6 ਜੂਨ: ਗੋਲੀਬਾਰੀ ਘਟੀ, ਲਾਸ਼ਾਂ ਨੂੰ ਹਟਾਉਣ ਲੱਗੇ ਫ਼ੌਜੀ
Published : Jun 7, 2018, 3:16 am IST
Updated : Jun 7, 2018, 5:57 pm IST
SHARE ARTICLE
6 June 1984
6 June 1984

ਲੜਨ ਵਾਲੇ ਸਿੰਘ ਜਾਂ ਤਾਂ ਸ਼ਹੀਦ ਹੋ ਚੁੱਕੇ ਸਨ ਜਾਂ ਫ਼ੌਜ ਵਲੋਂ ਫੜੇ ਜਾ ਚੁੱਕੇ ਸਨ

ਤਰਨਤਾਰਨ: 6 ਜੂਨ ਸ਼ਾਮ ਤਕ ਗੋਲੀਬਾਰੀ ਘੱਟ ਗਈ ਸੀ। ਲੜਨ ਵਾਲੇ ਸਿੰਘ ਜਾਂ ਤੇ ਸ਼ਹੀਦ ਹੋ ਚੁੱਕੇ ਸਨ ਤੇ ਜਾਂ ਫ਼ੌਜ ਵਲੋਂ ਫੜੇ ਜਾ ਚੁੱਕੇ ਸਨ। ਫ਼ੌਜੀ ਹੁਣ ਦਰਬਾਰ ਸਾਹਿਬ ਪਰਿਕਰਮਾ ਵਿਚ ਲਈਆਂ ਲਾਸ਼ਾਂ ਨੂੰ ਹਟਾ ਰਹੇ ਸਨ। ਗਰਮੀ ਕਾਰਨ ਲਾਸ਼ਾਂ ਫੁਲ ਚੁਕੀਆਂ ਸਨ, ਗੱਲ ਚੁਕੀਆਂ ਸਨ ਤੇ ਇਨ੍ਹਾਂ ਵਿਚੋਂ ਬਦਬੂ ਆ ਰਹੀ ਸੀ। ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਖੜੇ ਹੋਣਾ ਮੁਸ਼ਕਲ ਹੋਇਆ ਸੀ।

7 June 19847 June 1984ਫ਼ੌਜ ਨੇ ਇਸ ਕੰਮ ਲਈ ਸਥਾਨਕ ਕਾਰਪੋਰੇਸ਼ਨ ਦੇ ਸਫ਼ਾਈ ਕਰਮਚਾਰੀਆਂ ਦੀ ਮਦਦ ਲਈ। ਕੁੱਝ ਸੂਤਰ ਇਹ ਦਾਅਵਾ ਵੀ ਕਰਦੇ ਹਨ ਕਿ ਸਫ਼ਾਈ ਕਰਮਚਾਰੀਆਂ ਨੂੰ ਪਹਿਲਾਂ ਰੱਜ ਕੇ ਸ਼ਰਾਬ ਪਿਲਾਈ ਗਈ। ਲਾਸ਼ਾਂ ਇਸ ਹੱਦ ਤਕ ਗਲ ਚੁਕੀਆਂ ਸਨ ਕਿ ਅੰਗ ਵੀ ਹੱਥ ਲਾਇਆ ਲੱਥ ਜਾਂਦੇ ਸਨ। ਲਾਸ਼ਾਂ ਤੇ ਡੀਡੀਟੀ ਦਾ ਛਿੜਕਾਅ ਕੀਤਾ ਗਿਆ। ਸੰਤਾਂ ਦੀ ਲਾਸ਼ ਨੂੰ ਘੰਟਾ ਘਰ ਦੀ ਬਾਹੀ ਤੇ ਰਖਿਆ ਗਿਆ ਸੀ। ਉਨ੍ਹਾਂ ਦੇ ਕੇਸ ਖੁਲ੍ਹੇ ਹੋਏ ਸਨ। ਚਿਹਰੇ 'ਤੇ ਗੋਲੀਆਂ ਲਗੀਆਂ ਸਨ। ਇਕ ਲਤ ਵੀ ਗੋਲੀ ਲੱਗਣ ਕਰ ਕੇ ਟੁੱਟ ਕੇ ਲਮਕੀ ਹੋਈ ਸੀ।

ਇਸ ਸਮੇਂ ਇਕ ਫਿਰਕੇ ਦੇ ਲੋਕਾਂ ਨੂੰ ਦਰਬਾਰ ਸਾਹਿਬ ਲਿਆ ਕੇ ਸੰਤ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਵਿਖਾਈ ਜਾ ਰਹੀ ਸੀ। ਬ੍ਰਿਗੇਡੀਅਰ ਉਂਕਾਰ ਸਿੰਘ ਗੋਰਾਇਆ ਜੋ ਇਸ ਅਸਾਵੀਂ ਜੰਗ ਵਿਚ ਸ਼ਾਮਲ ਸੀ, ਨੇ ਦਸਿਆ ਕਿ ਉਨ੍ਹਾਂ 1965 ਤੇ 1971 ਦੀ ਜੰਗ ਵਿਚ ਵੀ ਹਿੱਸਾ ਲਿਆ ਸੀ ਪਰ ਇੰਨੀਆਂ ਲਾਸ਼ਾਂ ਉਨ੍ਹਾਂ ਉਸ ਲੜਾਈ ਵਿਚ ਵੀ ਨਹੀਂ ਸੀ ਵੇਖੀਆਂ। ਸਫ਼ਾਈ ਤੋਂ ਬਾਅਦ ਕੂੜਾ ਢੋਣ ਵਾਲੀਆਂ ਗੱਡੀਆਂ ਵਿਚ ਲਾਸ਼ਾਂ ਲੱਦ ਕੇ ਸਥਾਨਕ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇੜੇ ਬਣੇ ਸ਼ਮਸ਼ਾਨ ਘਾਟ ਵਿਖੇ ਲੈ ਜਾਇਆ ਗਿਆ ਜਿਥੇ ਸਮੂਹਿਕ ਤੌਰ 'ਤੇ ਲਾਸ਼ਾਂ ਦਾ ਸਸਕਾਰ ਕੀਤਾ ਜਾਣਾ ਸ਼ੁਰੂ ਕੀਤਾ ਗਿਆ।

Darbar Sahib 1984Darbar Sahib 1984

ਹਰ ਚਿਤਾ 'ਤੇ 15 ਦੇ ਕਰੀਬ ਲਾਸ਼ਾਂ ਰੱਖ ਕੇ ਬਿਨਾਂ ਕਿਸੇ ਧਾਰਮਕ ਰਸਮ ਦੇ ਲਾਸ਼ਾਂ ਨੂੰ ਅੱਗ ਲਗਾਈ ਜਾ ਰਹੀ ਸੀ। ਫ਼ੌਜ ਦੀ ਮਦਦ ਲਈ ਸਥਾਨਕ ਪੁਲਿਸ ਵਲੋਂ ਐਸਐਸਪੀ ਸ਼ੀਤਲ ਦਾਸ ਤੇ ਡੀਐਸਪੀ ਅਪਾਰ ਸਿੰਘ ਬਾਜਵਾ ਦੀ ਡਿਊਟੀ ਸੀ। ਸ਼ਾਮ ਨੂੰ 46 ਆਰਮਡ ਦੇ ਬ੍ਰਿਗੇਡੀਅਰ ਜੀਐਸ ਘੁੰਮਣ ਦੀ ਅਗਵਾਈ ਵਿਚ ਫ਼ੌਜ ਦੀ ਇਕ ਟੁਕੜੀ ਨੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਰਨਲ ਸ਼ੁਬੇਗ ਸਿੰਘ ਦੀਆਂ ਲਾਸ਼ਾਂ ਦਾ ਵੱਖ-ਵੱਖ ਸਸਕਾਰ ਕੀਤਾ। ਇਸ ਕੰਮ ਵਿਚ ਬ੍ਰਿਗੇਡੀਅਰ ਘੁੰਮਣ ਦੀ ਮਦਦ ਲਈ ਬ੍ਰਿਗੇਡੀਅਰ ਪੀਐਸ ਸੰਧੂ ਵੀ ਸ਼ਾਮਲ ਸਨ।

ਉਧਰ ਦਰਬਾਰ ਸਾਹਿਬ ਤੋਂ ਗ੍ਰਿਫ਼ਤਾਰ ਕੀਤੇ ਸਾਰੇ ਲੋਕਾਂ ਨੂੰ ਸ੍ਰੀ ਗੁਰੂ ਰਾਮਦਾਸ ਸਰਾ ਅਤੇ ਘੰਟਾ ਘਰ ਤੋਂ ਮਿਲਟਰੀ ਛਾਉਣੀ ਵਿਚ ਲੈ ਜਾਇਆ ਜਾ ਰਿਹਾ ਸੀ। ਫ਼ੌਜੀ ਟਰੱਕ ਦੋਹਾਂ ਗੇਟ ਤੇ ਖੜੇ ਸਨ। ਫੜੇ ਗਏ ਲੋਕਾਂ ਦੀਆਂ ਬਾਹਾਂ ਪਿੱਛੇ ਕਰ ਕੇ ਬੰਨਿਆ ਹੋਇਆ ਸਨ। ਜੇ ਕੋਈ ਟਰੱਕ ਤੇ ਚੜ੍ਹਨ ਵਿਚ ਅਸਫ਼ਲ ਰਹਿੰਦਾ ਸੀ ਤਾਂ ਉਸ ਦੀ ਮਾਰ ਕੁਟਾਈ ਕੀਤੀ ਜਾਂਦੀ।

Darbar Sahib 1984Darbar Sahib 1984

ਦਰਬਾਰ ਸਾਹਿਬ ਤੋਂ ਬੰਦੀ ਬਣਾ ਕੇ ਸਾਰਿਆਂ ਨੂੰ ਅੰਮ੍ਰਿਤਸਰ ਦੀ ਕੋਤਵਾਲੀ ਲੈ ਜਾਇਆ ਗਿਆ। ਜਿਥੋਂ ਅੰਮ੍ਰਿਤਸਰ ਦੇ ਮਿਲਟਰੀ ਛਾਉਣੀ ਵਿਚ ਲੈ ਜਾਇਆ ਗਿਆ। ਫ਼ੌਜੀ ਛਾਉਣੀ ਵਿਚ ਕਮਰਿਆਂ ਵਿਚ ਤੁੰਨ-ਤੁੰਨ ਕੇ ਸਿੰਘਾਂ ਨੂੰ ਭਰ ਦਿਤਾ ਗਿਆ, ਜਿਥੇ ਉਨ੍ਹਾਂ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਕਿੰਨੇ ਹੀ ਸਿੰਘ ਬੇਹੋਸ਼ ਹੋ ਗਏ ਸਨ। ਫ਼ੌਜੀ ਛਾਉਣੀ ਵਿਚ ਹੀ ਫ਼ੌਜ ਵਲੋਂ ਗ੍ਰਿਫ੍ਰਤਾਰ ਕੀਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਸੁਜਾਨ ਸਿੰਘ ਮਾਨਾਵਾਂ ਦੀ ਹਾਲਤ ਵਿਗਾੜ ਗਈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement