ਵੰਡ ਤੋਂ ਬਾਅਦ ਪਹਿਲੀ ਵਾਰ ਪਾਕਿ 'ਚ ਖ਼ਾਲਸਾ ਪੰਥ ਦੇ ਨਾਂਅ 'ਤੇ ਖਰੀਦੀ ਗਈ 3.5 ਏਕੜ ਜ਼ਮੀਨ  
Published : Nov 7, 2023, 8:45 pm IST
Updated : Nov 7, 2023, 8:45 pm IST
SHARE ARTICLE
Nankana Sahib
Nankana Sahib

ਇਸ ਜ਼ਮੀਨ 'ਤੇ ਰਣਜੀਤ ਨਗਾਰਾ ਸਮੇਤ ਕਿਸੇ ਵੀ ਹੋਰ ਜਥੇਬੰਦੀ ਜਾਂ ਸਰਕਾਰੀ ਅਦਾਰੇ ਦਾ ਖਾਲਸਾ ਪੰਥ ਦੇ ਇਲਾਵਾ ਅਧਿਕਾਰ ਨਹੀਂ ਹੋਵੇਗਾ

ਅੰਮ੍ਰਿਤਸਰ - ਪਾਕਿਸਤਾਨ ਦੇ ਜ਼ਿਲ੍ਹਾ ਜਿਹਲਮ ਵਿਖੇ ਇਤਿਹਾਸਕ ਰੋਹਤਾਸ ਕਿਲ੍ਹੇ ਦੇ ਅੰਦਰ ਮੌਜੂਦ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਚੋਆ ਸਾਹਿਬ ਦੀ ਸੁੰਦਰੀਕਰਨ ਅਤੇ ਨਵਉਸਾਰੀ ਮੁਕੰਮਲ ਕਰਵਾਉਣ ਵਾਲੀ ਮਨਟੀਕਾ, ਕੈਲੀਫੋਰਨੀਆ (ਯੂ. ਐੱਸ. ਏ.) ਆਧਾਰਿਤ ਸੰਸਥਾ ਰਣਜੀਤ ਨਗਾਰਾ ਵਲੋਂ ਜਲਦੀ ਕਿਲ੍ਹੇ 'ਚ ਮੌਜੂਦ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਨੂੰ ਵਿਸ਼ਾਲ ਰੂਪ ਦਿੱਤੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਕਤ ਜਥੇਬੰਦੀ ਨੇ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਪਾਕਿ 'ਚ ਖ਼ਾਲਸਾ ਪੰਥ - ਦੇ ਨਾਂਅ 'ਤੇ 3.5 ਏਕੜ ਜ਼ਮੀਨ ਖਰੀਦੀ ਹੈ।

ਜਿਸ 'ਤੇ ਰਣਜੀਤ ਨਗਾਰਾ ਸਮੇਤ ਕਿਸੇ ਵੀ ਹੋਰ ਜਥੇਬੰਦੀ ਜਾਂ ਸਰਕਾਰੀ ਅਦਾਰੇ ਦਾ ਖਾਲਸਾ ਪੰਥ ਦੇ ਇਲਾਵਾ ਅਧਿਕਾਰ ਨਹੀਂ ਹੋਵੇਗਾ। ਉਕਰ ਜਥੇਬੰਦੀ ਦੇ ਡਾਇਰੈਕਟਰ ਸਤਪ੍ਰੀਤ ਸਿੰਘ ਨੇ ਮੀਡੀਆ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਲ੍ਹਾ ਰੋਹਤਾਸ ਦੇ ਖਾਸ਼ਕਾਨੀ ਅਤੇ ਕਸ਼ਮੀਰੀ ਗੇਟ ਦੇ ਵਿਚਕਾਰ ਸਥਾਪਿਤ ਮਾਤਾ ਸਾਹਿਬ ਕੌਰ ਜੀ ਦਾ ਜਨਮ ਅਸਥਾਨ ਸਿਰਫ਼ 10 ਫੁੱਟ ਗੁਣਾ 10 ਫੁੱਟ ਦੇ ਸਾਧਾਰਨ ਦੇ ਕਮਰੇ 'ਚ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਕੱਦਸ ਅਸਥਾਨ 'ਤੇ ਜਿਹਲਮ ਦੀ ਬੀਬੀ ਪਰਵੀਨ ਅਖਤਰ ਅਤੇ ਉਸ ਦੇ ਪੁੱਤਰਾਂ ਮੁਹੰਮਦ ਜਾਸਿਰ ਤੇ ਮੁਹੰਮਦ ਹਨੀਫ ਦਾ ਕਬਜ਼ਾ ਕਾਇਮ ਸੀ।

ਜਿਨ੍ਹਾਂ ਨੂੰ ਜਿਹਲਮ ਦੇ ਡਿਪਟੀ ਕਮਿਸ਼ਨਰ ਰਾਓ ਪਰਵੇਜ਼ ਅਖ਼ਤਰ, ਸਹਾਇਕ ਕਮਿਸ਼ਨਰ ਵੱਕਾਰ ਪੁਰਾਤਤਵ ਵਿਭਾਗ ਦੇ ਅਧਿਕਾਰੀ ਇਮਰਾਨ ਮਸੂਦ ਅਤੇ ਰਾਜਾ ਵੱਕਾਰ ਦੀ ਮੌਜੂਦਗੀ 'ਚ 20 ਲੱਖ ਰੁਪਏ ਦੀ ਅਦਾਇਗੀ ਕਰਕੇ ਇਹ ਅਸਥਾਨ ਕਬਜ਼ਾ ਮੁਕਤ ਕਰਵਾਇਆ ਗਿਆ। ਇਸ ਦੇ ਬਾਅਦ ਉਕਤ ਅਧਿਕਾਰੀਆਂ ਦੀ ਹਾਜ਼ਰੀ 'ਚ ਹੋਰ ਲੱਖਾਂ ਰੁਪਇਆਂ ਦੀ ਅਦਾਇਗੀ ਕਰ ਕੇ ਜਨਮ ਅਸਥਾਨ ਦੇ ਨਾਲ ਲਗਦੀ 3.5 ਏਕੜ ਭੂਮੀ ਖਰੀਦੀ ਗਈ ਤਾਂ ਕਿ ਅਸਥਾਨ ਨੂੰ ਵਿਸ਼ਾਲ ਰੂਪ ਦਿੱਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਭੂਮੀ ਦੇ ਚੁਫੇਰੇ 10 ਫੁੱਟ ਉੱਚੀ ਕੰਧ ਉਸਾਰੀ ਗਈ ਹੈ। ਉਨ੍ਹਾਂ ਪਾਕਿ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਕਤ ਅਸਥਾਨ ਦੀ ਉਸਾਰੀ ਸਿੱਖ ਕੌਮ ਲਈ ਬੇਹੱਦ ਜ਼ਰੂਰੀ ਹੈ ਅਤੇ ਅਸਥਾਨ ਦੀ ਉਸਾਰੀ ਮੁਕੰਮਲ ਹੋਣ 'ਤੇ ਦੇਖ- ਰੇਖ ਅਤੇ ਸੇਵਾ ਸੰਭਾਲ ਲਈ ਇਸ ਦੀ ਜ਼ਿੰਮੇਵਾਰੀ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਵੇਗੀ। 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement