ਜਾਣੋ, ਕੀ ਐ ਬਾਬੇ ਨਾਨਕ ਦੀ ਤਸਵੀਰ ਦਾ ਅਸਲ ਸੱਚ!
Published : Nov 6, 2019, 9:34 am IST
Updated : Nov 7, 2019, 8:54 am IST
SHARE ARTICLE
Nankana sahib
Nankana sahib

ਕਲਪਨਾ ਦੇ ਆਧਾਰ 'ਤੇ ਬਣਾਈ ਤਸਵੀਰ ਬਾਬੇ ਨਾਨਕ ਦੀ ਕਿਵੇਂ? , ਤਸਵੀਰਾਂ ਤੇ ਮੂਰਤੀਆਂ ਪੂਜਣਾ ਗੁਰ ਮਰਿਆਦਾ ਦੇ ਉਲਟ

ਸਿੱਖ ਕੌਮ ਬਾਬੇ ਨਾਨਕ ਦੀ ਤਸਵੀਰ ਦੇ ਅਸਲ ਸੱਚ ਤੋਂ ਅਣਜਾਣ
ਚਿੱਤਰਕਾਰ ਵੱਲੋਂ ਕਲਪਨਾ ਦੇ ਆਧਾਰ 'ਤੇ ਬਣਾਈ ਗਈ ਸੀ ਤਸਵੀਰ
ਭਾਈ ਵੀਰ ਸਿੰਘ ਨੇ ਪ੍ਰਗਟਾਇਆ ਸੀ ਤਸਵੀਰ 'ਤੇ ਇਤਰਾਜ਼

 

ਸ਼੍ਰੋਮਣੀ ਕਮੇਟੀ ਵੀ ਤਸਵੀਰਾਂ 'ਤੇ ਪਾਬੰਦੀ ਲਗਾਉਣ 'ਚ ਫ਼ੇਲ੍ਹ
ਹੁਣ ਹਰ ਘਰ ਤੇ ਗੁਰਦੁਆਰਿਆਂ ਤਕ ਪੁੱਜੀਆਂ ਇਹ ਤਸਵੀਰਾਂ
ਤਸਵੀਰਾਂ ਤੇ ਮੂਰਤੀਆਂ ਨੂੰ ਪੂਜਣਾ ਗੁਰ ਮਰਿਆਦਾ ਦੇ ਉਲਟ

ਅੱਜਕੱਲ੍ਹ ਇਨ੍ਹਾਂ ਤਸਵੀਰਾਂ ਦੀ ਖ਼ੂਬ ਵਿਕਰੀ ਹੋ ਰਹੀ, ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੂਰਤੀਆਂ 'ਤੇ ਤਾਂ ਪਾਬੰਦੀ ਲਗਾਈ ਗਈ ਹੈ ਪਰ ਤਸਵੀਰਾਂ ਬਾਰੇ ਕੁੱਝ ਨਹੀਂ ਕਿਹਾ ਗਿਆ। ਸਿੱਖਾਂ ਦੇ ਘਰਾਂ ਵਿਚ ਵੀ ਇਹ ਤਸਵੀਰਾਂ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣਗੀਆਂ ਪਰ ਵੱਡਾ ਸਵਾਲ ਇਹ ਹੈ ਕਿ ਜਿਹੜੀ ਤਸਵੀਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਮਝ ਕੇ ਪੂਜਿਆ ਜਾਂਦਾ ਹੈ ਕੀ ਉਹ ਵਾਕਈ ਜਗਤ ਗੁਰੂ ਬਾਬਾ ਨਾਨਕ ਦੀ ਤਸਵੀਰ ਹੈ? ਆਓ ਅੱਜ ਤੁਹਾਨੂੰ ਬਾਬੇ ਨਾਨਕ ਦੀ ਤਸਵੀਰ ਕਹਿ ਕੇ ਪ੍ਰਚਾਰੀ ਜਾਂਦੀ ਇਸ ਤਸਵੀਰ ਦੇ ਅਸਲ ਸੱਚ ਬਾਰੇ ਜਾਣੂ ਕਰਵਾਉਂਦੇ ਹਾਂ।

ਪਹਿਲੀ ਗੱਲ ਤਾਂ ਇਹ ਹੈਕਿ ਸਿੱਖ ਧਰਮ ਵਿਚ ਕਾਗਜ਼, ਪੱਥਰ, ਮਿੱਟੀ, ਲੱਕੜ, ਕੱਪੜਾ, ਸੀਮਿੰਟ ਅਤੇ ਪਲਾਸਟਿਕ ਆਦਿ ਤੋਂ ਤਿਆਰ ਕੀਤੀਆਂ ਤਸਵੀਰਾਂ ਜਾਂ ਮੂਰਤੀਆਂ ਦੀ ਪੂਜਾ ਕਰਨੀ ਗੁਰਮਤਿ ਮਰਿਆਦਾ ਦੇ ਉਲਟ ਹੈ ਪਰ ਇਸ ਦੇ ਬਾਵਜੂਦ ਇਹ ਮੰਦਭਾਗਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਰਅਸਲ ਜਿਸ ਮਸ਼ਹੂਰ ਚਿੱਤਰਕਾਰ ਸੋਭਾ ਸਿੰਘ ਨੇ ਇਹ ਤਸਵੀਰ ਬਣਾਈ ਸੀ, ਉਸ ਨੇ ਬਾਬੇ ਨਾਨਕ ਨੂੰ ਨਹੀਂ ਦੇਖਿਆ ਬਲਕਿ ਉਸ ਨੇ ਅਪਣੀ ਕਲਪਨਾ ਦੇ ਆਧਾਰ 'ਤੇ ਇਹ ਤਸਵੀਰ ਬਣਾਈ ਸੀ

Sobha Singh
Sohba Singh

ਭਾਵੇਂ ਕਿ ਚਿੱਤਰਕਾਰ ਨੇ ਇਸ ਤਸਵੀਰ ਨੂੰ ਬਣਾਉਣ ਲਈ ਕਿੰਨੀ ਵੀ ਖੋਜ ਕਿਉਂ ਨਾ ਕੀਤੀ ਹੋਵੇ ਪਰ ਸਿੱਖ ਵਿਚਾਰਕਾਂ ਅਨੁਸਾਰ ਇਸ ਤਸਵੀਰ ਨੂੰ ਬਾਬੇ ਨਾਨਕ ਦੀ ਤਸਵੀਰ ਨਹੀਂ ਕਿਹਾ ਜਾ ਸਕਦਾ ਜੋ ਕਿਸੇ ਕਲਪਨਾ ਦੇ ਆਧਾਰ 'ਤੇ ਬਣਾਈ ਗਈ ਹੋਵੇ ਪਰ ਅਫ਼ਸੋਸ ਅਸੀਂ ਇਸ ਤਸਵੀਰ ਨੂੰ ਲੰਬੇ ਸਮੇਂ ਤੋਂ ਬਾਬਾ ਨਾਨਕ ਦੀ ਤਸਵੀਰ ਸਮਝ ਕੇ ਪੂਜੀ ਆ ਰਹੇ ਹਾਂ ਜੋ ਬਾਬਾ ਨਾਨਕ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ।

ਦਰਅਸਲ ਇਸ ਪ੍ਰਚਲਿਤ ਤਸਵੀਰ 'ਤੇ ਕਈ ਵਾਰ ਸਵਾਲ ਉਠ ਚੁੱਕੇ ਹਨ ਜਿਸ ਸਮੇਂ ਮਸ਼ਹੂਰ ਚਿੱਤਰਕਾਰ ਸੋਭਾ ਸਿੰਘ ਵੱਲੋਂ ਇਹ ਤਸਵੀਰ ਬਣਾਈ ਗਈ ਸੀ ਤਾਂ ਉਸ ਸਮੇਂ ਇਸ ਤਸਵੀਰ ਦੀ ਘੁੰਡ ਚੁਕਾਈ ਲਈ ਹੋਰ ਕਈ ਵਿਦਵਾਨਾਂ ਦੇ ਨਾਲ-ਨਾਲ ਭਾਈ ਵੀਰ ਸਿੰਘ ਨੂੰ ਵੀ ਸੱਦਿਆ ਗਿਆ ਸੀ ਪਰ ਜਿਵੇਂ ਹੀ ਭਾਈ ਵੀਰ ਸਿੰਘ ਨੇ ਇਸ ਤਸਵੀਰ ਤੋਂ ਪਰਦਾ ਹਟਾਇਆ ਸੀ ਤਾਂ ਉਨ੍ਹਾਂ ਦਾ ਮਨ ਭਰ ਆਇਆ ਸੀ ਅਤੇ ਉਹ ਸਮਾਰੋਹ ਨੂੰ ਛੱਡ ਕੇ ਬਾਹਰ ਆ ਗਏ ਸਨ ਪਰ ਜਦੋਂ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਆਖ ਦਿਤਾ ਸੀ ਕਿ ''ਮੇਰਾ ਬਾਬਾ ਨਾਨਕ ਇਹੋ ਜਿਹਾ ਨਹੀਂ ਸੀ'' ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਚਿੱਤਰਕਾਰ ਸੋਭਾ ਸਿੰਘ ਨੂੰ ਬੁਲਾਉਣਾ ਤਕ ਛੱਡ ਦਿਤਾ ਸੀ।

Bhai Veer Singh jiBhai Veer Singh ji

ਸਭ ਨੂੰ ਭਲੀ ਭਾਂਤ ਪਤਾ ਹੈ ਕਿ ਇਹ ਤਸਵੀਰਾਂ, ਮੂਰਤੀਆਂ ਪੂਜਣਾ ਸਿੱਖ ਧਰਮ ਦਾ ਹਿੱਸਾ ਨਹੀਂ ਪਰ ਇਸ ਦੇ ਬਾਵਜੂਦ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਕਮੇਟੀ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਉਠਾਇਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਹ ਤਸਵੀਰਾਂ ਹਰ ਘਰ ਅਤੇ ਗੁਰਦੁਆਰਿਆਂ ਤਕ ਪਹੁੰਚ ਗਈਆਂ। ਇਹ ਮੰਦਭਾਗਾ ਵਰਤਾਰਾ ਹੁਣ ਇੰਨਾ ਜ਼ਿਆਦਾ ਵਧ ਚੁੱਕਾ ਹੈ ਕਿ ਤਸਵੀਰਾਂ ਦੇ ਨਾਲ-ਨਾਲ ਗੁਰੂ ਸਾਹਿਬ ਦੀਆਂ ਮੂਰਤੀਆਂ ਵੀ ਬਾਜ਼ਾਰਾਂ ਵਿਚ ਵੇਚਣ ਲਈ ਪੇਸ਼ ਕਰ ਦਿਤੀਆਂ ਗਈਆਂ ਹਨ।

ਭਾਵੇਂ ਕਿ ਕੁੱਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਜ਼ਾਰਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਵੇਚਣ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੀ ਪਰ ਇਸ ਦੇ ਬਾਵਜੂਦ ਇਹ ਮੰਦਭਾਗਾ ਵਰਤਾਰਾ ਜਾਰੀ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਦਿੱਲੀ ਦੇ ਏਅਰਪੋਰਟ 'ਤੇ ਇਕ ਸਿੱਖ ਨੇ ਮੂਰਤੀਆਂ ਵੇਚੇ ਜਾਣ ਦੀ ਵੀਡੀਓ ਜਾਰੀ ਕੀਤੀ ਸੀ। ਇਸ ਤੋਂ ਇਲਾਵਾ ਦੀਵਾਲੀ ਮੌਕੇ ਵੀ ਕੁੱਝ ਥਾਵਾਂ 'ਤੇ ਬਾਬੇ ਨਾਨਕ ਦੀ ਮੂਰਤੀਆਂ ਵਿਕਦੀਆਂ ਨਜ਼ਰ ਆਈਆਂ।

SGPCSGPC

ਸੋ ਕਿਸੇ ਕਲਪਨਾ ਦੇ ਆਧਾਰ 'ਤੇ ਬਣਾਈ ਤਸਵੀਰ ਨੂੰ ਬਾਬੇ ਨਾਨਕ ਦੀ ਤਸਵੀਰ ਕਹਿ ਕੇ ਪੂਜਣਾ ਬਿਲਕੁਲ ਗ਼ਲਤ ਹੈ ਅਤੇ ਸਿੱਖ ਮਰਿਆਦਾ ਦੇ ਵਿਰੁੱਧ ਹੈ। ਕੁੱਝ ਸਿੱਖਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦੀਆਂ ਤਸਵੀਰਾਂ ਬਾਜ਼ਾਰ ਵਿਚ ਲਿਆਉਣੀਆਂ ਸਿੱਖ ਵਿਰੋਧੀ ਤਾਕਤਾਂ ਦੀ ਸਾਜਿਸ਼ ਹੈ। ਜਿਸ ਵਿਚ ਸਾਡੇ ਸਿੱਖ ਵੀ ਬੁਰੀ ਤਰ੍ਹਾਂ ਫਸ ਚੁੱਕੇ ਹਨ। ਬੁੱਧੀਜੀਵੀ ਸਿੱਖਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਕਦੋਂ ਸਿੱਖਾਂ ਨੂੰ ਸਮਝ ਆਵੇਗੀ ਕਿ ਜਦੋਂ ਬਾਬੇ ਨਾਨਕ ਦੀ ਤਸਵੀਰ ਬਣਾਉਣ ਵਾਲੇ ਚਿੱਤਰਕਾਰ ਨੇ ਬਾਬੇ ਨਾਨਕ ਨੂੰ ਦੇਖਿਆ ਹੀ ਨਹੀਂ ਤਾਂ ਫਿਰ ਉਸ ਵੱਲੋਂ ਬਣਾਈ ਤਸਵੀਰ ਨੂੰ ਬਾਬੇ ਨਾਨਕ ਦੀ ਤਸਵੀਰ ਕਿਵੇਂ ਆਖਿਆ ਜਾ ਸਕਦਾ?

ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕੁੱਝ ਲੋਕਾਂ ਵੱਲੋਂ ਤਸਵੀਰ ਵਾਲੇ ਬਾਬੇ ਨਾਨਕ ਦਾ ਰੂਪ ਧਾਰਨ ਕਰਕੇ ਸਿੱਖਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕੱਲ੍ਹ ਨੂੰ ਕਿਸੇ ਐਕਟਰ ਵੱਲੋਂ ਬਾਬੇ ਨਾਨਕ ਦਾ ਰੋਲ ਕਰਕੇ ਫਿਲਮਾਂ ਵੀ ਬਣਾਈਆਂ ਜਾਣਗੀਆਂ। ਜੇਕਰ ਅਸੀਂ ਅੱਜ ਵੀ ਜਾਗਰੂਕ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖੀ ਸਿਧਾਂਤਾਂ ਨੂੰ ਭੁੱਲ ਕੇ ਮੂਰਤੀ ਪੂਜਾ ਕਰਨਗੀਆਂ ਜੋ ਗੁਰ ਮਰਿਆਦਾ ਦੀ ਘੋਰ ਉਲੰਘਣਾ ਹੋਵੇਗੀ। ਸੋ ਸਿੱਖਾਂ ਨੂੰ ਗੁਜਾਰਿਸ਼ ਹੈ ਕਿ ਉਹ ਇਨ੍ਹਾਂ ਤਸਵੀਰਾਂ ਨੂੰ ਨਾ ਖ਼ਰੀਦ ਕੇ ਬਾਬੇ ਨਾਨਕ ਦੀ ਬਾਣੀ ਨਾਲ ਜੁੜਨ। ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪਾਖੰਡਵਾਦ ਦਾ 550 ਸਾਲ ਪਹਿਲਾਂ ਹੀ ਡਟ ਕੇ ਵਿਰੋਧ ਕੀਤਾ ਸੀ ਅਤੇ ਲੋਕਾਂ ਨੂੰ ਸਹੀ ਜੀਵਨ ਜਿਉਣ ਦਾ ਰਾਹ ਦਿਖਾਇਆ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement