
Panthak News : ਕਿਹਾ, ਇਹ ਜੂਨ ਦਾ ਹਫ਼ਤਾ ਸਿੱਖਾਂ ਲਈ ਬੜਾ ਦੁਖਦਾਇਕ
Dhyan Singh Mand's statement on the '84 Ghallughara massacre Latest News in Punjabi : '84 ਦੇ ਘੱਲੂਘਾਰੇ ’ਤੇ ਧਿਆਨ ਸਿੰਘ ਮੰਡ ਦਾ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ ਉਨ੍ਹਾਂ ’84 ਦੇ ਘੱਲੂਘਾਰੇ ਨੂੰ ਯਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜੂਨ ਦਾ ਹਫ਼ਤਾ ਸਿੱਖਾਂ ਲਈ ਬੜਾ ਦੁਖਦਾਇਕ ਹੈ।
ਧਿਆਨ ਸਿੰਘ ਮੰਡ ਨੇ ਘੱਲੂਘਾਰੇ ਨੂੰ ਯਾਦ ਕਰਦਿਆਂ ਕਿਹਾ ਕਿ ਸਿੱਖ ਕੌਮ ਇਸ ਹਮਲੇ ਨੂੰ ਕਦੇ ਵੀ ਨਹੀਂ ਭੁੱਲੇਗੀ। ਸਿੱਖਾਂ ਨੇ ਹਿੰਦ ਫ਼ੌਜਾਂ ਨਾਲ ਟਾਕਰਾ ਕੀਤਾ ਤੇ ਉਨ੍ਹਾਂ ਦੀ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਕੁਰਬਾਨੀ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਦੇ ਹੱਲ ਲਈ ਅਸੀਂ ਭਵਿੱਖ ’ਚ ਵੀ ਲੜਾਈ ਲੜਾਂਗੇ। ਆਪਸੀ ਲੜਾਈ ਨੂੰ ਤਿਆਗ ਕੇ ਇਕੱਠੇ ਹੋਣ ਦੀ ਕੀਤੀ ਅਪੀਲ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਦਿਤੀ ਜਾ ਸਕਦੀ ਹੈ।