
ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਸ਼੍ਰੋਮਣੀ ਪੰਥ ਰਤਨ ਖ਼ਿਤਾਬ ਨਾਲ ਅੱਠ ਜੂਨ ਨੂੰ ਸਨਮਾਨ ਕੀਤਾ ਜਾ ਰਿਹਾ ਹੈ..........
ਚੰਡੀਗੜ੍ਹ : ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਸ਼੍ਰੋਮਣੀ ਪੰਥ ਰਤਨ ਖ਼ਿਤਾਬ ਨਾਲ ਅੱਠ ਜੂਨ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਸ੍ਰੀ ਹਰਮੰਦਿਰ ਸਾਹਿਬ ਤਖ਼ਤ ਪਟਨਾ ਸਾਹਿਬ ਵਿਖੇ ਭਲਕ ਸਵੇਰੇ 9 ਤੇ 9.30 ਵਜੇ ਤਕ ਵਿਸ਼ੇਸ਼ ਸਨਮਾਨ ਸਮਾਗਮ ਰਖਿਆ ਹੈ। ਬਾਬਾ ਇਕਬਾਲ ਸਿੰਘ ਜੀ ਸਿੱਖ ਕੌਮ ਦੇ ਅਧਿਆਤਮਕ ਨੇਤਾ ਹਨ।
ਉਹ 'ਦਾ ਕਲਗੀਧਰ ਟਰੱਸਟ' ਤੇ 'ਦਾ ਕਲਗੀਧਰ ਸੁਸਾਇਟੀ' ਬੜੂ ਸਾਹਿਬ ਦੇ ਬਾਨੀ ਪ੍ਰਧਾਨ ਹਨ। ਉਹ ਵਿਸ਼ਵ ਭਰ ਵਿਚ ਸੱਭ ਤੋਂ ਵੱਧ ਪ੍ਰਭਾਵਸ਼ਾਲੀ ਸ਼ਖ਼ਸੀਅਤ ਮੰਨੇ ਜਾ ਰਹੇ ਹਨ। ਉਨ੍ਹਾਂ ਨੂੰ ਖ਼ਿਤਾਬ ਮਿਲਣ 'ਤੇ ਸਿੱਖ ਕੌਮ ਭਾਰੀ ਖ਼ੁਸ਼ੀ ਤੇ ਫ਼ਖਰ ਮਹਿਸੂਸ ਕਰ ਰਹੀ ਹੈ।