ਨਾਭਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
Published : Jul 6, 2018, 11:33 pm IST
Updated : Jul 6, 2018, 11:33 pm IST
SHARE ARTICLE
Colony Resident Showing Gutka Sahib
Colony Resident Showing Gutka Sahib

ਨਾਭਾ ਦੀ ਸ਼ਿਵਪੁਰੀ ਕਾਲੋਨੀ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ..........

ਨਾਭਾ: ਨਾਭਾ ਦੀ ਸ਼ਿਵਪੁਰੀ ਕਾਲੋਨੀ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਰਣਜੀਤ ਕੌਰ ਬਜੁਰਗ ਮਾਤਾ ਜੋ ਕਿ ਪਿੰਡ ਅਲੌਹਰਾਂ ਦੀ ਵਸਨੀਕ ਹੈ, ਉਥੋਂ ਦੀ ਲੰਘ ਰਹੀ ਸੀ ਤਾਂ ਉਸ ਨੂੰ ਕਾਲੋਨੀ ਦੇ ਬਾਹਰ ਲੱਗੇ ਰੂੜੀ ਤੇ ਢੇਰ ਉਪਰ ਸ੍ਰੀ ਸੁਖਮਣੀ ਸਾਹਿਬ, ਸ੍ਰੀ ਜਪੁਜੀ ਸਾਹਿਬ ਅਤੇ ਗੁਟਕਾ ਸਾਹਿਬ ਅੱਗ ਵਿਚ ਜਲਦੇ ਵਿਖਾਈ ਦਿਤੇ। 

ਇਸ ਉਪਰੰਤ ਉਸ ਨੇ ਗੁਟਕਾ ਸਾਹਿਬ ਨੂੰ ਚੁੱਕ ਲਿਆ ਅਤੇ ਕਾਲੋਨੀ ਵਾਸੀਆਂ ਨੂੰ ਇਸ ਦੀ ਜਾਣਕਾਰੀ ਦਿਤੀ। ਲੋਕਾਂ ਨੇ ਦਸਿਆ ਕਿ ਦੇਵ ਰਾਜ ਨਾਮੀ ਵਿਅਕਤੀ ਵਲੋਂ ਇਹ ਮਕਾਨ ਵੇਚਿਆ ਗਿਆ ਹੈ, ਮਕਾਨ ਨੂੰ ਲੈਣ ਵਾਲੇ ਵਿਅਕਤੀ ਵਲੋਂ ਮਜ਼ਦੂਰ ਤੋਂ ਸਫ਼ਾਈ ਕਰਵਾਉਣ ਉਪ੍ਰੰਤ ਉਸ ਨੇ ਮੂਰਤੀਆਂ ਸਮੇਤ ਗੁਟਕਾ ਸਾਹਿਬ ਨੂੰ ਕੂੜੇ ਦੇ ਢੇਰ 'ਤੇ ਸੁੱਟ ਕੇ ਅੱਗ ਲਗਾ ਦਿਤੀ। ਤਿੰਨੋਂ ਗੁਟਕਾ ਸਾਹਿਬ ਬਾਅਦ ਵਿਚ ਗੁਰਦਵਾਰੇ ਪਹੁੰਚਾਏ ਗਏ। ਕੋਤਵਾਲੀ ਨਾਭਾ ਦੇ ਐਸ.ਐਚ.ਓ. ਨੇ ਦਸਿਆ ਕਿ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement