ਇਤਰਾਜ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਜਾਰੀ ਕੀਤੇ ਸਾਰੇ ਪ੍ਰਵਾਨਗੀ ਪੱਤਰ ਰੱਦ ਕਰ ਦਿਤੇ ਸਨ ਅਤੇ ਫ਼ਿਲਮ 'ਤੇ ਰੋਕ ਲਗਾਉਣ ਲਈ ਵੀ ਡਾਇਰੈਕਟਰ ਸ. ਹਰਿੰਦਰ ਸਿੰਘ ਸਿੱਕਾ ਨੂੰ ਲਿਖਿਆ ਗਿਆ ਸੀ।
Nanak Shah Fakir
ਉਨ੍ਹਾਂ ਕਿਹਾ ਕਿ ਉਨ੍ਹਾਂ ਸਿੱਕਾ ਨੂੰ ਮੁੜ ਲਿਖਿਆ ਹੈ ਕਿ ਇਹ ਫ਼ਿਲਮ ਓਨੀ ਦੇਰ ਰੀਲੀਜ਼ ਨਾ ਕੀਤੀ ਜਾਵੇ, ਜਿੰਨੀ ਦੇਰ ਸਬ-ਕਮੇਟੀ ਇਸ ਸਬੰਧੀ ਅਪਣੀ ਰੀਪੋਰਟ ਨਹੀਂ ਦੇ ਦਿੰਦੀ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਜਾਰੀ ਸਾਰੇ ਪੱਤਰਾਂ ਨੂੰ ਵਾਪਸ ਲੈਣ ਤੋਂ ਬਾਅਦ ਫ਼ਿਲਮ ਨਿਰਦੇਸ਼ਕ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਉਹ ਪਰੋਮੋ ਵਿਚ ਸ਼੍ਰੋਮਣੀ ਕਮੇਟੀ ਦਾ ਨਾਂ ਵਰਤੇ।