ਸੁਖਬੀਰ ਦੀ ਅਖੌਤੀ ਤੇ ਗੁਮਰਾਹਕੁਨ ਕਾਨਫ਼ਰੰਸ ਦਾ ਬਾਈਕਾਟ ਕਰਨਗੀਆਂ ਸੰਗਤਾਂ : ਨੰਗਲ
Published : Jan 8, 2019, 1:44 pm IST
Updated : Jan 8, 2019, 1:44 pm IST
SHARE ARTICLE
Makhan Singh Nangal
Makhan Singh Nangal

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਐਸਜੀਪੀਸੀ ਜਥੇਦਾਰ ਮੱਖਣ ਸਿੰਘ ਨੰਗਲ ਨੇ ਪੰਜਾਬ ਭਰ ਦੀ ਸਮੂਹ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ.....

ਕੋਟਕਪੂਰਾ  : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਐਸਜੀਪੀਸੀ ਜਥੇਦਾਰ ਮੱਖਣ ਸਿੰਘ ਨੰਗਲ ਨੇ ਪੰਜਾਬ ਭਰ ਦੀ ਸਮੂਹ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਜੋੜ ਮੇਲੇ 'ਚ ਜਾ ਕੇ ਸ਼ਰਧਾ ਸਹਿਤ ਸ਼ਹੀਦਾਂ ਦੀ ਧਰਤੀ ਨੂੰ ਨਤਮਸਤਕ ਤਾਂ ਜ਼ਰੂਰ ਹੋਣ ਪਰ ਕਿਸੇ ਰਾਜਸੀ ਪਾਰਟੀ ਦੀ ਕਾਨਫ਼ਰੰਸ ਦਾ ਹਿੱਸਾ ਨਾ ਬਣਨ। ਜਥੇਦਾਰ ਨੰਗਲ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਕਿਸੇ ਵੀ ਰਾਜਸੀ ਪਾਰਟੀ ਦੀ ਕਾਨਫ਼ਰੰਸ 'ਚ ਸ਼ਾਮਲ ਨਾ ਹੋਣ।

ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸੇ ਵੀ ਪ੍ਰਮੁੱਖ ਰਾਜਸੀ ਪਾਰਟੀ ਵਲੋਂ ਸਿਆਸੀ ਕਾਨਫ਼ਰੰਸ ਨਹੀਂ ਕੀਤੀ ਜਾ ਰਹੀ, ਜੋ ਕਿ ਇਕ ਚੰਗਾ ਸੁਨੇਹਾ ਹੈ ਪਰ ਦੂਜੇ ਪਾਸੇ ਅਕਾਲੀ ਦਲ ਬਾਦਲ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਸਿਆਸੀ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜੋ ਕਿ ਕੋਈ ਵਧੀਆ ਪ੍ਰਿਤ ਨਹੀਂ ਹੈ।

ਜਥੇਦਾਰ ਨੰਗਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਿਛਲੇ ਸਮੇਂ ਦੌਰਾਨ ਹੋਈ ਬੇਅਦਬੀ ਦਾ ਮਾਮਲਾ ਅਜੇ ਤਕ ਕਿਸੇ ਤਣ-ਪੱਤਣ ਨਹੀਂ ਲੱਗਾ, ਇਸ ਸਬੰਧੀ ਇਨਸਾਫ਼ ਨਾ ਮਿਲਣ ਕਾਰਨ ਸੰਗਤਾਂ ਦੇ ਮਨਾਂ 'ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਹਰ ਇਕ ਸੱਚੇ ਸ਼ਰਧਾਲੂ ਨੂੰ ਅਜਿਹੀਆਂ ਕਾਨਫ਼ਰੰਸਾਂ ਖ਼ਾਸਕਰ ਸੁਖਬੀਰ ਦੀ ਅਖੌਤੀ ਤੇ ਗੁਮਰਾਹਕੁਨ ਕਾਨਫ਼ਰੰਸ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM
Advertisement