ਨਿਮਰਤਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਦਿਵਸ 'ਤੇ ਵਿਸ਼ੇਸ਼ 
Published : Sep 7, 2022, 6:07 pm IST
Updated : Sep 7, 2022, 6:07 pm IST
SHARE ARTICLE
Sri Guru Ram Das Ji
Sri Guru Ram Das Ji

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।

 

ਚੌਥੇ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਿੱਖ ਪੰਥ ਦੀ ਗੁਰਗੱਦੀ 'ਤੇ ਬਿਰਾਜਮਾਨ ਹੋਣਾ, ਸਿੱਖ ਇਤਿਹਾਸ ਦਾ ਵੱਡਾ ਤੇ ਅਹਿਮ ਪੜਾਅ ਸੀ। ਨਿਮਰਤਾ ਤੇ ਸਾਦਗੀ ਵਰਗੇ ਗੁਣਾਂ ਨਾਲ ਭਰਿਆ ਸਤਿਗੁਰਾਂ ਦਾ ਜੀਵਨ ਬਿਰਤਾਂਤ ਸਮੁੱਚੀ ਸਿੱਖ ਕੌਮ ਲਈ ਬੜਾ ਪ੍ਰੇਰਨਾਦਾਇਕ ਸਾਬਤ ਹੋਇਆ, ਅਤੇ ਉਹਨਾਂ ਦੀ ਅਗਵਾਈ 'ਚ ਸਿੱਖ ਕੌਮ ਹੋਰ ਮਜ਼ਬੂਤੀ ਵੱਲ੍ਹ ਵਧੀ। 

ਬਚਪਨ ਵਿੱਚ ਹੀ ਮਾਪਿਆਂ ਦਾ ਸਾਇਆ ਸਿਰੋਂ ਉੱਠ ਜਾਣ ਕਰਕੇ ਸੰਘਰਸ਼ਮਈ ਜੀਵਨ ਜਿਉਣ ਵਾਲੇ ਭਾਈ ਜੇਠਾ ਦੇ ਨਾਂਅ ਨਾਲ ਜਾਣੇ ਜਾਂਦੇ ਇੱਕ ਬਾਲਕ ਵੱਲੋਂ, ਅਨੇਕਾਂ ਕਿਸਮ ਦੀਆਂ ਧਾਰਮਿਕ ਤੇ ਦੁਨਿਆਵੀ ਪ੍ਰੀਖਿਆਵਾਂ ਵਿੱਚੋਂ ਲੰਘ ਕੇ ਅਤੇ ਅਥਾਹ ਨਿਮਰਤਾ ਤੇ ਹੁਕਮ ਮੰਨਣ ਦੀ ਭਾਵਨਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭੇ ਸਿੱਖ ਧਰਮ ਦੀ ਅਗਵਾਈ ਕਰਨ ਤੱਕ ਦੇ ਸਨਮਾਨਯੋਗ ਪੜਾਅ 'ਤੇ ਪਹੁੰਚਣਾ, ਕੋਈ ਆਮ ਵਰਤਾਰਾ ਨਹੀਂ ਸੀ। ਸਿੱਖ ਇਤਿਹਾਸ ਦੇ ਵੱਡੇ ਮੋੜ ਕੌਮ ਸਤਿਗੁਰਾਂ ਦੀ ਅਗਵਾਈ ਹੇਠ ਮੁੜੀ।  

ਤੀਜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰੇਰਨਾ ਸਦਕਾ ਪਹਿਲਾਂ ਗੁਰੂ ਕਾ ਚੱਕ, ਫ਼ੇਰ ਚੱਕ ਰਾਮਦਾਸ ਵਜੋਂ ਜਾਣੇ ਜਾਂਦੇ ਨਗਰ ਵਸਾਉਣ ਦੀ ਸ਼ੁਰੂਆਤ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ, ਜਿਸ ਨੂੰ ਅੱਜ ਕੁੱਲ ਸੰਸਾਰ 'ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ' ਦੇ ਨਾਂਅ ਨਾਲ ਜਾਣਦਾ ਹੈ। 52 ਕਿੱਤਿਆਂ ਨਾਲ ਜੁੜੇ ਲੋਕ ਇੱਥੇ ਵਸਾਏ ਗਏ, ਅਤੇ ਇਹ ਨਗਰੀ ਵਪਾਰ ਦੇ ਇੱਕ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਈ। 

ਸਿੱਖੀ ਦੇ ਪ੍ਰਚਾਰ-ਪਸਾਰ ਲਈ ਚੌਥੇ ਸਤਿਗੁਰਾਂ ਨੇ ਵੱਡੇ ਕਦਮ ਚੁੱਕੇ। ਸਮਾਜ ਨੂੰ ਜਿੱਥੇ ਕਿਰਤ ਕਰਨ ਵੱਲ੍ਹ ਤੋਰਿਆ, ਉੱਥੇ ਦਸਵੰਧ ਕੱਢਣ ਦੀ ਸੇਧ ਵੀ ਦਿੱਤੀ। ਦਸਵੰਧ ਨਾਲ ਕੌਮ ਦੇ ਸਾਂਝੇ ਕਾਰਜਾਂ, ਅਤੇ ਲੋੜਵੰਦਾਂ ਦੀ ਮਦਦ ਲਈ ਮਾਲੀ ਸਹਾਇਤਾ ਦਾ ਇੱਕ ਕਾਰਗਰ ਤੇ ਠੋਸ ਇੰਤਜ਼ਾਮ ਹੋਂਦ 'ਚ ਆਇਆ। 

ਸ੍ਰੀ ਗੁਰੂ ਰਾਮਦਾਸ ਜੀ ਸਾਹਿਤ ਅਤੇ ਸੰਗੀਤ ਦੇ ਬਹੁਤ ਵੱਡੇ ਵਿਦਵਾਨ ਸਨ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੱਲ ਬਾਣੀ ਜਿੱਥੇ 31 ਰਾਗਾਂ ਵਿੱਚ ਹੈ, ਉੱਥੇ ਹੀ ਇਕੱਲੇ ਚੌਥੇ ਪਾਤਸ਼ਾਹ ਜੀ ਦੀ ਬਾਣੀ ਵੀ 30 ਰਾਗਾਂ ਵਿੱਚ ਦਰਜ ਹੈ। 

ਪਾਤਸ਼ਾਹ ਜੀ ਦੇ ਸਾਹਿਤ ਗਿਆਨ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਬਾਣੀ ਵਿੱਚ ਵਾਰਾਂ, ਘੋੜੀਆਂ, ਲਾਵਾਂ ਵਰਗੀਆਂ ਵੰਨਗੀਆਂ ਪੜ੍ਹਨ ਨੂੰ ਮਿਲਦੀਆਂ ਹਨ। ਗੁਰੂ ਸਾਹਿਬ ਜੀ ਦੀ ਬਾਣੀ ਪਰਮਾਤਮਾ ਦੀ ਸਿਫ਼ਤ-ਸਲਾਹ ਦੇ ਨਾਲ-ਨਾਲ ਸੰਸਾਰਿਕ ਪੱਖਾਂ ਨੂੰ ਵੀ ਉਜਾਗਰ ਕਰਦੀ ਹੈ। 

'ਸੋਢੀ ਸੁਲਤਾਨ' ਵਜੋਂ ਸਤਿਕਾਰੇ ਜਾਂਦੇ ਚੌਥੇ ਸਤਿਗੁਰਾਂ ਨੇ ਕੌਮ ਨੂੰ ਲਾਸਾਨੀ ਧਾਰਮਿਕ ਅਗਵਾਈ, ਸਮਾਜਿਕ ਕਦਰਾਂ-ਕੀਮਤਾਂ ਅਤੇ ਭਵਿੱਖ 'ਚ ਮਜ਼ਬੂਤ ਰਹਿਣ ਲਈ ਅਦੁੱਤੀ ਸੇਧਾਂ ਦਿੱਤੀਆਂ, ਜਿਹਨਾਂ ਦੇ ਨਤੀਜੇ ਬੜੇ ਸਾਰਥਕ ਨਿੱਕਲੇ ਅਤੇ ਸਿੱਖ ਕੌਮ ਨੇ ਨਵੀਂ ਪ੍ਰਾਪਤੀਆਂ ਵੱਲ੍ਹ ਕਦਮ ਵਧਾਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement