
ਜਥੇਬੰਦੀ ਦਾ ਇਕ ਨਿਸ਼ਾਨਾ ਭਵਿੱਖ ਦੇ ਨੌਜਵਾਨ ਦੀ ਤਿਆਰੀ ਰਾਹੀਂ ਪੰਥ ਦੀ ਸੇਵਾ ਦਾ ਮਿਥਿਆ ਗਿਆ।
ਅੰਮ੍ਰਿਤਸਰ (ਪਰਮਿੰਦਰਜੀਤ): ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦੇ 25 ਸਾਲਾ ਸਥਾਪਨਾ ਦਿਵਸ ਮੌਕੇ ’ਤੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਅਕਾਲ ਪੁਰਖ ਕੀ ਫ਼ੌਜ ਜਥੇਬੰਦੀ 12 ਅਪ੍ਰੈਲ 1999 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨਦਪੁਰ ਸਾਹਿਬ ਵਿਖੇ ਅਰਦਾਸ ਕਰ ਕੇ ਹੋਂਦ ਵਿਚ ਆਈ। ਜਥੇਬੰਦੀ ਦਾ ਇਕ ਨਿਸ਼ਾਨਾ ਭਵਿੱਖ ਦੇ ਨੌਜਵਾਨ ਦੀ ਤਿਆਰੀ ਰਾਹੀਂ ਪੰਥ ਦੀ ਸੇਵਾ ਦਾ ਮਿਥਿਆ ਗਿਆ।
ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਨੇ ਦਸਤਾਰ ਸਵੈਮਾਨ ਲਹਿਰ, ਖ਼ੂਨਦਾਨ ਦਾ ਇਕ ਵਾਰ ਇਕ ਦਿਨ ਵਿਚ 18000 ਯੁਨਿਟ ਦਾ ਰਿਕਾਰਡ ਹਰ ਸਾਲ 6 ਜੂਨ ਤੇ 1 ਨਵੰਬਰ ਨੂੰ ਖ਼ੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਸੇਵਾ ਵਿਚ ਅਪਣੀ ਭੂਮਿਕਾ ਅਦਾ ਕੀਤੀ।
ਇਸ ਨਾਲ ਭੁਜ ਦਾ ਭੁਚਾਲ ਭਾਵੇਂ ਸੁਨਾਮੀ, ਭਾਵੇ ਸ੍ਰੀਨਗਰ, ਕੇਰਲਾ, ਪੰਜਾਬ ਦੇ ਹੜ੍ਹ ਹਰ ਥਾਂ ਪਹੁੰਚ ਕੇ ਸਿੱਖ ਦਸਤਾਰ ਦੀ ਪਹਿਚਾਣ ਬਣਾਉਣੀ, ਬੱਚਿਆਂ ਦੀ ਘਾੜਤ ਲਈ ਸਿਰਜਣਾ ਕੈਂਪ, ਵਾਤਾਵਰਨ ਲਈ ਉਪਰਾਲੇ, ਸਾਡਾ ਵਿਰਸਾ ਸਾਡਾ ਪ੍ਰਵਾਰ, ਸਾਹਿਬਜ਼ਾਦਿਆਂ ਨੂੰ ਯਾਦ ਕਰਨ ਦੀ ਮੁਹਿੰਮ, ਘਰ ਘਰ ਲਿਟਰੇਚਰ ਦੀ ਮੁਹਿੰਮ ਪਿਛਲੇ ਸਾਲਾਂ ਵਿਚ 2 ਲੱਖ ਘਰਾਂ ਦਾ ਦਰਵਾਜ਼ਾ ਖੜਕਾਇਆ।